ਉੱਤਰੀ ਭਾਰਤ ਵਿੱਚ ਠੰਡ ਦਾ ਅਟੈਕ
Weather Forecast: ਪਹਾੜਾਂ ਵਿੱਚ ਲਗਾਤਾਰ ਜਾਰੀ ਬਰਫਬਾਰੀ ਇੱਥੋਂ ਦੇ ਲੋਕਾਂ ਲਈ ਤਾਂ ਪਰੇਸ਼ਾਨੀ ਦਾ ਸਬੱਬ ਬਣੀ ਹੀ ਹੋਈ ਹੈ, ਪਰ ਹੁਣ ਇਸ ਦਾ ਅਸਰ ਗੁਆਂਢੀ ਸੂਬਿਆਂ ਵਿੱਚ ਵੀ ਸਾਫ ਦੇਖਣ ਨੂੰ ਮਿਲ ਰਿਹਾ ਹੈ। ਗੱਲ ਵਾਦੀ-ਏ-ਕਸ਼ਮੀਰ ਦੀ ਕਰੀਏ ਤਾਂ ਇੱਥੇ ਪਾਰਾ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ, ਜਿਸ ਨਾਲ ਲੋਕ ਖੱਜਲ-ਖੁਆਰ ਹੋ ਰਹੇ ਹਨ।
ਹਿਮਾਚਲ ਪ੍ਰਦੇਸ਼ ਦੀ ਸਥਿਤੀ ਵੀ ਕੁਝ ਅਜਿਹੀ ਹੀ ਬਣੀ ਹੋਈ ਹੈ, ਇੱਥੇ ਲਗਾਤਾਰ ਹੋ ਰਹੀ ਬਰਫਬਾਰੀ ਨਾ ਸਿਰਫ ਇੱਥੋਂ ਦੇ ਲੋਕਾਂ ਲਈ ਸਗੋਂ ਨਾਲ ਦੇ ਸੂਬਿਆਂ ਵਿੱਚ ਵਸਦੇ ਲੋਕਾਂ ਲਈ ਵੀ ਪਰੇਸ਼ਾਨੀ ਵਧਾ ਰਹੀ ਹੈ। ਵਧਦੀ ਠੰਡ ਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਆਓ ਜਾਣਦੇ ਹਾਂ ਅੱਜ ਕਿਵੇਂ ਦਾ ਰਹੇਗਾ ਤੁਹਾਡੇ ਸ਼ਹਿਰ ਵਿੱਚ ਮੌਸਮ ਦਾ ਹਾਲ...
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਤਰੀ ਭਾਰਤ ਵਿੱਚ ਫਿਲਹਾਲ ਠੰਡ ਹੌਲੀ-ਹੌਲੀ ਆਪਣਾ ਜ਼ੋਰ ਫੜ੍ਹ ਰਹੀ ਹੈ, ਪਰ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ, ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਵੀਰਵਾਰ ਨੂੰ ਠੰਡ ਹੋਰ ਤੇਜ਼ ਹੋਵੇਗੀ। ਸਵੇਰੇ ਅਤੇ ਸ਼ਾਮ ਨੂੰ ਹਲਕੀ ਧੁੰਦ ਵੀ ਦੇਖੀ ਜਾ ਸਕਦੀ ਹੈ।
ਬਰਫ਼ਬਾਰੀ ਕਾਰਨ ਵਧੀਆਂ ਮੁਸ਼ਕਿਲਾਂ
ਜੰਮੂ-ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਫ਼ਬਾਰੀ ਪੈਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਨੇ ਆਪਣਾ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ। ਬਰਫ਼ਬਾਰੀ ਕਾਰਨ ਰੋਹਤਾਂਗ ਰੋਡ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਤੇਜ਼ ਸੀਤ ਲਹਿਰ ਕਾਰਨ ਤਾਪਮਾਨ ਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਸ਼੍ਰੀਨਗਰ ਸ਼ਹਿਰ ਵਿੱਚ ਤਾਪਮਾਨ -3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਹੈ।
ਇਹ ਵੀ ਪੜ੍ਹੋ: Weather Today: ਠੰਡ ਨੇ ਠਾਰੇ ਉੱਤਰੀ ਭਾਰਤ ਦੇ ਲੋਕ, ਦੱਖਣੀ ਭਾਰਤ ਲਈ ਮੀਂਹ ਬਣਿਆ ਮੁਸੀਬਤ
ਦਿੱਲੀ-ਐਨਸੀਆਰ ਦਾ ਮੌਸਮ
ਰਾਜਧਾਨੀ ਦਿੱਲੀ ਅਤੇ ਐਨਸੀਆਰ ਖੇਤਰਾਂ ਵਿੱਚ ਸਵੇਰ ਦਾ ਤਾਪਮਾਨ ਲਗਭਗ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਾਮ ਨੂੰ ਹਵਾ ਹੋਰ ਵੀ ਠੰਡੀ ਹੋ ਸਕਦੀ ਹੈ। ਦਿਨ ਵੇਲੇ ਹਲਕੀ ਧੁੱਪ ਨਿਕਲਣ ਦੀ ਉਮੀਦ ਹੈ। ਲੋਕਾਂ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਆਪਣੇ ਚਿਹਰੇ ਅਤੇ ਕੰਨਾਂ ਨੂੰ ਢੱਕਣਾ ਜ਼ਰੂਰੀ ਹੈ। ਆਉਣ ਵਾਲੇ ਦਿਨਾਂ ਵਿੱਚ ਐਨਸੀਆਰ ਵਿੱਚ ਪਾਰਾ ਆਮ ਨਾਲੋਂ 3 ਤੋਂ 4 ਡਿਗਰੀ ਘੱਟ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਵਧਦਾ ਪ੍ਰਦੂਸ਼ਣ ਸਾਹ ਲੈਣ ਲਈ ਵੀ ਖ਼ਤਰਾ ਪੈਦਾ ਕਰ ਰਿਹਾ ਹੈ।
ਹਰਿਆਣਾ ਦਾ ਮੌਸਮ
ਹਰਿਆਣਾ ਵਿੱਚ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਸਿਰਸਾ ਅਤੇ ਨਾਰਨੌਲ ਵਿੱਚ ਰਾਤ ਦਾ ਤਾਪਮਾਨ ਦੋ ਡਿਗਰੀ ਘੱਟ ਗਿਆ। ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਨਾਰਨੌਲ ਵਿੱਚ ਸਭ ਤੋਂ ਠੰਡੀ ਰਾਤ ਰਹੀ। ਇੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਸਿਰਸਾ ਦਾ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਫਿਲਹਾਲ, ਮੌਸਮ ਵਿਭਾਗ ਨੇ ਉੱਤਰੀ ਅਤੇ ਉੱਤਰ-ਪੱਛਮੀ ਹਵਾਵਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਹ ਤਾਪਮਾਨ ਹੋਰ ਘਟਣ ਦੀ ਉਮੀਦ ਜਤਾਈ ਹੈ।
ਪੰਜਾਬ ਦਾ ਮੌਸਮ
ਪਹਾੜੀ ਸੂਬਿਆਂ ਵਿੱਚ ਬਰਫਬਾਰੀ ਹੋਣ ਕਾਰਨ ਪੰਜਾਬ ਵਿੱਚ ਵੀ ਠੰਡ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 30 ਨਵੰਬਰ ਤੱਕ ਇੱਕ ਮਹੱਤਵਪੂਰਨ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹੇਗਾ, ਅਤੇ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਤੇਜ਼ ਹੋਵੇਗੀ, ਅਤੇ ਧੁੰਦ ਵੀ ਜਾਰੀ ਰਹੇਗੀ। ਮੌਸਮ ਵਿਭਾਗ ਦੇ ਅਨੁਸਾਰ, ਕੁਝ ਖੇਤਰਾਂ ਵਿੱਚ ਹਲਕੀ ਧੁੰਦ ਛਾਈ ਹੋਈ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ ਵਿੱਚ ਮੀਂਹ ਪੈ ਸਕਦਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਹੋ ਸਕਦਾ ਹੈ।
Summary in English: Snowfall in Himachal Pradesh, temperature reaches below zero in Kashmir, Punjab-Haryana-Delhi in a bad state