ਉੱਤਰ ਭਾਰਤ ਤੋਂ ਮਾਨਸੂਨ ਦੀ ਹੁਣ ਪੂਰੀ ਤਰ੍ਹਾਂ ਵਾਪਸੀ ਹੋ ਗਈ ਹੈ, ਪਰ ਜਾਂਦੇ ਜਾਂਦੇ ਇਹ ਮਾਨਸੂਨ ਦਾ ਮੀਂਹ ਕਿਸਾਨਾਂ ਲਈ ਮੁਸੀਬਤ ਬਣ ਗਿਆ ਹੈ। ਉੱਤਰ ਪ੍ਰਦੇਸ਼ `ਚ ਪਿੱਛਲੇ ਹਫਤੇ ਹੋਈ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਆਓ ਜਾਣਦੇ ਹਾਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਮੌਸਮ `ਚ ਕਿ ਬਦਲਾਅ ਆਵੇਗਾ।
IMD: ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਰਵਾਨਗੀ ਦੇ ਆਖਰੀ ਪੜਾਅ `ਚ ਹੈ। ਅਗਲੇ ਹਫਤੇ ਤੱਕ ਇਹ ਮਾਨਸੂਨ ਕਈ ਸੂਬਿਆਂ ਤੋਂ ਪੂਰੀ ਤਰ੍ਹਾਂ ਹਟ ਜਾਵੇਗਾ। ਇਸਦੇ ਨਾਲ ਹੀ ਉੱਤਰ ਭਾਰਤ ਤੋਂ ਮਾਨਸੂਨ ਦੀ ਪੂਰੀ ਤਰ੍ਹਾਂ ਵਾਪਸੀ ਹੋ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਰਨਾਟਕ ਤੇ ਕੋਂਕਣ ਤੱਟ ਤੋਂ ਬਾਅਦ ਅਰਬ ਸਾਗਰ `ਚ ਇੱਕ ਨਵਾਂ ਚੱਕਰਵਾਤੀ ਖੇਤਰ ਬਣ ਰਿਹਾ ਹੈ, ਜਿਸ ਕਾਰਨ ਅਗਲੇ ਹਫ਼ਤੇ ਕੁਝ ਸੂਬਿਆਂ `ਚ ਮੀਂਹ ਪੈਣ ਦੀ ਸੰਭਾਵਨਾ ਹੈ।
Delhi Weather: ਰਾਸ਼ਟਰੀ ਰਾਜਧਾਨੀ ਦਿੱਲੀ `ਚ ਪਿਛਲੇ ਕੁਝ ਦਿਨਾਂ ਤੋਂ ਅਸਮਾਨ ਚਮਕਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਤਾਪਮਾਨ `ਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ। ਅੱਜ ਦੀ ਗੱਲ ਕਰੀਏ ਤਾਂ ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਇਸ ਹਫਤੇ ਦਿੱਲੀ ਦਾ ਮੌਸਮ ਜ਼ਿਆਦਾਤਰ ਸਾਫ਼ ਹੀ ਰਹੇਗਾ।
Punjab Weather: ਪੰਜਾਬ `ਚ ਅੱਜ ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ `ਚ 18 ਅਕਤੂਬਰ ਤੱਕ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘੱਟੋ ਘੱਟ ਤਾਪਮਾਨ 19 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : ਸਮੇਂ ਤੋਂ ਪਹਿਲਾਂ ਹੀ ਪਹਾੜਾਂ `ਚ ਬਰਫ਼ ਪੈਣੀ ਸ਼ੁਰੂ, ਜਲਦੀ ਹੀ ਦਸਤਕ ਦੇਵੇਗੀ ਠੰਡ
ਮੀਂਹ ਕਾਰਨ ਫਸਲਾਂ ਤਬਾਹ:
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ `ਚ ਪਿਛਲੇ ਹਫ਼ਤੇ ਭਾਰੀ ਮੀਂਹ ਪਿਆ, ਜਿਸ ਕਾਰਨ ਕਿਸਾਨਾਂ ਦੀਆਂ ਖੜ੍ਹੀ ਝੋਨੇ ਦੀ ਫਸਲ ਦੇ ਨਾਲ ਨਾਲ ਗੰਨੇ ਦੀ ਫਸਲ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਪਰ ਹੁਣ ਉੱਤਰ ਭਾਰਤ ਤੋਂ ਮਾਨਸੂਨ ਦੀ ਵਾਪਸੀ ਹੋ ਗਈ ਹੈ, ਜਿਸ ਨਾਲ ਕੁਝ ਹੱਦ ਤੱਕ ਲੋਕਾਂ ਨੂੰ ਰਾਹਤ ਮਿਲੇਗੀ।
ਇਨ੍ਹਾਂ ਸੂਬਿਆਂ `ਚ ਮੀਂਹ ਦੇ ਆਸਾਰ:
● ਆਈ.ਐਮ.ਡੀ ਮੁਤਾਬਕ ਅਰਬ ਸਾਗਰ `ਚ ਇੱਕ ਨਵਾਂ ਚੱਕਰਵਾਤੀ ਖੇਤਰ ਬਣ ਰਿਹਾ ਹੈ, ਜਿਸ ਕਾਰਨ ਅਗਲੇ ਹਫ਼ਤੇ ਕੁਝ ਸੂਬਿਆਂ `ਚ ਮੀਂਹ ਪੈਣ ਦੀ ਸੰਭਾਵਨਾ ਹੈ।
● ਦੱਖਣੀ ਮੱਧ ਮਹਾਰਾਸ਼ਟਰ, ਰਾਇਲਸੀਮਾ ਤੇ ਦੱਖਣੀ ਕੋਂਕਣ ਤੇ ਗੋਆ `ਚ ਭਾਰੀ ਬਾਰਿਸ਼ ਹੋਣ ਦੇ ਅਨੁਮਾਨ ਹਨ।
● ਸਕਾਈਮੇਟ ਦੇ ਅਨੁਸਾਰ, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹਾਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਇਸ ਦੇ ਨਾਲ ਹੀ ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਲਕਸ਼ਦੀਪ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
Summary in English: The heavy rain in this state destroyed the crops, know today's weather