ਦੇਸ਼ ਦੇ ਕਈ ਹਿੱਸਿਆਂ `ਚ ਅਜੇ ਵੀ ਮਾਨਸੂਨ ਸੀਜ਼ਨ ਦੀ ਬਾਰਿਸ਼ ਜਾਰੀ ਹੈ। ਜਿਸਦੇ ਚਲਦਿਆਂ ਭਾਰਤ ਦੇ ਕੁਝ ਹਿੱਸਿਆਂ `ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਇਸਦੇ ਨਾਲ ਹੀ ਜਿੱਥੇ ਮੀਂਹ ਘੱਟ ਪਿਆ ਓਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਦਾ ਅੱਜ ਦਾ ਮੌਸਮ ਜਾਨਣ ਲਈ ਲੇਖ ਪੜ੍ਹੋ।
IMD: ਮੌਸਮ ਵਿਭਾਗ ਨੇ ਦਿੱਲੀ ਸਮੇਤ ਕਈ ਹੋਰ ਸੂਬਿਆਂ `ਚ ਮੀਂਹ ਦੀ ਸੰਭਾਵਨਾ ਜਾਰੀ ਕੀਤੀ ਹੈ। ਉਨ੍ਹਾਂ ਦੇ ਅਨੁਸਾਰ ਅੱਜ ਗੁਜਰਾਤ, ਕੋਂਕਣ, ਗੋਆ, ਰਾਜਸਥਾਨ, ਮੱਧ ਪ੍ਰਦੇਸ਼, ਯੂ.ਪੀ, ਬਿਹਾਰ ਤੇ ਹੋਰ ਕਈ ਸੂਬਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਇਸਦੇ ਨਾਲ ਹੀ ਬੰਗਾਲ ਦੀ ਖਾੜੀ 'ਤੇ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ।
Punjab Weather: ਪੰਜਾਬ ਦਾ ਅੱਜ ਦਾ ਤਾਪਮਾਨ 23 ਤੋਂ 31 ਡਿਗਰੀ ਸੈਲਸੀਅਸ ਦੇ ਵਿਚ ਰਹੇਗਾ। ਇਸਦੇ ਨਾਲ ਹੀ ਪੰਜਾਬ `ਚ ਅੱਜ ਜ਼ਿਆਦਾਤਰ ਹਿੱਸਿਆਂ `ਚ ਬੱਦਲ ਛਾਏ ਰਹਿ ਸਕਦੇ ਹਨ ਤੇ ਇਸਦੇ ਨਾਲ ਹੀ ਹਲਕੇ ਮੀਂਹ ਪੈਣ ਦੇ ਆਸਾਰ ਹਨ।
Delhi Weather: ਦਿੱਲੀ `ਚ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਦਿੱਲੀ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ। ਇਸਦੇ ਨਾਲ ਹੀ ਦਿੱਲੀ `ਚ ਅੱਜ ਦੁਪਹਿਰ ਤੋਂ ਲੈ ਕੇ ਪੂਰੇ ਦਿਨ ਤੱਕ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : IMD Report: ਮੌਸਮ ਵਿਭਾਗ ਦਾ ਅਲਰਟ, ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ
ਹੋਰ ਸੂਬਿਆਂ ਦਾ ਮੌਸਮ:
● ਝਾਰਖੰਡ ਦੇ ਕੁਝ ਇਲਾਕਿਆਂ `ਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ।
● ਮੱਧ ਪ੍ਰਦੇਸ਼ 'ਤੇ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਰਾਜਸਥਾਨ 'ਚ ਅੱਜ ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ `ਚ ਅਗਲੇ 48 ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਪੂਰੇ ਆਸਾਰ ਹਨ।
● ਬੰਗਾਲ ਦੀ ਖਾੜੀ 'ਤੇ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ।
● ਇਸਦੇ ਨਾਲ ਹੀ ਪੱਛਮੀ ਰਾਜਸਥਾਨ ਦੇ ਬੀਕਾਨੇਰ, ਜੋਧਪੁਰ ਡਿਵੀਜ਼ਨ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।
● ਅੱਜ ਤੋਂ ਅਗਲੇ ਕੁਝ ਦਿਨਾਂ ਤੱਕ ਬਿਹਾਰ `ਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਮੁੰਬਈ `ਚ ਅੱਜ ਮੌਸਮ ਵਿਭਾਗ ਨੇ ਹਲਕੇ ਮੀਂਹ ਦਾ ਅਨੁਮਾਨ ਜਾਰੀ ਕੀਤਾ ਹੈ।
Summary in English: Rain alert in Delhi today, know the weather of your state