Weather Today: ਦੇਸ਼ ਦੇ ਕਈ ਸੂਬਿਆਂ `ਚ ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ। ਲੋਕਾਂ ਨੇ ਹਲਕੀ ਠੰਡ ਮਹਿਸੂਸ ਕਰਨੀ ਸ਼ੁਰੂ ਵੀ ਕਰ ਦਿੱਤੀ ਹੈ। ਇਸਦੇ ਨਾਲ ਹੀ ਹਿਮਾਚਲ ਤੇ ਉੱਤਰਾਖੰਡ ਦੇ ਪਹਾੜਾਂ `ਚ ਸਮੇਂ ਤੋਂ ਪਹਿਲਾਂ ਹੀ ਬਰਫ਼ਬਾਰੀ ਹੋਣ ਲਗ ਪਈ ਹੈ। ਇਸ ਕਾਰਨ ਵੀ ਤਾਪਮਾਨ `ਚ ਗਿਰਾਵਟ ਆਈ ਹੈ ਤੇ ਅੱਗੇ ਹੋਰ ਘਟਣ ਦੇ ਆਸਾਰ ਹਨ। ਮੌਸਮ ਦੇ ਇਸ ਬਦਲਾਅ ਨੂੰ ਦੇਖਦਿਆਂ ਇਸ ਵਾਰ ਸਰਦੀ ਦਾ ਮੌਸਮ ਦੇਰ ਤੱਕ ਚੱਲ ਸਕਦਾ ਹੈ।
IMD: ਮੌਸਮ ਵਿਭਾਗ ਨੇ ਕਈ ਸੂਬਿਆਂ `ਚ ਅੱਜ ਮੀਂਹ ਦੇ ਆਸਾਰ ਜਤਾਏ ਹਨ। ਆਈ.ਐਮ.ਡੀ ਵੱਲੋਂ ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ ਤੇ ਪੰਜਾਬ `ਚ ਅੱਜ ਤੋਂ ਲੈ ਕੇ 18 ਅਕਤੂਬਰ ਤੱਕ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
Delhi Weather: ਦੇਸ਼ ਦੀ ਰਾਜਧਾਨੀ ਦਿੱਲੀ `ਚ ਅੱਜ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਦੇ ਅਨੁਸਾਰ 18 ਅਕਤੂਬਰ ਤੱਕ ਦਿੱਲੀ `ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਦਿੱਲੀ ਦਾ ਅੱਜ ਦਾ ਘੱਟੋ ਘੱਟ ਤਾਪਮਾਨ 19 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹੇਗਾ।
Punjab Weather: ਪੰਜਾਬ `ਚ ਅੱਜ ਮੌਸਮ ਸਾਫ਼ ਰਹੇਗਾ ਪਰ ਮੌਸਮ ਵਿਭਾਗ ਨੇ ਪੰਜਾਬ `ਚ ਅੱਜ ਤੋਂ ਲੈ ਕੇ 18 ਅਕਤੂਬਰ ਤੱਕ ਹਲਕੀ ਬਾਰਿਸ਼ ਹੋਣ ਦੇ ਆਸਾਰ ਜਤਾਏ ਹਨ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘੱਟੋ ਘੱਟ ਤਾਪਮਾਨ 18 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Weather Today: ਦੇਸ਼ ਦੇ ਇਨ੍ਹਾਂ ਹਿੱਸਿਆਂ 'ਚ ਅੱਜ ਮੀਂਹ, ਇਸ ਖੇਤਰ 'ਚ ਹੜ੍ਹ ਵਰਗੇ ਹਾਲਾਤ
ਹੋਰਾਂ ਸੂਬਿਆਂ ਦਾ ਮੌਸਮ:
● ਝਾਰਖੰਡ `ਚ ਅੱਜ ਬੱਦਲ ਛਾਏ ਰਹਿਣਗੇ ਤੇ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਵੀ ਜਾਰੀ ਕੀਤੀ ਹੈ। ਇਸਦੇ ਨਾਲ ਹੀ ਇਥੇ ਮਾਨਸੂਨ ਦਾ ਸੀਜ਼ਨ ਅਗਲੇ ਤਿੰਨ ਦਿਨਾਂ `ਚ ਖ਼ਤਮ ਹੋਣ ਦੇ ਆਸਾਰ ਹਨ।
● ਆਈ.ਐਮ.ਡੀ ਮੁਤਾਬਕ ਬਿਹਾਰ `ਚ ਅਗਲੇ ਚਾਰ ਦਿਨਾਂ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।
● ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ ਤੇ ਮੱਧ ਪ੍ਰਦੇਸ਼ `ਚ 18 ਅਕਤੂਬਰ ਤੱਕ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
● ਦਿੱਲੀ, ਹਰਿਆਣਾ ਤੇ ਪੰਜਾਬ `ਚ ਵੀ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।
● ਆਈ.ਐਮ.ਡੀ ਨੇ 15 ਤੋਂ 20 ਅਕਤੂਬਰ ਦੌਰਾਨ ਬੰਗਾਲ ਦੀ ਖਾੜੀ `ਚ ਚੱਕਰਵਾਤੀ ਚੱਕਰ ਬਣਨ ਦੇ ਆਸਾਰ ਜਤਾਏ ਹਨ।
Summary in English: Snow has started falling in the mountains before the time, soon the cold will knock