ਪੰਜਾਬ ਸਮੇਤ ਦੇਸ਼ ਦੇ ਜ਼ਿਆਦਾਤਰ ਸੂਬਿਆਂ `ਚ ਲਗਾਤਾਰ ਮੀਂਹ ਜਾਰੀ ਹੈ, ਜਿਸ ਨਾਲ ਤਾਪਮਾਨ `ਚ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਓਥੇ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਸ਼ਮੀਰ, ਹਰਿਆਣਾ, ਗੁਜਰਾਤ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਪੰਜਾਬ `ਚ ਮੀਂਹ ਨੇ ਹੜ੍ਹ ਵਰਗੇ ਹਾਲਾਤ ਬਣਾਏ ਹੋਏ ਹਨ।
ਪੰਜਾਬ `ਚ ਲਗਾਤਾਰ ਮੀਂਹ ਜਾਰੀ:
ਪੰਜਾਬ `ਚ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਗਲੀਆਂ `ਚ ਪਾਣੀ ਭਰਿਆ ਹੋਇਆ ਹੈ। ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ `ਚ ਪੈਰਾਂ ਤੱਕ ਪਾਣੀ ਭਰਿਆ ਹੈ, ਜਿਸ ਕਾਰਨ ਇਥੇ ਹੜ੍ਹ ਵਰਗੇ ਨਜ਼ਾਰੇ ਵੇਖਣ ਨੂੰ ਮਿਲ ਰਹੇ ਹਨ। ਮੌਸਮ ਵਿਭਾਗ ਚੰਡੀਗੜ੍ਹ ਨੇ ਇਸਦੇ ਚਲਦਿਆਂ 15 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤੇ ਇਸਦੇ ਚਲਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਪਟਿਆਲਾ `ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਜਿਸਦੇ ਚਲਦਿਆਂ ਪ੍ਰਸ਼ਾਸਨ ਨੇ ਮਦਦ ਲਈ ਫੌਜ ਨੂੰ ਸੱਦਾ ਦਿੱਤਾ ਹੈ। ਇਸਦੇ ਨਾਲ ਹੀ ਭਾਰੀ ਮੀਂਹ ਦੇ ਚਲਦਿਆਂ ਪੰਜਾਬੀ ਯੂਨੀਵਰਸਿਟੀ ਨੇ ਅੱਜ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ।
ਹਰਿਆਣਾ `ਚ ਵੀ ਮੀਂਹ ਦਾ ਅਲਰਟ:
ਹਰਿਆਣਾ `ਚ ਵੀ ਕਈ ਦਿਨਾਂ ਤੋਂ ਬਹੁਤੀਆਂ ਥਾਵਾਂ 'ਤੇ ਭਾਰੀ ਮੀਂਹ ਦੇ ਨਜ਼ਾਰੇ ਦੇਖਣ ਨੂੰ ਮਿਲੇ। ਇਸਦੇ ਨਾਲ ਹੀ ਅਗਲੇ 5 ਦਿਨਾਂ ਦੌਰਾਨ ਹਰਿਆਣਾ `ਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਜੁਲਾਈ ਤੱਕ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ `ਚ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ-ਰਾਜਸਥਾਨ ਸਣੇ ਇਨ੍ਹਾਂ ਸੂਬਿਆਂ 'ਚ ਮੀਂਹ! ਜਾਣੋ ਅੱਜ ਦਾ ਮੌਸਮ!
ਕੁੱਲੂ `ਚ ਮੁੜ ਹੜ੍ਹ ਦੇ ਹਾਲਾਤ:
ਲਗਾਤਾਰ ਪੈ ਰਹੇ ਮੀਂਹ ਨੇ ਦੇਸ਼ ਦੇ ਜ਼ਿਆਦਾਤਰ ਥਾਵਾਂ `ਤੇ ਭਿਆਨਕ ਰੂਪ ਲੈ ਲਿਆ ਹੈ। ਕੁੱਲੂ `ਚ ਵੀ ਮੀਂਹ ਨੇ ਆਪਣਾ ਆਤੰਕ ਵਖਾਇਆ ਹੋਇਆ ਹੈ। ਵਿਆਸ ਨਦੀ `ਚ ਹੜ੍ਹ ਆਉਣ ਕਾਰਨ ਮੌਸਮ ਵਿਭਾਗ ਵੱਲੋਂ ਓਥੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਨਦੀ ਤੋਂ ਪਾਣੀ ਸੜਕਾਂ `ਤੇ ਵੀ ਉੱਤਰ ਗਿਆ ਹੈ ਜਿਸ ਕਾਰਨ ਇਥੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਜੇ ਵੀ ਇਥੇ ਲਗਾਤਾਰ ਬਾਰਿਸ਼ ਜਾਰੀ ਹੈ, ਜੋ ਕਿ ਕਦੇ ਵੀ ਭਿਆਨਕ ਦ੍ਰਿਸ਼ `ਚ ਬਦਲ ਸਕਦਾ ਹੈ। ਇਸਦੇ ਨਾਲ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਤੇ ਬਿਜਲੀ ਦੇ ਖੰਭੇ ਡਿਗ ਗਏ ਹਨ ਤੇ ਕੀਤੇ ਗੱਡੀਆਂ ਪਾਣੀ `ਚ ਵਹਿ ਗਈਆਂ ਹਨ।
Summary in English: Rain took a terrible form, high alert in most states of the country including Punjab