ਇੱਕ ਪਾਸੇ ਜਿੱਥੇ ਮੌਸਮ ਵਿਭਾਗ ਨੇ 31 ਦਸੰਬਰ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਹੈ। ਉੱਥੇ ਹੀ ਮੌਸਮ ਖ਼ਰਾਬ ਹੋਣ ਦਾ ਅਲਰਟ ਵੀ ਜਾਰੀ ਕੀਤਾ ਹੈ, ਆਓ ਜਾਣਦੇ ਹਾਂ ਨਵੇਂ ਸਾਲ 'ਤੇ ਮੌਸਮ ਦਾ ਮਿਜਾਜ਼...
Weather Update: ਕੱਲ੍ਹ ਯਾਨੀ ਵੀਰਵਾਰ ਸ਼ਾਮ ਨੂੰ ਪਹਾੜੀ ਖੇਤਰਾਂ ਵਿੱਚ ਹੋਈ ਬਰਫਬਾਰੀ ਦਾ ਅਸਰ ਜਲਦ ਹੀ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਸਕਦਾ ਹੈ। ਪਰ ਉਸ ਤੋਂ ਪਹਿਲਾਂ ਮੌਸਮ ਵਿਭਾਗ ਨੇ 31 ਦਿਸੰਬਰ ਤੱਕ ਧੁੰਦ ਤੇ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 29 ਦਸੰਬਰ ਨੂੰ ਪਹਾੜਾਂ 'ਤੇ ਬਰਫਬਾਰੀ ਹੋਣ ਕਾਰਨ 1 ਜਨਵਰੀ 2023 ਤੋਂ ਸਰਦੀ ਮੁੜ ਤੋਂ ਆਪਣਾ ਕਹਿਰ ਦਿਖਾਏਗੀ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਸੂਬਿਆਂ 'ਚ ਖ਼ਰਾਬ ਮੌਸਮ ਦਾ ਅਲਰਟ ਜਾਰੀ ਕੀਤਾ ਹੈ।
ਪੰਜਾਬ ਦਾ ਮੌਸਮ
ਵੀਰਵਾਰ ਨੂੰ ਪੰਜਾਬ 'ਚ ਬੱਦਲ ਛਾਏ ਰਹੇ ਅਤੇ ਕਈ ਜ਼ਿਲਿਆਂ 'ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਜਦੋਂਕਿ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਬਰਫ਼ਬਾਰੀ ਦੇ ਨਜ਼ਾਰੇ ਦੇਖਣ ਨੂੰ ਮਿਲੇ। ਇੱਕ ਪਾਸੇ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪਹਾੜਾਂ ’ਤੇ ਪੁੱਜੇ ਸੈਲਾਨੀਆਂ ਦੇ ਚਿਹਰੇ ਖਿੜੇ ਨਜ਼ਰ ਆਏ। ਉੱਥੇ ਹੀ ਸੂਬੇ 'ਚ ਪਏ ਮੀਂਹ ਕਾਰਨ ਕਿਸਾਨ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਯਾਨੀ ਅੱਜ ਤੋਂ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜੋ ਐਤਵਾਰ ਤੱਕ ਜਾਰੀ ਰਹੇਗੀ।
ਹਰਿਆਣਾ ਦਾ ਮੌਸਮ
ਹਰਿਆਣਾ ਵਿੱਚ ਵੀ 31 ਦਿਸੰਬਰ ਤੱਕ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਹੈ, ਪਰ ਇਸ ਤੋਂ ਬਾਅਦ ਮੌਸਮ ਵਿਭਾਗ ਨੇ ਮੁੜ ਠੰਡ ਵਧਣ ਦੀ ਭਵਿੱਖਬਾਣੀ ਕੀਤੀ ਹੈ। ਫਿਲਹਾਲ, ਹਰਿਆਣਾ ਦੇ ਕਰਨਾਲ 'ਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ, ਨਾਰਨੌਲ 'ਚ 6.4 ਡਿਗਰੀ ਸੈਲਸੀਅਸ, ਅੰਬਾਲਾ 'ਚ 8.6 ਡਿਗਰੀ ਸੈਲਸੀਅਸ, ਸਿਰਸਾ 'ਚ 8.2 ਡਿਗਰੀ ਸੈਲਸੀਅਸ ਅਤੇ ਰੋਹਤਕ 'ਚ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇ ਨਾਲ ਰਾਤ ਦੇ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : Punjab Weather: ਪੰਜਾਬ ਦਾ ਬਠਿੰਡਾ ਸਭ ਤੋਂ ਠੰਡਾ, ਦਿੱਲੀ ਬਣਿਆ ਨੈਨੀਤਾਲ, ਹਾਲੇ ਹੋਰ ਵਧੇਗੀ ਠੰਡ
ਦਿੱਲੀ-ਐੱਨ.ਸੀ.ਆਰ ਦਾ ਮੌਸਮ
ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਵੀਰਵਾਰ ਨੂੰ ਨਮੀ ਵਾਲੀ ਹਵਾ ਦੇ ਪ੍ਰਭਾਵ ਕਾਰਨ ਦਿੱਲੀ-ਐਨਸੀਆਰ ਵਿੱਚ ਠੰਡ ਤੋਂ ਕੁਝ ਰਾਹਤ ਮਿਲੀ। ਇਸ ਕਾਰਨ ਦਿਨ ਦਾ ਤਾਪਮਾਨ ਵਧ ਗਿਆ ਅਤੇ ਸਰਦੀ ਵਿੱਚ ਵੀ ਗਰਮੀ ਦਾ ਅਹਿਸਾਸ ਹੋਇਆ। ਹਾਲਾਂਕਿ, ਸ਼ੁੱਕਰਵਾਰ ਸਵੇਰੇ ਯਾਨੀ ਅੱਜ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ 'ਚ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਮੁਤਾਬਕ 31 ਦਸੰਬਰ ਤੋਂ ਘੱਟੋ-ਘੱਟ ਤਾਪਮਾਨ ਫਿਰ ਤੋਂ ਡਿੱਗਣਾ ਸ਼ੁਰੂ ਹੋ ਜਾਵੇਗਾ।
ਉੱਤਰਾਖੰਡ ਦਾ ਮੌਸਮ
ਉੱਤਰਾਖੰਡ 'ਚ ਮੌਸਮ ਨੇ ਕਰਵਟ ਬਦਲੀ ਹੈ। ਇੱਥੇ ਪਹਾੜਾਂ 'ਤੇ ਹਲਕੀ ਬਰਫ਼ਬਾਰੀ ਅਤੇ ਨੀਵੇਂ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਮਸੂਰੀ ਵਿੱਚ ਬਾਰਿਸ਼ ਦੇ ਨਾਲ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਦੇਰ ਸ਼ਾਮ ਲਾਲਟਿੱਬਾ ਅਤੇ ਲਾਂਦੌਰ ਵਿੱਚ ਹੋਈ ਬਰਫ਼ਬਾਰੀ ਨੇ ਸੈਲਾਨੀਆਂ ਦੇ ਚਿਹਰਿਆਂ ਨੂੰ ਰੌਸ਼ਨ ਕਰ ਦਿੱਤਾ। ਚਮੋਲੀ ਸਥਿਤ ਔਲੀ 'ਚ ਵੀਰਵਾਰ ਦੇਰ ਰਾਤ ਬਰਫਬਾਰੀ ਹੋਈ। ਜਿਸ ਕਾਰਨ ਇੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਏ ਸੈਲਾਨੀਆਂ ਦੇ ਨਾਲ-ਨਾਲ ਸੈਰ ਸਪਾਟੇ ਨਾਲ ਜੁੜੇ ਸਥਾਨਕ ਕਾਰੋਬਾਰੀਆਂ ਦੇ ਚਿਹਰੇ ਖਿੜੇ ਨਜ਼ਰ ਆਏ।
ਇਹ ਵੀ ਪੜ੍ਹੋ : ਪਹਾੜਾਂ 'ਚ ਬਰਫਬਾਰੀ ਕਾਰਨ ਪਾਰਾ ਸਿਰਫ ਤੋਂ ਹੇਠਾਂ, ਪੰਜਾਬ ਤੋਂ ਬਿਹਾਰ ਤੱਕ ਠੰਡ ਦੇ ਨਜ਼ਾਰੇ, ਜਾਣੋ ਅੱਜ ਦਾ ਮੌਸਮ
ਉੱਤਰ ਪ੍ਰਦੇਸ਼ ਦਾ ਮੌਸਮ
ਯੂਪੀ ਵਿੱਚ ਠੰਡੀਆਂ ਹਵਾਵਾਂ ਨੇ ਕੜਾਕੇ ਦੀ ਠੰਡ ਦੇ ਨਾਲ ਕੰਬਣੀ ਛੇੜੀ ਹੋਈ ਹੈ। ਬਰਫੀਲੀ ਹਵਾਵਾਂ ਦੇ ਵਧਣ ਨਾਲ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਇਸ ਕਾਰਨ ਪਹਾੜਾਂ 'ਤੇ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਕੁਝ ਮੈਦਾਨੀ ਇਲਾਕਿਆਂ 'ਚ ਬਾਰਿਸ਼ ਦੇ ਨਜ਼ਾਰੇ ਵੀ ਦੇਖਣ ਨੂੰ ਮਿਲ ਰਹੇ ਹਨ। ਫਿਲਹਾਲ, ਮੌਸਮ ਵਿਭਾਗ ਨੇ ਸੂਬੇ ਦੇ 31 ਜ਼ਿਲ੍ਹਿਆਂ ਵਿੱਚ 2 ਜਨਵਰੀ ਤੱਕ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ।
ਪਹਾੜੀ ਸੂਬਿਆਂ 'ਚ ਅੱਜ ਮੀਂਹ ਅਤੇ ਬਰਫ਼ਬਾਰੀ
● ਇੱਕ ਚੱਕਰਵਾਤੀ ਚੱਕਰ ਅਜੇ ਵੀ ਦੱਖਣ-ਪੂਰਬੀ ਅਰਬ ਸਾਗਰ ਅਤੇ ਇਸਦੇ ਨਾਲ ਲੱਗਦੇ ਭੂਮੱਧ ਖੇਤਰ ਵਿੱਚ ਜਾਰੀ ਹੈ।
● ਇਸ ਦੇ ਨਾਲ ਹੀ, ਪੱਛਮੀ ਹਿਮਾਲਿਆ ਵਿੱਚ ਤਾਜ਼ਾ ਪੱਛਮੀ ਗੜਬੜੀ ਕਾਰਨ ਅਗਲੇ 24 ਘੰਟਿਆਂ 'ਚ ਉੱਤਰੀ ਭਾਰਤ ਦੇ ਪਹਾੜੀ ਸੂਬਿਆਂ 'ਚ ਬਰਫਬਾਰੀ ਅਤੇ ਬਾਰਿਸ਼ ਦੇਖੀ ਜਾ ਸਕਦੀ ਹੈ।
● ਨਾਲ ਹੀ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।
● ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ 'ਚ ਅੱਜ ਕੜਾਕੇ ਦੀ ਠੰਡ ਪੈ ਸਕਦੀ ਹੈ।
Summary in English: Respite from cold wave till December 31, disaster with double attack of cold again from January 1