ਦੇਸ਼ ਦੇ ਜ਼ਿਆਦਾਤਰ ਹਿੱਸਿਆਂ `ਚ ਠੰਡ ਨੇ ਸਰਗਰਮੀ ਵਖਾਉਣੀ ਸ਼ੁਰੂ ਕਰ ਦਿੱਤੀ ਹੈ। ਪਹਾੜੀ ਇਲਾਕਿਆਂ `ਚ ਬਰਫ਼ਬਾਰੀ ਲਗਾਤਾਰ ਜਾਰੀ ਹੈ, ਜਿਸਦਾ ਅਸਰ ਮੈਦਾਨੀ ਇਲਾਕਿਆਂ `ਤੇ ਵੀ ਪੈ ਰਿਹਾ ਹੈ। ਮੈਦਾਨੀ ਇਲਾਕਿਆਂ ਦਾ ਤਾਪਮਾਨ ਲਗਾਤਾਰ ਘੱਟ ਰਿਹਾ ਹੈ, ਜਿਸ ਨਾਲ ਠੰਡ ਵੀ ਵੱਧ ਰਹੀ ਹੈ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ `ਚ ਅੱਜ ਦੇ ਮੌਸਮ ਦਾ ਹਾਲ।
ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਦੇਸ਼ ਦੇ ਕਈ ਹਿੱਸਿਆਂ `ਚ ਤਾਪਮਾਨ ਵਧ ਰਿਹਾ ਸੀ ਪਰ ਹੁਣ ਸਰਦੀ ਦਾ ਅਸਰ ਹੌਲੀ-ਹੌਲੀ ਦੇਖਣ ਨੂੰ ਮਿਲੇਗਾ। ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ `ਚ ਠੰਡ ਲਗਾਤਾਰ ਵੱਧ ਰਹੀ ਹੈ। ਬਿਹਾਰ ਤੇ ਝਾਰਖੰਡ `ਚ ਵੀ ਠੰਡ ਨੇ ਆਪਣਾ ਜ਼ੋਰ ਵਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਸਵੇਰ ਵੇਲੇ ਕਈ ਇਲਾਕਿਆਂ `ਚ ਧੁੰਦ ਵੀ ਵੇਖਣ ਨੂੰ ਮਿਲਦੀ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 3-4 ਦਿਨਾਂ ਤੱਕ ਤਾਮਿਲਨਾਡੂ, ਕੇਰਲ, ਲਕਸ਼ਦੀਪ ਅਤੇ ਕਰਨਾਟਕ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣੀ ਅੰਡੇਮਾਨ ਸਾਗਰ 'ਤੇ ਅੱਜ ਚੱਕਰਵਾਤੀ ਚੱਕਰ ਬਣਨ ਦੀ ਸੰਭਾਵਨਾ ਹੈ, ਜਿਸ ਦੇ ਪ੍ਰਭਾਵ ਹੇਠ 5 ਦਸੰਬਰ ਦੇ ਕੋਲ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ 'ਤੇ ਘੱਟ ਦਬਾਅ ਦਾ ਖੇਤਰ ਬਣ ਸਕਦਾ ਹੈ।
Delhi Weather: ਦਿੱਲੀ 'ਚ ਅੱਜ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ। ਦਿੱਲੀ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਪਹਾੜਾਂ `ਤੇ ਹੋਰ ਰਹੀ ਬਰਫ਼ਬਾਰੀ ਕਾਰਨ ਇਥੇ ਠੰਡ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
Punjab Weather: ਪੰਜਾਬ 'ਚ ਅੱਜ ਯਾਨੀ ਕੇ ਐਤਵਾਰ ਨੂੰ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ। ਇਸਦੇ ਨਾਲ ਹੀ ਪੰਜਾਬ `ਚ ਅੱਜ ਮੌਸਮ ਸਾਫ ਰਹੇਗਾ ਤੇ ਧੁੱਪ ਨਿਕਲੀ ਰਹੇਗੀ। ਪਹਾੜਾਂ `ਤੇ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਦੇ ਤਾਪਮਾਨ `ਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੌਸਮ ਨੇ ਛੇੜੀ ਕੰਬਣੀ, ਘਰਾਂ 'ਚ ਦੁੱਬਕੇ ਲੋਕ, ਸ਼ੀਤ ਲਹਿਰ ਨੇ ਘਰਾਂ ਚ ਬੈਠੇ ਲੋਕ ਰਜਾਈਆਂ ਚ ਵਾੜੇ
Bihar Weather: ਬਿਹਾਰ 'ਚ ਪੱਛਮੀ ਹਵਾਵਾਂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸ ਕਾਰਨ ਇਥੇ ਠੰਡ ਵੀ ਵਧਣ ਲੱਗੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਅਚਾਨਕ ਗਿਰਾਵਟ ਦਰਜ ਕੀਤੀ ਗਈ ਹੈ।
Rajasthan Weather: ਰਾਜਸਥਾਨ ਦਾ ਫਤਿਹਪੁਰ ਜਿਲ੍ਹਾ ਇਨ੍ਹਾਂ ਦਿਨਾਂ `ਚ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ ਹੈ। ਇਥੋਂ ਦਾ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਤੱਕ ਸੂਬੇ `ਚ ਤਾਪਮਾਨ ਅਜਿਹਾ ਹੀ ਬਣਿਆ ਰਹੇਗਾ।
Jharkhand Weather: ਦਸੰਬਰ ਦੇ ਆਖਰੀ ਹਫ਼ਤੇ ਝਾਰਖੰਡ ਵਿੱਚ ਸਭ ਤੋਂ ਵੱਧ ਸਰਦੀ ਹੋਵੇਗੀ। ਝਾਰਖੰਡ `ਚ ਇਨ੍ਹਾਂ ਦਿਨਾਂ ਵਿੱਚ ਸਵੇਰ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ, ਬਾਅਦ ਵਿੱਚ ਅਸਮਾਨ ਸਾਫ਼ ਹੋ ਜਾਵੇਗਾ ਅਤੇ ਮੌਸਮ ਖੁਸ਼ਕ ਰਹੇਗਾ।
Chhattisgarh Weather: ਮੌਸਮ ਵਿਭਾਗ ਦੇ ਪੂਰਵ ਅਨੁਮਾਨ ਦੇ ਅਨੁਸਾਰ ਛੱਤੀਸਗੜ੍ਹ 'ਚ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ 'ਚ ਕਮੀ ਆਉਣ ਕਾਰਨ ਫਿਰ ਤੋਂ ਠੰਡ ਵਧਣ ਦੀ ਸੰਭਾਵਨਾ ਹੈ। ਅਗਲੇ ਇੱਕ-ਦੋ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਉੱਤਰ ਤੋਂ ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਸ਼ੁਰੂ ਹੋਵੇਗਾ, ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ।
Summary in English: The fury of winter has increased in the plains, know the temperature of your state