ਪਹਾੜੀ ਇਲਾਕਿਆਂ `ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ `ਚ ਵਧੀ ਠੰਡ, ਦੱਖਣ ਭਾਰਤ `ਚ ਲਗਾਤਾਰ ਮੀਂਹ ਕਾਰਨ ਲੋਕੀ ਖੱਜਲ ਖੁਆਰ...
ਦੱਖਣੀ ਭਾਰਤ ਦੇ ਕਈ ਇਲਾਕਿਆਂ `ਚ ਮੀਂਹ ਤੇ ਪਹਾੜਾਂ 'ਤੇ ਹਲਕੀ ਬਰਫ਼ਬਾਰੀ ਦਾ ਦੌਰ ਜਾਰੀ ਹੈ। ਪਹਾੜਾਂ `ਤੇ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਆਈਐਮਡੀ (IMD) ਮੁਤਾਬਕ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ `ਚ ਲੋਕਾਂ ਨੂੰ ਸਵੇਰੇ ਪ੍ਰਦੂਸ਼ਣ ਤੇ ਧੁੰਦ ਦਾ ਮਿਸ਼ਰਣ ਵੇਖਣ ਨੂੰ ਮਿਲ ਰਿਹਾ ਹੈ।
ਤਾਮਿਲਨਾਡੂ `ਚ ਮੀਂਹ ਕਾਰਨ ਸਕੂਲ ਬੰਦ:
ਤਾਮਿਲਨਾਡੂ ਅਤੇ ਪੁਡੂਚੇਰੀ 'ਚ ਪਿਛਲੇ ਹਫਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸਦੇ ਚਲਦਿਆਂ ਅੱਜ ਵੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਆਈਐਮਡੀ ਦੇ ਅਲਰਟ (IMD Alert) ਦੇ ਚਲਦਿਆਂ ਅੱਜ ਵੀ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਵੀ ਬਾਰਿਸ਼ ਕਾਰਨ ਤਾਮਿਲਨਾਡੂ ਦੇ ਕਈ ਜ਼ਿਲਿਆਂ 'ਚ ਸਕੂਲ ਬੰਦ ਕਰ ਦਿੱਤੇ ਗਏ ਸਨ।
Delhi Weather:
ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 13 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਸਵੇਰ ਵੇਲੇ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ `ਚ ਲੋਕਾਂ ਨੂੰ ਪ੍ਰਦੂਸ਼ਣ ਤੇ ਧੁੰਦ ਦਾ ਮਿਸ਼ਰਣ ਵੇਖਣ ਨੂੰ ਮਿਲ ਰਿਹਾ ਹੈ। ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਦਿੱਲੀ ਦਾ ਪ੍ਰਦੂਸ਼ਣ ''ਬਹੁਤ ਖਰਾਬ'' ਸ਼੍ਰੇਣੀ `ਚ ਬਣਿਆ ਹੋਇਆ ਹੈ। ਇਥੇ ਅੱਜ ਵੀ AQI 300 ਤੋਂ ਉੱਪਰ ਰਹਿਣ ਦਾ ਅਨੁਮਾਨ ਹੈ।
Punjab Weather:
ਪੰਜਾਬ `ਚ ਅੱਜ ਸਾਰਾ ਦਿਨ ਬੱਦਲ ਛਾਏ ਰਹਿਣਗੇ। ਇਥੇ ਸਵੇਰ ਤੇ ਰਾਤ ਵੇਲੇ ਠੰਡ ਮਹਿਸੂਸ ਕੀਤੀ ਜਾ ਰਹੀ ਹੈ, ਜਦੋਂਕਿ ਦਿਨ ਵੇਲੇ ਧੁੱਪ ਹੁੰਦੀ ਹੈ। ਪਰ ਅੱਜ ਸਾਰਾ ਦਿਨ ਹੀ ਇਥੇ ਠੰਡ ਵਾਲਾ ਮੌਸਮ ਰਹੇਗਾ। ਪੰਜਾਬ ਦਾ ਅੱਜ ਦਾ ਘਟੋ ਘਟ ਤਾਪਮਾਨ 14 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹੇਗਾ। ਪੰਜਾਬ ਦੇ ਤਾਪਮਾਨ `ਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਸ ਕਾਰਨ ਠੰਡ ਵਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਹਾੜੀ ਇਲਾਕਿਆਂ `ਚ ਬਰਫ਼ਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ
IMD Forecast:
ਮੌਸਮ ਵਿਭਾਗ (Weather Department) ਅਨੁਸਾਰ ਪੱਛਮੀ ਗੜਬੜੀ ਕਾਰਨ 14 ਨਵੰਬਰ ਯਾਨੀ ਕੇ ਅੱਜ ਪੱਛਮੀ ਹਿਮਾਲੀਅਨ ਖੇਤਰ `ਚ ਭਾਰੀ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ ਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ `ਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਅਗਲੇ ਕੁਝ ਦਿਨਾਂ 'ਚ ਮੈਦਾਨੀ ਇਲਾਕਿਆਂ 'ਚ ਤਾਪਮਾਨ ਘੱਟਣ ਨਾਲ ਠੰਡ ਵਧ ਸਕਦੀ ਹੈ।
ਇਨ੍ਹਾਂ ਸੂਬਿਆਂ `ਚ ਮੀਂਹ:
● ਹਰਿਆਣਾ ਤੇ ਪੱਛਮੀ ਰਾਜਸਥਾਨ `ਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਕੇਰਲ ਅਤੇ ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।
● ਤੱਟਵਰਤੀ ਕਰਨਾਟਕ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
● ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਖੇਤਰ ਦੇ ਕੁਝ ਇਲਾਕਿਆਂ 'ਚ ਬਰਫਬਾਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ 14 ਨਵੰਬਰ ਯਾਨੀ ਕੇ ਅੱਜ ਪੱਛਮੀ ਹਿਮਾਲੀਅਨ ਖੇਤਰ `ਚ ਭਾਰੀ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ ਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ `ਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Snowfall in North India, rain continues in South India