Weather Forecast: ਉੱਤਰ ਭਾਰਤ 'ਚ ਮੌਸਮ ਦੇ ਉਤਰਾਅ-ਚੜ੍ਹਾਅ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਪਡੇਟ ਮੁਤਾਬਕ ਹੋਲੀ ਵਾਲੇ ਦਿਨ ਦੇਸ਼ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਮੌਸਮ ਰਲਵਾਂ-ਮਿਲਵਾਂ ਰਹਿਣ ਦੀ ਸੰਭਾਵਨਾ ਹੈ।
ਅੱਜ ਯਾਨੀ ਹਫਤੇ ਦੀ ਸ਼ੁਰੂਆਤ 'ਚ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਤਾਪਮਾਨ ਵਧਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮਾਰਚ ਦੇ ਪਹਿਲੇ ਦਿਨ ਤੋਂ ਹੀ ਤਾਪਮਾਨ 'ਚ ਵਾਧਾ ਦੇਖਿਆ ਜਾ ਰਿਹਾ ਹੈ। ਪਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਸਵੇਰੇ-ਸ਼ਾਮ ਠੰਡੀਆਂ ਹਵਾਵਾਂ ਕਾਰਨ ਮੌਸਮ 'ਚ ਬਦਲਾਅ ਆਇਆ ਹੈ।
ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋਲੀ ਦੇ ਦਿਨ ਭਾਰਤ ਦੇ ਕਈ ਸੂਬਿਆਂ 'ਚ ਮੌਸਮ ਰਲਵਾਂ-ਮਿਲਵਾਂ ਰਹਿਣ ਦਾ ਅਨੁਮਾਨ ਹੈ। ਇਸ ਸੰਦਰਭ ਵਿੱਚ, IMD ਨੇ ਮੌਸਮ ਦੇ ਸਬੰਧ ਵਿੱਚ ਤਾਜ਼ਾ ਅਪਡੇਟ ਜਾਰੀ ਕੀਤਾ ਹੈ। ਇੱਥੇ ਜਾਣੋ ਅੱਜ ਤੁਹਾਡੇ ਸ਼ਹਿਰ ਦਾ ਮੌਸਮ ਕਿਹੋ ਜਿਹਾ ਰਹੇਗਾ।
ਇਹ ਵੀ ਪੜ੍ਹੋ : PUNJAB-HARYANA 'ਚ 5 ਮਾਰਚ ਤੱਕ ਬੱਦਲਵਾਈ, ਜਾਣੋ HOLI 'ਤੇ ਕਿਹੋ ਜਿਹਾ ਰਹੇਗਾ ਮੌਸਮ?
ਪੰਜਾਬ-ਹਰਿਆਣਾ ਦਾ ਮੌਸਮ
ਇਸ ਵਾਰ ਫਰਵਰੀ ਮਹੀਨੇ 'ਚ ਹੀ ਗਰਮੀ ਨੇ ਦਸਤਕ ਦੇ ਦਿੱਤੀ ਸੀ, ਪਰ ਮਹੀਨਾ ਖ਼ਤਮ ਹੁੰਦਿਆਂ ਹੀ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਿਆ। ਹਾਲਾਂਕਿ, ਮਾਰਚ ਮਹੀਨੇ ਦੀ ਸ਼ੁਰੂਆਤ ਤਾਂ ਠੰਡਕ ਨਾਲ ਹੋਈ, ਪਰ ਜਿਵੇਂ-ਜਿਵੇਂ ਦਿਨ ਵੱਧ ਰਹੇ ਹਨ ਉਵੇਂ-ਉਵੇਂ ਦਿਨ-ਰਾਤ ਦੇ ਤਾਪਮਾਨ 'ਚ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ-ਹਰਿਆਣਾ 'ਚ ਆਉਣ ਵਾਲੇ ਹਫਤੇ ਦੌਰਾਨ ਮੌਸਮ ਦਾ ਮਿਲਿਆ-ਜੁਲਿਆ ਰੂਪ ਦੇਖਣ ਨੂੰ ਮਿਲੇਗਾ ਅਤੇ ਤਾਪਮਾਨ 'ਚ ਚੰਗਾ ਵਾਧਾ ਦਰਜ ਕੀਤਾ ਜਾਵੇਗਾ।
ਦਿੱਲੀ 'ਚ ਮੌਸਮ ਦੀ ਭਵਿੱਖਬਾਣੀ
ਜੇਕਰ ਦੇਖਿਆ ਜਾਵੇ ਤਾਂ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਹਲਕੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਜ਼ਿਆਦਾਤਰ ਇਲਾਕਿਆਂ ਖਾਸਕਰ ਯਮੁਨਾ ਅਤੇ ਐੱਨਸੀਆਰ 'ਚ ਰਹਿਣ ਵਾਲੇ ਲੋਕ ਹਲਕੀ ਠੰਡ ਮਹਿਸੂਸ ਕਰ ਰਹੇ ਹਨ। ਪਰ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਦਿੱਲੀ ਵਾਸੀਆਂ ਨੂੰ ਦਿਨ ਵੇਲੇ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, Delhi-UP ਦਾ ਮੌਸਮ ਸੁਹਾਵਣਾ, Punjab-Haryana ਦਾ ਜਾਣੋ ਮੌਸਮ
ਮੌਸਮ ਵਿਭਾਗ ਦੇ ਅਨੁਸਾਰ, ਹਵਾ ਦੀ ਸਥਿਤੀ 8 ਮਾਰਚ, 2023 ਦੀ ਸਵੇਰ ਤੋਂ ਦਿੱਲੀ ਅਤੇ ਇਸਦੇ ਨੇੜਲੇ ਖੇਤਰਾਂ ਵਿੱਚ ਹੋਲੀ ਦੇ ਦਿਨ ਤੱਕ ਕਮਜ਼ੋਰ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਵਾ ਦੀ ਰਫ਼ਤਾਰ 3 ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਰਿਕਾਰਡ ਕੀਤੀ ਜਾ ਸਕਦੀ ਹੈ। ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਦਿੱਲੀ ਵਿੱਚ ਹੋਲੀ ਵਾਲੇ ਦਿਨ ਮੌਸਮ ਰਲਵਾਂ-ਮਿਲਵਾਂ ਹੋ ਜਾ ਸਕਦਾ ਹੈ ਯਾਨੀ ਕਿ ਠੰਡਾ ਅਤੇ ਗਰਮ ਦੋਵੇਂ।
ਮੌਸਮ ਦੀ ਭਵਿੱਖਬਾਣੀ ਅਤੇ ਚੇਤਾਵਨੀਆਂ
ਮੌਸਮ ਵਿਭਾਗ ਅਨੁਸਾਰ ਅੱਜ ਅਤੇ ਕੱਲ੍ਹ ਯਾਨੀ 6 ਅਤੇ 7 ਮਾਰਚ ਦੌਰਾਨ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੇ ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜਦੋਂਕਿ ਉੱਤਰਾਖੰਡ ਵਿੱਚ 8 ਅਤੇ 9 ਮਾਰਚ ਨੂੰ ਹੋਲੀ ਵਾਲੇ ਦਿਨ ਮੀਂਹ ਰੁਕਾਵਟ ਪੈਦਾ ਕਰ ਸਕਦਾ ਹੈ। ਆਈਐਮਡੀ ਦਾ ਇਹ ਵੀ ਕਹਿਣਾ ਹੈ ਕਿ ਅਗਲੇ 3 ਦਿਨਾਂ ਦੌਰਾਨ ਮੱਧ ਅਤੇ ਨਾਲ ਲੱਗਦੇ ਪੱਛਮੀ ਭਾਰਤ ਵਿੱਚ ਹਲਕੀ/ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਆਈਐਮਡੀ (IMD) ਨੇ 6 ਅਤੇ 7 ਮਾਰਚ ਨੂੰ ਪੂਰਬੀ ਰਾਜਸਥਾਨ ਵਿੱਚ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਅਤੇ ਪੂਰਬੀ ਰਾਜਸਥਾਨ, ਮੱਧ ਮਹਾਰਾਸ਼ਟਰ ਵਿੱਚ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 5 ਦਿਨਾਂ ਦੌਰਾਨ ਅਰੁਣਾਚਲ ਪ੍ਰਦੇਸ਼, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਵੀ ਹਲਕੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ।
Summary in English: Weather Alert: The weather will be mixed for the next 5 days, the temperature is likely to increase