ਕਈ ਸੂਬਿਆਂ `ਚ ਮੀਂਹ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਤੇ ਦਿੱਲੀ ਵਰਗੇ ਸੂਬਿਆਂ `ਚ ਹੁੰਮਸ ਭਰੀ ਗਰਮੀ ਦੇ ਨਾਲ ਹਲਕੇ ਮੀਂਹ ਦੇ ਹੀ ਨਜ਼ਾਰੇ ਵੇਖਣ ਨੂੰ ਮਿਲ ਰਹੇ ਹਨ। ਪਰ ਹੁਣ ਦਿੱਲੀ ਦਾ ਮੌਸਮ ਵੀ ਆਪਣਾ ਰੁੱਖ ਬਦਲੇਗਾ। ਬਾਕੀ ਸੂਬਿਆਂ ਦੀ ਗੱਲ ਕਰੀਏ ਤਾਂ ਕਈ ਸੂਬੇ ਮੀਂਹ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਯੂ.ਪੀ (U.P), ਐਮ.ਪੀ (M.P), ਕੇਰਲ (Kerala) ਤੇ ਉੜੀਸਾ (Odisha) ਦੇ ਨਾਲ ਕਈ ਹੋਰ ਸੂਬੇ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਆਓ ਜਾਣਦੇ ਹਾਂ ਅੱਜ ਦੇ ਮੌਸਮ ਦੀ ਵਿਸਥਾਰ ਜਾਣਕਾਰੀ।
Weather Forecast: ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਸਿਤੰਬਰ ਮਹੀਨੇ `ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਆਈ.ਐਮ.ਡੀ (IMD) ਨੇ ਅਗਲੇ 72 ਘੰਟਿਆਂ `ਚ ਦੱਖਣੀ ਭਾਰਤ ਦੇ ਕਈ ਹਿੱਸਿਆਂ `ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
Delhi Weather: ਦਿੱਲੀ `ਚ ਅਗਸਤ ਮਹੀਨੇ ਦੌਰਾਨ ਹੁੰਮਸ ਤੇ ਹਲਕੀ ਬਾਰਿਸ਼ ਦੇ ਨਜ਼ਾਰੇ ਵੇਖਣ ਨੂੰ ਮਿਲੇ ਹਨ। ਪਰ ਹੁਣ ਦਿੱਲੀ ਦਾ ਮੌਸਮ ਵੀ ਆਪਣਾ ਰੁੱਖ ਬਦਲੇਗਾ। ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਤੋਂ ਦਿੱਲੀ ਦਾ ਮੌਸਮ ਨਵਾਂ ਰੁੱਖ ਲਵੇਗਾ। ਦਿੱਲੀ ਦਾ ਅੱਜ ਦਾ ਤਾਪਮਾਨ 27 ਤੋਂ 38 ਡਿਗਰੀ ਸੈਲਸੀਅਸ ਵਿੱਚ ਰਹੇਗਾ। ਨਾਲ ਹੀ ਅਗਲੇ 24 ਘੰਟਿਆਂ ਵਿੱਚ ਅਸਮਾਨ `ਚ ਬੱਦਲ ਛਾਏ ਰਹਿਣਗੇ ਤੇ ਅਗਲੇ ਤਿੰਨ ਦਿਨਾਂ ਤੱਕ ਹਲਕੇ ਮੀਂਹ ਦੇ ਆਸਾਰ ਹਨ।
Punjab Weather: ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ `ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ ਕਈ ਹਿੱਸਿਆਂ `ਚ ਲੋਕਾਂ ਨੂੰ ਖੁਸ਼ਕ ਮੌਸਮ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਲਈ ਰਾਹਤ ਹੋਵੇਗੀ, ਕਿਉਂਕਿ ਭਾਰੀ ਮੀਂਹ ਦੇ ਕੋਈ ਆਸਾਰ ਨਹੀਂ ਹਨ।
ਇਹ ਵੀ ਪੜ੍ਹੋ : Weather Forecast: ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਦਿੱਲੀ-ਪੰਜਾਬ ਦਾ ਮੌਸਮ
ਇਨ੍ਹਾਂ ਸੂਬਿਆਂ `ਚ ਪਵੇਗਾ ਮੀਂਹ:
● ਪੱਛਮੀ ਹਿਮਾਲੀਅਨ ਖੇਤਰ, ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ `ਚ ਮੀਂਹ ਪੈ ਸਕਦਾ ਹੈ।
● ਪੱਛਮੀ ਬੰਗਾਲ, ਸਿੱਕਮ ਤੇ ਉੱਤਰ-ਪੂਰਬੀ ਭਾਰਤ `ਚ ਭਾਰੀ ਮੀਂਹ ਅੱਜ ਵੀ ਜਾਰੀ ਰਹੇਗਾ, ਜਦੋਂਕਿ ਪੱਛਮੀ ਤੇ ਮੱਧ ਭਾਰਤ `ਚ ਨਾਮਾਤਰ ਮੀਂਹ ਦੀ ਸੰਭਾਵਨਾ ਹੈ।
● ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਆਸਾਮ ਤੇ ਮੇਘਾਲਿਆ `ਚ ਦਰਮਿਆਨੀ ਮੀਂਹ ਪੈ ਸਕਦਾ ਹੈ ਨਾਲ ਹੀ ਉੱਤਰ ਪ੍ਰਦੇਸ਼ ਤੇ ਬਿਹਾਰ `ਚ ਭਾਰੀ ਮੀਂਹ ਦੀ ਉਮੀਦ ਹੈ।
● ਕੋਂਕਣ ਤੇ ਗੋਆ, ਦੱਖਣੀ ਗੁਜਰਾਤ ਤੇ ਮੱਧ ਪ੍ਰਦੇਸ਼ `ਚ ਦਰਮਿਆਨੀ ਤੋਂ ਭਾਰੀ ਮੀਂਹ ਪੈ ਸਕਦਾ ਹੈ।
Summary in English: Warning from the Meteorological Department, there will be heavy rain in many states!