ਦੇਸ਼ ਦੇ ਕਈ ਸੂਬਿਆਂ `ਚ ਕੁਝ ਦਿਨਾਂ ਤੋਂ ਲਗਾਤਰ ਪੈ ਰਿਹਾ ਮੀਂਹ ਹੁਣ ਰੁਕ ਗਿਆ ਹੈ, ਪਰ ਅਜੇ ਵੀ ਕਈ ਸੂਬਿਆਂ `ਚ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਕਈ ਸੂਬਿਆਂ `ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦੌਰਾਨ ਤਾਮਿਲਨਾਡੂ ਤੇ ਅਗਲੇ ਦੋ ਦਿਨਾਂ ਦੌਰਾਨ ਕਰਨਾਟਕ ਤੇ ਰਾਇਲਸੀਮਾ ਦੇ ਕੁਝ ਹਿੱਸਿਆਂ `ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਉੱਤਰ ਪ੍ਰਦੇਸ਼ `ਚ ਹੜ੍ਹ:
ਯੂਪੀ ਦੇ ਪ੍ਰਯਾਗਰਾਜ `ਚ ਪਏ ਭਾਰੀ ਮੀਂਹ ਕਾਰਨ ਗੰਗਾ ਤੇ ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਜ਼ਿਲ੍ਹੇ ਦੇ ਕਈ ਨੀਵੇਂ ਇਲਾਕਿਆਂ `ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਸੂਬੇ `ਚ ਆਏ ਹੜ੍ਹ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਚਲਦਿਆਂ ਓਥੇ ਹੁਣ ਲੋਕ ਹੜ੍ਹ ਦੇ ਵਾਪਿਸ ਜਾਣ ਦੀ ਉਡੀਕ ਕਰ ਰਹੇ ਹਨ।
Delhi Weather: ਦਿੱਲੀ `ਚ ਅੱਜ ਸਵੇਰ ਤੋਂ ਹੀ ਧੁੰਦ ਵਾਲਾ ਮੌਸਮ ਬਣਿਆ ਹੋਇਆ ਹੈ। ਇਸਦੇ ਨਾਲ ਹੀ ਅੱਜ ਬੱਦਲ ਛਾਏ ਰਹਿਣਗੇ ਪਰ ਮੀਂਹ ਨਹੀ ਪਏਗਾ। ਦਿੱਲੀ `ਚ ਅੱਜ ਦਾ ਘੱਟੋ-ਘੱਟ ਤਾਪਮਾਨ 19 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਦਿੱਲੀ ਦੇ ਕਈ ਇਲਾਕਿਆਂ `ਚ ਏਅਰ ਕੁਆਲਿਟੀ ਇੰਡੈਕਸ (AQI) ਮਾੜੀ ਸਤਿਥੀ `ਚ ਦਰਜ ਕੀਤਾ ਗਿਆ ਹੈ।
Punjab Weather: ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਲਗਭਗ ਸਾਰੇ ਜਿਲ੍ਹਿਆਂ `ਚ ਮੌਸਮ ਸਾਫ਼ ਰਵੇਗਾ। ਲੋਕਾਂ ਨੂੰ ਸਵੇਰ ਤੋਂ ਹੀ ਧੁੱਪ ਦੇ ਨਜ਼ਾਰੇ ਵੇਖਣ ਨੂੰ ਮਿਲਣਗੇ। ਇਸਦੇ ਨਾਲ ਹੀ ਰਾਤ ਵੇਲੇ ਤਾਪਮਾਨ `ਚ ਗਿਰਾਵਟ ਕਾਰਨ ਠੰਡ ਦਾ ਇਹਸਾਸ ਹੋਵੇਗਾ। ਪੰਜਾਬ ਦਾ ਅੱਜ ਦਾ ਘੱਟੋਂ ਘੱਟ ਤਾਪਮਾਨ 18 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Rainfall Alert: ਦਿੱਲੀ 'ਚ ਹਲਕੀ ਧੁੱਪ ਨਾਲ ਬੱਦਲਵਾਈ, ਇਨ੍ਹਾਂ ਸੂਬਿਆਂ 'ਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ
ਦੇਸ਼ ਦੇ ਹੋਰਾਂ ਸੂਬਿਆਂ ਦਾ ਮੌਸਮ:
● ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜਿਲ੍ਹਿਆਂ `ਚ ਅੱਜ ਮੌਸਮ ਸਾਫ ਰਹੇਗਾ।
● ਰਾਜਸਥਾਨ ਸੂਬੇ `ਚ ਅੱਜ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
● ਅਗਲੇ 24 ਘੰਟਿਆਂ ਦੌਰਾਨ ਉੜੀਸਾ, ਦੱਖਣੀ ਛੱਤੀਸਗੜ੍ਹ, ਤੇਲੰਗਾਨਾ, ਮਰਾਠਵਾੜਾ, ਮੱਧ ਮਹਾਰਾਸ਼ਟਰ ਤੇ ਅੰਦਰੂਨੀ ਕਰਨਾਟਕ ਦੇ ਕਈ ਹਿੱਸਿਆਂ `ਚ ਮੀਂਹ ਪੈ ਸਕਦਾ ਹੈ।
● ਤਾਮਿਲਨਾਡੂ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਹਿੱਸਿਆਂ `ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਅਸਾਮ, ਲਕਸ਼ਦੀਪ, ਮਿਜ਼ੋਰਮ, ਤ੍ਰਿਪੁਰਾ, ਕੋਂਕਣ ਤੇ ਗੋਆ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਇਸ ਤੋਂ ਇਲਾਵਾ ਸਿੱਕਮ, ਮੇਘਾਲਿਆ, ਮਣੀਪੁਰ ਤੇ ਵਿਦਰਭ `ਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Rain today in these parts of the country, flood conditions in this region