
ਇੱਥੇ ਮੀਂਹ - ਇੱਥੇ ਗਰਮੀ
Weather Forecast: ਬੁੱਧਵਾਰ ਰਾਤ ਨੂੰ ਮੌਸਮ ਵਿੱਚ ਅਚਾਨਕ ਬਦਲਾਅ ਆਉਣ ਨਾਲ ਦਿੱਲੀ ਐਨਸੀਆਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਤਬਾਹੀ ਹੋਈ। ਭਾਰੀ ਮੀਂਹ ਅਤੇ ਤੇਜ਼ ਤੂਫ਼ਾਨ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਸੈਂਕੜੇ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਕੱਚੇ ਘਰਾਂ ਦੀਆਂ ਕੰਧਾਂ ਢਹਿ ਗਈਆਂ। ਟੀਨ ਦੇ ਸ਼ੈੱਡ ਉੱਡ ਗਏ ਅਤੇ ਕਈ ਥਾਵਾਂ 'ਤੇ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉੱਤਰੀ ਭਾਰਤ ਅਤੇ ਉੱਤਰ-ਪੂਰਬ ਵਿੱਚ ਵੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ।
ਆਈਐਮਡੀ ਦਾ ਕਹਿਣਾ ਹੈ ਕਿ ਐਤਵਾਰ ਤੱਕ ਦਿੱਲੀ-ਐਨਸੀਆਰ ਵਿੱਚ ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਅੱਜ ਦਿੱਲੀ ਐਨਸੀਆਰ ਵਿੱਚ ਤੇਜ਼ ਧੁੱਪ ਰਹੇਗੀ। ਇਸ ਦੇ ਨਾਲ ਹੀ ਯੂਪੀ, ਬਿਹਾਰ ਅਤੇ ਰਾਜਸਥਾਨ ਤੋਂ ਇਲਾਵਾ, ਹੋਰ ਰਾਜਾਂ ਵਿੱਚ ਗਰਜ ਅਤੇ ਮੀਂਹ ਦੇ ਨਾਲ-ਨਾਲ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਕੇਰਲ ਅਤੇ ਕਰਨਾਟਕ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਦਾ ਮੌਸਮ
ਬੁੱਧਵਾਰ ਰਾਤ ਨੂੰ ਪੰਜਾਬ ਵਿੱਚ ਮੌਸਮ ਵਿੱਚ ਆਈ ਤਬਦੀਲੀ ਦਾ ਪ੍ਰਭਾਵ ਵੀਰਵਾਰ ਨੂੰ ਵੀ ਸਾਫ਼ ਦਿਖਾਈ ਦਿੱਤਾ। ਸੂਬੇ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ 2 ਡਿਗਰੀ ਸੈਲਸੀਅਸ ਘੱਟ ਹੈ। ਹਾਲਾਂਕਿ, ਕਈ ਇਲਾਕਿਆਂ ਵਿੱਚ ਗਰਮੀ ਅਜੇ ਵੀ ਬਣੀ ਹੋਈ ਹੈ। ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਗਰਜ-ਤੂਫ਼ਾਨ ਵੀ ਆ ਸਕਦਾ ਹੈ। ਕਿਸਾਨਾਂ ਅਤੇ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ, 9 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਵੀਰਵਾਰ ਨੂੰ ਬਠਿੰਡਾ ਅਤੇ ਅਬੋਹਰ ਸਭ ਤੋਂ ਗਰਮ ਰਹੇ, ਜਿੱਥੇ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਗਰਮ ਹਵਾਵਾਂ ਦੇ ਕਾਰਨ, ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਸ ਦੇ ਨਾਲ ਹੀ, ਹਰਿਆਣਾ ਵਿੱਚ ਵੀਰਵਾਰ ਨੂੰ ਗੜੇਮਾਰੀ, ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਉੱਤਰੀ ਹਰਿਆਣਾ ਵਿੱਚ ਮੌਸਮ ਹਲਕਾ ਰਹੇਗਾ, ਪਰ ਦੱਖਣ ਵਿੱਚ ਗਰਮੀ ਵਧੇਗੀ।
ਮੀਰਪੁਰ ਪਾਕਿਸਤਾਨ ਵਿੱਚ ਇੱਕ ਦਰਮਿਆਨੀ ਰੇਂਜ ਦਾ ਲੋਅ ਪ੍ਰੈਸ਼ਰ ਬਣਿਆ ਹੋਇਆ ਹੈ, ਜੋ ਦੁਪਹਿਰ 2 ਵਜੇ ਝੱਖੜ ਵਿੱਚ ਬਦਲੇਗਾ ਇਸ ਨਾਲ ਲਾਹੌਰ ਤੋਂ ਅੱਗੇ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਫਰੀਦਕੋਟ ਮੁਕਤਸਰ ਸਾਹਿਬ ਅਬੋਹਰ ਫਾਜ਼ਿਲਕਾ ਗੰਗਾ ਨਗਰ ਅਨੂਪਗੜ੍ਹ ਤੱਕ ਤਕੜੇ ਹਨੇਰਖਾਨੇ ਦੀ ਸੰਭਾਵਨਾ ਰਹੇਗੀ। ਜਿਵੇਂ ਜਿਵੇਂ ਇਹ ਹਨੇਰੀ ਅੱਗੇ ਵਧੇਗੀ ਇਸ ਦੀ ਗਤੀ ਵੱਧਦੀ ਜਾਵੇਗੀ। ਅੰਮ੍ਰਿਤਸਰ ਵਿੱਚ ਤਕਰੀਬਨ 45 ਤੋਂ 50 ਕਿਲੋਮੀਟਰ ਅੱਗੇ ਜਾਂਦਿਆਂ ਜਾਂਦਿਆਂ ਇਸ ਦੀ ਗਤੀ ਵਿੱਚ ਵਾਧਾ ਹੁੰਦਾ ਜਾਵੇਗਾ। ਇਹ ਕਾਰਵਾਈ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਸਿਰਫ ਬਾਰਡਰ ਨਾਲ ਲੱਗਦੇ ਜਿਲਿਆਂ ਵਿੱਚ ਹੋਵੇਗੀ। ਹਲਕੀ ਹਵਾ ਜਾਰੀ ਰਹੇਗੀ, ਪਰ ਝੱਖੜ ਕੇਂਦਰੀ ਪੰਜਾਬ ਅਤੇ ਦੁਆਬੇ ਦੀ ਤਰਫ ਨਹੀਂ ਜਾਏਗਾ।
ਇਹ ਵੀ ਪੜ੍ਹੋ: ਰਾਹਤ ਨਾਲ ਆਫ਼ਤ ਬਣ ਕੇ ਵਰ੍ਹਿਆ ਮੀਂਹ, ਅੱਜ ਫਿਰ ਮੌਸਮ ਵਿਗੜਨ ਦੇ ਆਸਾਰ, ਦੇਖੋ Punjab, Delhi, Noida, Ghaziabad, Hapur ਤੇ Meerut ਦੀਆਂ ਤਸਵੀਰਾਂ
ਪੀਏਯੂ, ਲੁਧਿਆਣਾ ਤੋਂ ਸਲਾਹ
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 24 ਮਈ ਤੱਕ ਲੂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਸੂਬੇ ਵਿੱਚ ਗਰਮੀ ਦੀ ਲਹਿਰ ਨਾਲ ਰਾਤਾਂ ਵੀ ਗਰਮ ਰਹਿਣ ਦਾ ਅਨੁਮਾਨ ਹੈ, ਪਰ ਉੱਤਰ-ਪੂਰਬੀ ਭਾਗਾਂ ਵਿੱਚ ਕੁਝ ਥਾਂਵਾਂ ਤੇ ਹਨੇਰੀ/ ਬਿਜਲੀ ਚਮਕਣ ਦੀ ਵੀ ਸੰਭਾਵਨਾ ਜਤਾਈ ਗਈ ਹੈ । ਦਿਨ ਦਾ ਤਾਪਮਾਨ 43-45 ਅਤੇ ਰਾਤ ਦਾ ਤਾਪਮਾਨ 28-30 ਡਿਗਰੀ ਤੱਕ ਰਹੇਗਾ। ਮੌਸਮ ਵਿਭਾਗ ਨੇ ਲੋਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਗਰਮੀ ਤੋਂ ਬਚਣ ਲਈ ਜਿਆਦਾ ਪਾਣੀ ਪੀਣ, ਹਲਕੇ ਰੰਗ ਦੇ ਅਤੇ ਸੂਤੀ ਕੱਪੜੇ ਪਹਿਨਣ, ਧੁੱਪ ਵਿੱਚ ਜਿਆਦਾ ਸਮਾਂ ਨਾ ਬਿਤਾਉਣ, ਸਿਰ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਨੂੰ ਵੀ ਦਿਨ ਵੇਲੇ ਧੁੱਪ ਵਿੱਚ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Summary in English: Rain in these districts of Punjab - Heat in these districts, read the big update from IMD