Weather Forecast: ਦੇਸ਼ ਦੇ ਮੌਸਮ 'ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅੱਤ ਦੀ ਗਰਮੀ ਵਾਲੇ ਮਹੀਨੇ ਮਈ 'ਚ ਇਸ ਵਾਰ ਮੀਂਹ ਦੀਆਂ ਗਤੀਵਿਧੀਆਂ ਜਾਰੀ ਹਨ, ਜਿਸਦੇ ਚਲਦਿਆਂ ਲੋਕਾਂ ਨੂੰ "ਲੂ" ਵਰਗੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਮੌਸਮ ਵਿਭਾਗ ਦੀ ਨਵੀ ਭਵਿੱਖਬਾਣੀ ਮੁਤਾਬਕ ਉੱਤਰ ਭਾਰਤ 'ਚ 09 ਤੋਂ 12 ਮਈ ਤੱਕ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ, ਜਦੋਂਕਿ 13 ਮਈ ਤੋਂ ਮੁੜ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ।
ਦਿੱਲੀ-ਐੱਨ.ਸੀ.ਆਰ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਅੱਜ ਯਾਨੀ 09 ਮਈ ਨੂੰ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਪੈਣ ਦੀ ਉਮੀਦ ਕਾਫੀ ਘੱਟ ਹੈ, ਪਰ ਬੱਦਲਵਾਈ ਨਾਲ ਹਵਾਵਾਂ ਚੱਲਣ ਕਰਕੇ ਇੱਥੇ ਮੌਸਮ ਸੁਹਾਵਣਾ ਬਣਿਆ ਰਹੇਗਾ। ਗੱਲ ਆਉਂਦੇ ਦਿਨਾਂ ਦੀ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਇਸ ਪੂਰੇ ਹਫ਼ਤੇ ਤਾਪਮਾਨ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ 13 ਮਈ ਨੂੰ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ : Weather Today: 7 ਮਈ ਤੱਕ ਮੀਂਹ ਦਾ ਟਾਰਚਰ, ਇਸ ਦਿਨ ਤੋਂ ਮੌਸਮ 'ਚ ਬਦਲਾਅ ਦੀ ਉਮੀਦ
ਪੰਜਾਬ-ਹਰਿਆਣਾ ਦਾ ਮੌਸਮ: Met Centre Chandigarh
ਮੌਸਮ ਵਿਭਾਗ ਮੁਤਾਬਕ ਪੰਜਾਬ-ਹਰਿਆਣਾ ਦਾ ਮੌਸਮ ਫਿਰ ਬਦਲ ਗਿਆ ਹੈ। ਸਹੀ ਮਾਇਨੇ 'ਚ ਹੁਣ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਲੋਕਾਂ ਨੂੰ ਚੰਗੀ ਤਰ੍ਹਾਂ ਨਾਲ ਤੜਫਾਉਣ ਵਾਲੀ ਹੈ। ਮੌਸਮ ਵਿਭਾਗ ਨੇ ਦੋਵੇਂ ਸੂਬਿਆਂ 'ਚ 09 ਮਈ ਯਾਨੀ ਅੱਜ ਤੋਂ ਤਾਪਮਾਨ ਵਧਣ ਦਾ ਖ਼ਦਸ਼ਾ ਜਤਾਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 12 ਮਈ ਨੂੰ ਫਿਰ ਤੋਂ ਪੱਛਮੀ ਗੜਬੜੀ ਆਉਣ ਦੀ ਸੰਭਾਵਨਾ ਜਤਾਈ ਹੈ, ਨਾਲ ਹੀ ਚੇਤਾਵਨੀ ਦਿੱਤੀ ਹੈ ਕਿ 13 ਮਈ ਤੋਂ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਕੱਲ੍ਹ ਯਾਨੀ 8 ਮਈ ਨੂੰ ਹਰਿਆਣਾ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਦੋਂਕਿ, ਪੰਜਾਬ 'ਚ ਤਾਪਮਾਨ 38 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਫਿਲਹਾਲ, ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 48 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਣ ਵਾਲਾ, ਇਸ ਦੇ ਨਾਲ ਹੀ ਦੋਵੇਂ ਸੂਬਿਆਂ 'ਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : Punjab 'ਚ ਆਉਣ ਵਾਲੇ 5 ਦਿਨ ਸਭ ਤੋਂ ਭਾਰੀ, IMD ਵੱਲੋਂ ਮੀਂਹ ਦੀ ਭਵਿੱਖਬਾਣੀ
ਦੇਸ਼ ਭਰ ਵਿੱਚ ਮੌਸਮ ਪ੍ਰਣਾਲੀ: Skymet Weather
ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਦੱਖਣ ਅੰਡੇਮਾਨ ਸਾਗਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਵਿਕਸਿਤ ਹੋਇਆ ਹੈ। ਇਹ 9 ਮਈ ਤੱਕ ਡਿਪਰੈਸ਼ਨ ਵਿੱਚ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੱਧ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਉੱਤਰੀ ਅੰਡੇਮਾਨ ਸਾਗਰ ਵੱਲ ਲਗਭਗ ਉੱਤਰ ਵੱਲ ਵਧਣ ਤੋਂ ਬਾਅਦ ਇਹ ਇੱਕ ਚੱਕਰਵਾਤੀ ਤੂਫ਼ਾਨ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਹੇਠਲੇ ਪੱਧਰ 'ਤੇ ਚੱਕਰਵਾਤੀ ਸਰਕੂਲੇਸ਼ਨ ਉੱਤਰ-ਪੂਰਬੀ ਰਾਜਸਥਾਨ ਦੇ ਉੱਪਰ ਬਣਿਆ ਹੋਇਆ ਹੈ। ਨਾਲ ਹੀ ਇੱਕ ਹੋਰ ਚੱਕਰਵਾਤੀ ਚੱਕਰ ਤਾਮਿਲਨਾਡੂ ਦੇ ਤੱਟ ਤੋਂ ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਬਣਿਆ ਹੋਇਆ ਹੈ।
ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।
Summary in English: The weather pattern is changing rapidly, rain is expected in these states from May 13