ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਕਈ ਹਿੱਸਿਆਂ 'ਚ ਹਲਕੀ ਫੁਹਾਰਾਂ ਦਾ ਦੌਰ ਜਾਰੀ ਹੈ। ਇਸਦੇ ਨਾਲ ਹੀ ਕਈ ਸੂਬੇ ਤਾਂ ਅਜੇ ਤੱਕ ਹੜ੍ਹ ਨਾਲ ਪ੍ਰਭਾਵਿਤ ਹਨ। ਜਦੋਂਕਿ, ਦਿੱਲੀ ਤੇ ਪੰਜਾਬ ਵਰਗੇ ਸੂਬਿਆਂ `ਚ ਮੀਂਹ ਦੇ ਕੋਈ ਸੰਕੇਤ ਨਹੀਂ ਹਨ। ਅੱਜ ਦੇਸ਼ `ਚ ਮੌਸਮ `ਚ ਆਈ ਤਬਦੀਲੀ ਬਾਰੇ ਜਾਨਣ ਲਈ ਲੇਖ ਪੜ੍ਹੋ।
IMD: ਮੌਸਮ ਵਿਭਾਗ ਨੇ ਅੱਜ ਦੇਸ਼ ਦੇ ਕੁਝ ਹਿੱਸਿਆਂ `ਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਦਾ ਰੁੱਖ ਹੁਣ ਉੜੀਸਾ ਤੇ ਮਹਾਰਾਸ਼ਟਰ ਵੱਲ ਜਾਂਦਾ ਦਿੱਖ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਉੜੀਸਾ ਤੇ ਗੁਜਰਾਤ `ਚ ਜ਼ੋਰਦਾਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਮੁੰਬਈ ਦੇ ਨਾਲ ਮਹਾਰਾਸ਼ਟਰ ਦੇ ਕਈ ਇਲਾਕਿਆਂ `ਚ ਮੀਂਹ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Delhi Weather: ਦਿੱਲੀ ਦਾ ਅੱਜ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹੇਗਾ। ਦਿੱਲੀ ਵਾਸੀਆਂ ਨੂੰ ਅੱਜ ਵੀ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸਦੇ ਨਾਲ ਹੀ ਦਿੱਲੀ `ਚ ਅੱਜ ਬੱਦਲ ਛਾਏ ਰਹਿ ਸਕਦੇ ਹਨ, ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
Punjab Weather: ਪੰਜਾਬ ਦੇ ਤਾਪਮਾਨ `ਚ ਅੱਜ ਵਾਧਾ ਹੋਵੇਗਾ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਅਸਮਾਨ `ਚ ਬੱਦਲ ਛਾਏ ਰਹਿ ਸਕਦੇ ਹਨ, ਜਿਸ ਨਾਲ ਗਰਮੀ ਤੋਂ ਹਲਕੀ ਰਾਹਤ ਮਿਲੇਗੀ। ਪੰਜਾਬ ਦਾ ਅੱਜ ਦਾ ਤਾਪਮਾਨ 26 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ।
ਇਹ ਵੀ ਪੜ੍ਹੋ : Heavy Rain: ਭਾਰੀ ਮੀਂਹ ਕਾਰਣ ਕਈ ਸੂਬੇ ਪ੍ਰਭਾਵਿਤ, ਦਿੱਲੀ `ਚ ਵਧੀ ਗਰਮੀ
ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਦਾ ਮੌਸਮ:
● ਦੱਖਣੀ ਤੇ ਮੱਧ ਭਾਰਤ 'ਚ ਮਾਨਸੂਨ ਅਜੇ ਵੀ ਆਮ ਨਾਲੋਂ 5 ਫੀਸਦੀ ਵੱਧ ਹੈ।
● ਇਸਦੇ ਨਾਲ ਹੀ ਇਹ ਵੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਕਿ ਉੱਤਰ ਭਾਰਤ `ਚ ਮੀਂਹ ਦਾ ਸਿਲਸਿਲਾ ਦੁਬਾਰਾ ਤੋਂ ਸ਼ੁਰੂ ਹੋ ਸਕਦਾ ਹੈ।
● ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ `ਚ ਅੱਜ ਭਾਰੀ ਮੀਂਹ ਪਵੇਗਾ।
● ਉੱਤਰ ਪ੍ਰਦੇਸ਼ ਦੇ ਲਖਨਊ `ਚ ਅੱਜ ਬੱਦਲ ਛਾਏ ਰਹਿ ਸਕਦੇ ਹਨ ਤੇ ਨਾਲ ਹੀ ਹਲਕੇ ਮੀਂਹ ਦੀ ਸੰਭਾਵਨਾ ਹੈ। ਇੱਧਰ ਦਾ ਤਾਪਮਾਨ ਅੱਜ 27 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ।
● ਬਿਹਾਰ ਦੇ ਵੀ ਕਈ ਜਿਲਿਆਂ `ਚ ਅੱਜ ਹਲਕੇ ਮੀਂਹ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ।
Summary in English: There will be heavy rain in some parts of the country today, know the condition of your state!