ਭਾਰਤ ਦੇ ਕਈ ਹਿੱਸਿਆਂ `ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਬੈਂਗਲੁਰੂ `ਚ ਭਾਰੀ ਮੀਂਹ ਦੇ ਚਲਦਿਆਂ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਕਈ ਸੂਬਿਆਂ `ਚ ਲੋਕ ਮੀਂਹ ਦੀ ਉਡੀਕ ਕਰ ਰਹੇ ਹਨ। ਇਸ ਲੇਖ ਰਾਹੀਂ ਜਾਣੋ ਮੌਸਮ ਵਿਭਾਗ ਨੇ ਅੱਜ ਦੇ ਮੌਸਮ ਨੂੰ ਲੈ ਕੇ ਕਿ ਅਪਡੇਟ ਦਿੱਤਾ ਹੈ।
IMD: ਭਾਰਤੀ ਮੌਸਮ ਵਿਭਾਗ ਨੇ ਅੱਜ ਦੇਸ਼ ਦੇ ਕਈ ਸੂਬਿਆਂ `ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਿਸਦੇ ਚਲਦਿਆਂ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੌਸਮ ਅਪਡੇਟ ਨੂੰ ਜਾਨਣਾ ਲਾਜ਼ਮੀ ਹੋ ਜਾਂਦਾ ਹੈ। ਦੇਸ਼ `ਚ ਬਦਲ ਰਹੇ ਮੌਸਮ ਤੋਂ ਲੋਕ ਬਹੁਤ ਪਰੇਸ਼ਾਨ ਹਨ। ਕਈ ਸੂਬਿਆਂ `ਚ ਹੜ੍ਹ ਦੇ ਹਾਲਾਤ ਹਨ ਤੇ ਕਈ ਸੂਬਿਆਂ `ਚ ਮੀਂਹ ਆਮ ਨਾਲੋਂ ਵੀ ਘੱਟ ਪੈ ਰਿਹਾ ਹੈ।
Delhi Weather: ਭਾਰਤ ਦੀ ਰਾਜਧਾਨੀ ਦਿੱਲੀ `ਚ ਸਿਤੰਬਰ ਮਹੀਨੇ `ਚ ਮੀਂਹ ਦੀਆਂ ਗਤੀਵਿਧੀਆਂ ਬਹੁਤ ਘੱਟ ਵੇਖਣ ਨੂੰ ਮਿਲੀਆਂ ਹਨ। ਇਸਦੇ ਨਾਲ ਹੀ ਅਗਲੇ ਚਾਰ ਦਿਨਾਂ ਤੱਕ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦਿੱਲੀ ਦੀ ਮੌਸਮ ਦੀ ਨਿਗਰਾਨੀ ਕਰਨ ਵਾਲੀ ਸਫਦਰਜੰਗ ਆਬਜ਼ਰਵੇਟਰੀ ਦੇ ਅਨੁਸਾਰ ਦਿੱਲੀ `ਚ ਸਿਤੰਬਰ ਮਹੀਨੇ `ਚ 8.8 ਮਿ.ਮੀ ਦੀ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਜਿਹੜੀ ਆਮ ਨਾਲੋਂ ਵੀ ਘੱਟ ਹੈ। ਦਿੱਲੀ ਵਾਸੀ ਇੱਥੇ ਵੱਧ ਰਹੀ ਗਰਮੀ ਤੋਂ ਪਰੇਸ਼ਾਨ ਹਨ ਤੇ ਮੀਂਹ ਦੀ ਰਾਹ ਤੱਕ ਰਹੇ ਹਨ। ਦਿੱਲੀ ਦਾ ਅੱਜ ਦਾ ਘਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਹੇਗਾ।
Punjab Weather: ਪੰਜਾਬ ਦੇ ਮੌਸਮ `ਚ ਅੱਜ ਕੋਈ ਬਦਲਾਵ ਵੇਖਣ ਨੂੰ ਨਹੀਂ ਮਿਲੇਗਾ। ਇੱਥੇ ਅੱਜ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦੱਸ ਦੇਈਏ ਕਿ ਅੱਜ ਸੂਬੇ ਦਾ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Rainfall Alert: ਅੱਜ ਦੇਸ਼ ਦੇ ਕੁਝ ਹਿੱਸਿਆਂ 'ਚ ਹੋਵੇਗੀ ਭਾਰੀ ਬਾਰਿਸ਼, ਜਾਣੋ ਆਪਣੇ ਸੂਬੇ ਦਾ ਹਾਲ!
ਇਨ੍ਹਾਂ ਸੂਬਿਆਂ `ਚ ਪਵੇਗਾ ਮੀਂਹ:
● ਮਹਾਰਾਸ਼ਟਰ ਦੇ ਮੁੰਬਈ, ਠਾਣੇ, ਪੁਣੇ ਤੇ ਕੁਝ ਹੋਰ ਜ਼ਿਲ੍ਹਿਆਂ `ਚ ਭਾਰਤੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ। ਇਸਦੇ ਨਾਲ ਹੀ ਅੱਜ ਦਾ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ।
● ਉੱਤਰ ਪ੍ਰਦੇਸ਼ ਦੇ ਲਖਨਊ ਤੇ ਗਾਜ਼ੀਆਬਾਦ `ਚ ਅੱਜ ਗਰਜ ਦੇ ਨਾਲ ਇਕ ਦੋ ਵਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਅੱਜ ਦਾ ਤਾਪਮਾਨ 25 ਤੋਂ 37 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ।
● ਸਕਾਈਮੇਟ ਦੇ ਅਨੁਸਾਰ, ਦੱਖਣੀ ਛੱਤੀਸਗੜ੍ਹ ਤੇ ਤੇਲੰਗਾਨਾ ਦੇ ਕਈ ਹਿੱਸਿਆਂ `ਚ ਹਲਕੀ ਤੋਂ ਦਰਮਿਆਨੀ ਤੇ ਕਈ ਹਿੱਸਿਆਂ `ਚ ਭਾਰੀ ਬਾਰਿਸ਼ ਹੋ ਸਕਦੀ ਹੈ।
● ਇਸਦੇ ਨਾਲ ਹੀ ਬਿਹਾਰ, ਝਾਰਖੰਡ, ਦੱਖਣੀ ਗੁਜਰਾਤ ਤੇ ਲਕਸ਼ਦੀਪ `ਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
Summary in English: Warning of heavy rain in these states by the Meteorological Department!