1. Home
  2. ਮੌਸਮ

Bathinda ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਪਾਰ, ਹੁਣ 17 ਤੋਂ 19 ਮਈ ਤੱਕ Punjab ਦੇ ਇਨ੍ਹਾਂ ਇਲਾਕਿਆਂ ਵਿੱਚ ਬੱਦਲਵਾਈ ਨਾਲ ਮੀਂਹ ਦੇ ਆਸਾਰ

ਪੱਛਮੀ ਗੜਬੜੀ ਕਾਰਨ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਗਰਮੀ ਫਿਰ ਤੋਂ ਪਰਤ ਆਈ ਹੈ। ਬਠਿੰਡਾ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਪਾਰ ਤੱਕ ਪਹੁੰਚ ਗਿਆ ਹੈ ਅਤੇ ਮੌਸਮ ਵਿਭਾਗ ਨੇ ਹੁਣ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ 17 ਤੋਂ 19 ਮਈ ਤੱਕ ਕੁਝ ਇਲਾਕਿਆਂ ਵਿੱਚ ਬੱਦਲਵਾਈ ਨਾਲ ਬਾਰਿਸ਼ ਦੇ ਆਸਾਰ ਵੀ ਜਤਾਏ ਹਨ।

Gurpreet Kaur Virk
Gurpreet Kaur Virk
ਪੰਜਾਬ ਵਿੱਚ ਵਧੀ ਗਰਮੀ

ਪੰਜਾਬ ਵਿੱਚ ਵਧੀ ਗਰਮੀ

Weather Forecast: ਭਾਰਤ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਦੇ ਮਿਜਾਜ਼ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਦਰਅਸਲ, ਮਾਨਸੂਨ ਦੀ ਪਹਿਲੀ ਝਲਕ ਦੱਖਣ-ਪੱਛਮੀ ਰਾਜਾਂ ਵਿੱਚ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ, ਜਿਸਦਾ ਅਸਰ ਉੱਤਰੀ ਭਾਰਤ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਦਿੱਲੀ-ਐਨਸੀਆਰ 'ਤੇ ਵੀ ਪੈ ਸਕਦਾ ਹੈ।

13 ਤੋਂ 17 ਮਈ ਦੇ ਵਿਚਕਾਰ ਮੌਸਮ ਵਿੱਚ ਉਤਰਾਅ-ਚੜ੍ਹਾਅ ਆਉਣਗੇ, ਕਦੇ ਧੁੱਪ ਨਿਕਲੇਗੀ ਤੇ ਕਦੇ ਬੱਦਲਵਾਈ ਦੇਖਣ ਨੂੰ ਮਿਲੇਗੀ। ਇਸ ਦੌਰਾਨ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ, ਜਿਸ ਨਾਲ ਗਰਮੀ ਘੱਟ ਹੋਵੇਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ।

ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ 16 ਮਈ ਤੱਕ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ, ਪੱਛਮੀ ਅਤੇ ਦੱਖਣੀ ਰਾਜਾਂ ਵਿੱਚ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ। ਗੁਜਰਾਤ ਅਤੇ ਸੌਰਾਸ਼ਟਰ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀਆਂ ਕਾਰਨ, 15 ਮਈ ਤੋਂ ਇਨ੍ਹਾਂ ਰਾਜਾਂ ਵਿੱਚ ਗਰਮੀ ਦੀ ਲਹਿਰ ਦੀਆਂ ਸਥਿਤੀਆਂ ਘੱਟ ਜਾਣਗੀਆਂ। ਅਗਲੇ 36 ਘੰਟਿਆਂ ਵਿੱਚ ਮਾਨਸੂਨ ਦੱਖਣੀ ਅੰਡੇਮਾਨ ਵਿੱਚ ਦਾਖਲ ਹੋ ਸਕਦਾ ਹੈ। ਇਸ ਦੇ 1 ਜੂਨ ਤੋਂ ਪਹਿਲਾਂ ਕੇਰਲ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ 2009 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚੇਗਾ।

ਮਾਨਸੂਨ ਦੀ ਦਸਤਕ

ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਸਾਲ ਮਾਨਸੂਨ 27 ਮਈ ਤੱਕ ਕੇਰਲ ਪਹੁੰਚ ਸਕਦਾ ਹੈ। ਆਮ ਤੌਰ 'ਤੇ ਦੱਖਣ-ਪੱਛਮੀ ਮਾਨਸੂਨ 1 ਜੂਨ ਤੱਕ ਕੇਰਲ ਵਿੱਚ ਦਾਖਲ ਹੁੰਦਾ ਹੈ ਅਤੇ 8 ਜੁਲਾਈ ਤੱਕ ਦੇਸ਼ ਭਰ ਵਿੱਚ ਫੈਲ ਜਾਂਦਾ ਹੈ। ਲਗਭਗ ਢਾਈ ਮਹੀਨੇ ਬਾਅਦ, 17 ਸਤੰਬਰ ਦੇ ਆਸ-ਪਾਸ, ਇਹ ਉੱਤਰ-ਪੱਛਮੀ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਅਕਤੂਬਰ ਦੇ ਅੱਧ ਤੱਕ ਪੂਰੀ ਤਰ੍ਹਾਂ ਅਲੋਪ ਹੋ ਜਾਂਦਾ ਹੈ।

ਇਹ ਵੀ ਪੜ੍ਹੋ: Weather Today: ਮੀਂਹ ਤੋਂ ਬਾਅਦ Delhi-NCR ਸਮੇਤ ਮੈਦਾਨੀ ਇਲਾਕਿਆਂ ਵਿੱਚ ਵਧੀ ਹੁੰਮਸ, ਇਨ੍ਹਾਂ ਸੂਬਿਆਂ ਵਿੱਚ ਮੀਂਹ ਦਾ ਅਲਰਟ, ਇੱਥੇ ਪੜੋ ਕੱਲ੍ਹ-ਪਰਸੋਂ ਦੇ ਮੌਸਮ ਦੀ ਪੂਰੀ ਡਿਟੇਲ

ਪੰਜਾਬ ਦਾ ਮੌਸਮ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ, ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬੂੰਦਾਬਾਂਦੀ ਹੋਈ, ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ, ਪਰ ਮੰਗਲਵਾਰ ਯਾਨੀ 13 ਅਪ੍ਰੈਲ ਤੋਂ ਮੌਸਮ ਫਿਰ ਗਰਮ ਹੋ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਹੁਣ ਫਿਰ ਗਰਮੀ ਵਧੇਗੀ। ਪੰਜਾਬ ਵਿੱਚ 19 ਮਈ ਤੱਕ ਮੌਸਮ ਖੁਸ਼ਕ ਰਹੇਗਾ। ਇਸ ਸਮੇਂ ਦੌਰਾਨ ਦਿਨ ਦਾ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਕੁਝ ਜ਼ਿਲ੍ਹਿਆਂ ਵਿੱਚ ਲੂ ਵਰਗੀ ਸਥਿਤੀ ਵੀ ਬਣ ਸਕਦੀ ਹੈ। ਹਾਲਾਂਕਿ, 17 ਤੋਂ 19 ਮਈ ਤੱਕ ਕੁਝ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ।

ਯੂਪੀ-ਬਿਹਾਰ ਦਾ ਮੌਸਮ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਦਿਨਾਂ ਵਿੱਚ ਬੱਦਲ ਛਾਏ ਰਹਿਣ ਕਾਰਨ ਨਮੀ ਵਾਲੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਜਦੋਂ ਤੱਕ ਖੁਸ਼ਕ ਗਰਮੀਆਂ ਦਾ ਸਮਾਂ ਸ਼ੁਰੂ ਨਹੀਂ ਹੁੰਦਾ, ਨਮੀ ਅਤੇ ਚਿਪਚਿਪੀ ਗਰਮੀ ਤੋਂ ਰਾਹਤ ਪਾਉਣਾ ਮੁਸ਼ਕਲ ਹੋਵੇਗਾ। ਹਾਲਾਂਕਿ, ਮੌਸਮ ਵਿਭਾਗ ਨੇ 16 ਮਈ ਨੂੰ ਤਰਾਈ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਉਣ ਦੀ ਉਮੀਦ ਹੈ। ਗੱਲ ਬਿਹਾਰ ਸੂਬੇ ਦੀ ਕਰੀਏ ਤਾਂ ਇੱਥੇ ਮੌਸਮ ਵਿਭਾਗ ਨੇ 33 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

Summary in English: Temperature in Bathinda crosses 41 degrees Celsius, now cloudy with rain expected in these areas of Punjab from May 17 to 19

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters