ਦੇਸ਼ ਦੇ ਕਈ ਸੂਬਿਆਂ `ਚ ਲੋਕ ਸਰਦੀਆਂ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂਕਿ ਕਿਤੇ ਕਿਤੇ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਾੜੀ ਇਲਾਕਿਆਂ `ਚ ਬਰਫਬਾਰੀ ਹੋਣੀ ਸ਼ੁਰ ਹੋ ਗਈ ਹੈ। ਇਨ੍ਹੀਂ ਦਿਨੀਂ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਖੁਸ਼ਕ ਬਣਿਆ ਹੋਇਆ ਹੈ ਪਰ ਹੌਲੀ-ਹੌਲੀ ਉੱਥੇ ਵੀ ਠੰਡ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਦੱਖਣੀ ਭਾਰਤ ਦੇ ਕਈ ਹਿੱਸਿਆਂ `ਚ ਅਜੇ ਵੀ ਬਾਰਿਸ਼ ਦਾ ਦੌਰ ਜਾਰੀ ਹੈ।
IMD Forecast: ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਲਈ ਕਈ ਸੂਬਿਆਂ `ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੁਡੁਚੇਰੀ `ਚ ਤਾਂ ਭਾਰੀ ਮੀਂਹ ਕਾਰਨ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਕੇਰਲ ਦੇ ਤਿੰਨ ਜ਼ਿਲ੍ਹਿਆਂ ਲਈ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ `ਚ ਵੱਧ ਰਹੇ ਪ੍ਰਦੂਸ਼ਣ ਕਾਰਨ 8ਵੀਂ ਤੱਕ ਦੇ ਬੱਚਿਆਂ ਲਈ ਸਕੂਲ ਵੀਂ ਬੰਦ ਕਰ ਦਿੱਤੇ ਗਏ ਹਨ।
Delhi Weather: ਦਿੱਲੀ `ਚ ਪ੍ਰਦੂਸ਼ਣ ਬਹੁਤ ਖ਼ਰਾਬ ਸ਼੍ਰੇਣੀ `ਚ ਪੁੱਜ ਗਿਆ ਹੈ। ਇਥੇ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਧੁੰਦ ਛਾਈ ਹੋਈ ਹੈ। ਦੱਸ ਦੇਈਏ ਕਿ ਦਿੱਲੀ `ਚ ਏਅਰ ਕੁਆਲਿਟੀ ਇੰਡੈਕਸ (AQI) 472 (ਗੰਭੀਰ) ਸ਼੍ਰੇਣੀ `ਚ ਹੈ। ਇਸੇ ਕਾਰਨ ਨੋਇਡਾ `ਚ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਦਾ ਐਲਾਨ ਕੀਤਾ ਗਿਆ ਹੈ।
Punjab Weather: ਪੰਜਾਬ `ਚ ਮੌਸਮ ਵਿਭਾਗ ਨੇ 5 ਤੋਂ 7 ਨਵੰਬਰ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ `ਚ ਅੱਜ ਬੱਦਲ ਛਾਏ ਰਹਿਣਗੇ। ਅੱਜ ਦਾ ਘੱਟੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Weather Update: ਗੁਲਾਬੀ ਠੰਡ ਨੇ ਠਾਰੇ ਲੋਕ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਮੀਂਹ ਦੇ ਆਸਾਰ
ਹੋਰਾਂ ਸੂਬਿਆਂ ਦਾ ਮੌਸਮ:
● Uttar Pradesh: ਦਿੱਲੀ ਵਾਂਗ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ `ਚ ਵੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ`ਚ ਬਣੀ ਹੋਈ ਹੈ। ਜਿਸਦੇ ਚਲਦਿਆਂ ਅੱਜ ਸਵੇਰੇ ਪੂਰੇ ਗਾਜ਼ੀਆਬਾਦ `ਚ ਧੁੰਦ ਛਾਈ ਰਹੀ।
● Kerala: ਮੌਸਮ ਵਿਭਾਗ ਨੇ ਕੇਰਲ ਦੇ ਤਿੰਨ ਦੱਖਣੀ ਜ਼ਿਲ੍ਹਿਆਂ `ਚ ਭਾਰੀ ਮੀਂਹ ਦੇ ਸੰਕੇਤ ਦੇ ਚਲਦਿਆਂ 'ਔਰੇਂਜ ਅਲਰਟ' ਜਾਰੀ ਕੀਤਾ ਹੈ।
● Tamil Nadu: ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਤਾਮਿਲਨਾਡੂ ਤੇ ਇਸ ਦੇ ਨਾਲ ਲੱਗਦੇ ਖੇਤਰਾਂ `ਚ ਚੱਕਰਵਾਤੀ ਚੱਕਰ ਬਣਨ ਕਾਰਨ ਅਗਲੇ ਪੰਜ ਦਿਨਾਂ ਦੌਰਾਨ ਜ਼ਿਆਦਾਤਰ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।
● Uttrakhand: ਉੱਤਰਾਖੰਡ `ਚ ਵੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ। ਇਥੇ 6 ਤੇ 7 ਨਵੰਬਰ ਨੂੰ ਮੀਂਹ ਦੇ ਨਾਲ ਬਰਫ਼ਬਾਰੀ ਹੋ ਸਕਦੀ ਹੈ।
● Madhya Pradesh: ਮੱਧ ਪ੍ਰਦੇਸ਼ `ਚ ਮੌਸਮ ਵਿਭਾਗ ਵੱਲੋਂ 5 ਤੋਂ 7 ਨਵੰਬਰ ਤੱਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
● ਆਈਐਮਡੀ ਵੱਲੋਂ ਪੁਡੂਚੇਰੀ, ਮਾਹੇ ਤੇ ਕਰਾਈਕਲ `ਚ 7 ਨਵੰਬਰ ਤੱਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
● ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਲੱਦਾਖ `ਚ 5 ਤੋਂ 7 ਨਵੰਬਰ ਦਰਮਿਆਨ ਮੀਂਹ ਦੇ ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
● ਤੱਟਵਰਤੀ ਆਂਧਰਾ ਪ੍ਰਦੇਸ਼, ਦੱਖਣੀ ਅੰਦਰੂਨੀ ਕਰਨਾਟਕ, ਤੱਟਵਰਤੀ ਕਰਨਾਟਕ, ਅੰਡੇਮਾਨ ਤੇ ਨਿਕੋਬਾਰ ਟਾਪੂ, ਲਕਸ਼ਦੀਪ ਤੇ ਰਾਇਲਸੀਮਾ ਦੇ ਵੱਖ-ਵੱਖ ਸਥਾਨਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਉੱਤਰ-ਪੂਰਬੀ ਸੂਬਿਆਂ ਮੇਘਾਲਿਆ, ਅਸਾਮ ਤੇ ਅਰੁਣਾਚਲ ਪ੍ਰਦੇਸ਼ `ਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Summary in English: Orange alert issued in this state of the country, schools closed in Delhi