1. Home
  2. ਮੌਸਮ

ਪ੍ਰੀ-ਮੌਨਸੂਨ ਦੇ ਆਸਾਰ, ਇਸ ਦਿਨ ਤੋਂ ਪੰਜਾਬ-ਹਰਿਆਣਾ ਸਮੇਤ ਇਨ੍ਹਾਂ ਹਿੱਸਿਆਂ 'ਚ ਮੀਂਹ ਦੀ ਪੇਸ਼ੀਨਗੋਈ

ਮੌਸਮ ਦੇ ਬਦਲਾਅ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ, ਅਜਿਹੇ 'ਚ ਦਿੱਲੀ 'ਚ ਜਿੱਥੇ ਅੱਤ ਦੀ ਗਰਮੀ ਆਪਣਾ ਰੰਗ ਦਿਖਾਏਗੀ, ਉਥੇ ਹੀ ਪਹਾੜੀ ਇਲਾਕਿਆਂ 'ਚ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

Gurpreet Kaur Virk
Gurpreet Kaur Virk
ਇਸ ਦਿਨ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ

ਇਸ ਦਿਨ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ

Weather Forecast: ਮੌਸਮ ਦਾ ਪੈਟਰਨ ਹਰ ਰੋਜ਼ ਨਵਾਂ ਰੂਪ ਦਿਖਾ ਰਿਹਾ ਹੈ, ਅਜਿਹੇ 'ਚ ਲੋਕ ਗਰਮੀ ਤੋਂ ਪਰੇਸ਼ਾਨ ਹੋਣ ਲੱਗੇ ਹਨ ਕਿਉਂਕਿ ਕਈ ਹਿੱਸਿਆਂ 'ਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਕਈ ਸੂਬਿਆਂ 'ਚ ਪਹਿਲਾਂ ਤੋਂ ਹੀ ਮਾਨਸੂਨ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਜਿਸਦੇ ਚਲਦਿਆਂ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਜਾ ਸਕਦੀ ਹੈ ਕਿਉਂਕਿ ਹਲਕੀ ਬਾਰਿਸ਼ ਕਾਰਨ ਮੌਸਮ ਕੁਝ ਸੁਹਾਵਣਾ ਬਣਿਆ ਹੋਇਆ ਹੈ। ਫਿਰ ਵੀ ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਆਓ ਜਾਣਦੇ ਹਾਂ ਇਸ ਲੇਖ ਵਿੱਚ ਸਕਾਈਮੇਟ ਏਜੰਸੀ ਦੁਆਰਾ ਮੌਸਮ ਦੀ ਤਾਜ਼ਾ ਅਪਡੇਟ...

ਦਿੱਲੀ ਦਾ ਮੌਸਮ

ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਅੱਜ ਤੋਂ ਹਲਕੀ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਹੈ। ਜਿਸਦੇ ਚਲਦਿਆਂ ਤਾਪਮਾਨ 'ਚ ਗਿਰਾਵਟ ਆਏਗੀ ਅੱਤ ਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਨਸੀਬ ਹੋਵੇਗੀ।

ਪੰਜਾਬ ਦਾ ਮੌਸਮ

ਮੌਸਮ ਵਿਭਾਗ ਨੇ ਅੱਜ ਯਾਨੀ ਵੀਰਵਾਰ ਤੋਂ ਅਗਲੇ ਚਾਰ ਦਿਨਾਂ ਲਈ ਪੰਜਾਬ 'ਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦਿਨਾਂ ਦੌਰਾਨ ਪੰਜਾਬ 'ਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣਗੀਆਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ : Punjab-Haryana 'ਚ ਮੌਸਮ Cool-Cool, ਲੋਕਾਂ ਨੇ Heat Wave ਨੂੰ ਕਿਹਾ Bye-Bye

ਦੇਸ਼ ਭਰ 'ਚ ਮੌਸਮ ਪ੍ਰਣਾਲੀ ਦਾ ਕੀ ਹਾਲ ਹੈ?

ਮੌਸਮ ਵਿਭਾਗ ਮੁਤਾਬਕ ਜੇਕਰ ਵਿਦਰਭ ਅਤੇ ਆਸਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਇੱਕ ਚੱਕਰਵਾਤੀ ਹਵਾਵਾਂ ਦਾ ਖੇਤਰ ਹੁਣੇ ਹੀ ਸਰਗਰਮ ਹੋ ਗਿਆ ਹੈ। ਜਿਸ ਕਾਰਨ ਇੱਕ ਟਰੱਫ ਲਾਈਨ ਦੱਖਣੀ ਅੰਦਰੂਨੀ ਕਰਨਾਟਕ ਤੱਕ ਜਾ ਰਹੀ ਹੈ।

ਅਗਲੇ ਕੁਝ ਘੰਟਿਆਂ ਦੌਰਾਨ ਮੌਸਮ ਦੀਆਂ ਗਤੀਵਿਧੀਆਂ:

 ਜੇਕਰ ਅਸੀਂ ਅਗਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਪੱਛਮੀ ਹਿਮਾਲਿਆ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

 ਅਸਾਮ, ਸਿੱਕਮ, ਅਰੁਣਾਚਲ ਪ੍ਰਦੇਸ਼, ਅੰਦਰੂਨੀ ਕਰਨਾਟਕ, ਦੱਖਣੀ ਮੱਧ ਮਹਾਰਾਸ਼ਟਰ ਅਤੇ ਲਕਸ਼ਦੀਪ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Weather Forecast: ਜਾਣੋ Punjab-Haryana 'ਚ 10 ਮਈ ਤੱਕ ਦੀਆਂ ਮੌਸਮੀ ਗਤੀਵਿਧੀਆਂ

 ​ਦੱਖਣੀ ਛੱਤੀਸਗੜ੍ਹ, ਤੇਲੰਗਾਨਾ ਅਤੇ ਮਰਾਠਵਾੜਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

 ​ਜੇਕਰ ਅਸੀਂ ਹਰਿਆਣਾ, ਪੰਜਾਬ ਅਤੇ ਪੂਰਬੀ ਰਾਜਸਥਾਨ ਦੀ ਗੱਲ ਕਰੀਏ ਤਾਂ ਉੱਥੇ ਵੀ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਇਸ ਤਰ੍ਹਾਂ ਦੇ ਮੌਸਮ ਨਾਲ ਸਬੰਧਤ ਤਾਜ਼ਾ ਅਪਡੇਟਾਂ ਪ੍ਰਾਪਤ ਕਰਨ ਲਈ ਕ੍ਰਿਸ਼ੀ ਜਾਗਰਣ ਹਿੰਦੀ ਵੈੱਬਸਾਈਟ ਨਾਲ ਜੁੜੇ ਰਹੋ।

Summary in English: Pre-Monsoon Expectations, Rain forecast in these parts including Punjab-Haryana

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters