ਦੇਸ਼ ਦੇ ਵੱਖੋ-ਵੱਖਰੇ ਸੂਬਿਆਂ `ਚ ਮੀਂਹ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਮੀਂਹ ਕਾਰਨ ਤਾਪਮਾਨ `ਚ ਵੀ ਗਿਰਾਵਟ ਆ ਗਈ ਹੈ, ਜਿਸ ਨਾਲ ਸਰਦੀ ਦਾ ਅਹਿਸਾਸ ਹੋਣ ਲੱਗ ਪਿਆ ਹੈ। ਉੱਤਰ ਪ੍ਰਦੇਸ਼ 'ਚ ਮੀਂਹ ਕਾਰਨ ਬਹੁਤ ਮਾੜੇ ਹਾਲਾਤ ਬਣੇ ਹੋਏ ਹਨ। ਇਥੇ ਮੀਂਹ ਦੇ ਨਾਲ ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
IMD Forecast: ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ-ਐਨਸੀਆਰ `ਚ ਅਗਲੇ ਤਿੰਨ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। ਮੁੰਬਈ `ਚ ਮੀਂਹ ਨੂੰ ਲੈ ਕੇ ਅੱਜ ਯੈਲੋ ਅਲਰਟ (Yellow Alert) ਵੀ ਜਾਰੀ ਕੀਤਾ ਗਿਆ ਹੈ। ਦਿੱਲੀ ਤੇ ਮੁੰਬਈ `ਚ ਪਏ ਭਾਰੀ ਮੀਂਹ ਕਾਰਨ ਓਥੇ ਹੜ੍ਹ ਵਰਗੀ ਸਤਿਥੀ ਬਣ ਗਈ ਹੈ। ਇਸਦੇ ਨਾਲ ਹੀ ਉਤਰਾਖੰਡ ਤੇ ਰਾਜਸਥਾਨ `ਚ ਵੀ ਭਾਰੀ ਮੀਂਹ ਦੇ ਨਜ਼ਾਰੇ ਵੇਖਣ ਨੂੰ ਮਿਲੇ ਹਨ।
Delhi Weather: ਆਈ.ਐਮ.ਡੀ ਮੁਤਾਬਕ ਦਿੱਲੀ-ਐਨ.ਸੀ.ਆਰ (Delhi NCR) `ਚ ਅਗਲੇ ਤਿੰਨ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। ਇਸਦੇ ਨਾਲ ਹੀ ਦਿੱਲੀ `ਚ ਅੱਜ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ।
Punjab Weather: ਪੰਜਾਬ `ਚ ਅੱਜ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਇਥੇ ਤਾਪਮਾਨ `ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਇਹ ਉਮੀਦ ਜਤਾਈ ਹੈ ਕਿ ਅਗਲੇ ਕੁਝ ਦਿਨਾਂ 'ਚ ਪੰਜਾਬ 'ਚ ਠੰਡ ਦਸਤਕ ਦੇ ਸਕਦੀ ਹੈ। ਪੰਜਾਬ ਦਾ ਅੱਜ ਦਾ ਘਟੋ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Weather Update: ਅਗਲੇ 72 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ `ਚ ਮੀਂਹ ਦੀ ਸੰਭਾਵਨਾ
ਹੋਰਾਂ ਸੂਬਿਆਂ ਦਾ ਮੌਸਮ:
● ਮੁੰਬਈ `ਚ ਮੌਸਮ ਵਿਭਾਗ ਨੇ ਅੱਜ ਭਾਰੀ ਮੀਂਹ ਦੇ ਚਲਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ।
● ਉੱਤਰ ਪ੍ਰਦੇਸ਼ ਤੇ ਉੱਤਰਾਖੰਡ `ਚ 11 ਅਕਤੂਬਰ ਤੱਕ ਮੀਂਹ ਜਾਰੀ ਰਹੇਗਾ ਤੇ ਕਈ ਇਲਾਕਿਆਂ `ਚ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।
● ਮੌਸਮ ਵਿਭਾਗ ਵੱਲੋਂ ਹਰਿਆਣਾ `ਚ 9 ਅਕਤੂਬਰ ਤੱਕ ਤੇ ਰਾਜਸਥਾਨ `ਚ 11 ਅਕਤੂਬਰ ਤੱਕ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
● ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ 9 ਅਕਤੂਬਰ ਤੱਕ ਭਾਰੀ ਮੀਂਹ ਪੈ ਸਕਦਾ ਹੈ, ਜਿਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
● ਇਸ ਤੋਂ ਇਲਾਵਾ ਪੂਰਬੀ ਰਾਜਸਥਾਨ `ਚ 9 ਅਕਤੂਬਰ ਤੇ ਮੱਧ ਪ੍ਰਦੇਸ਼, ਬਿਹਾਰ ਤੇ ਗੁਜਰਾਤ `ਚ 11 ਅਕਤੂਬਰ ਤੱਕ ਮੀਂਹ ਪੈ ਸਕਦਾ ਹੈ।
Summary in English: Rain continues in these parts of the country, people are helpless