Weather Forecast: ਦੇਸ਼ ਭਰ ਵਿੱਚ ਮੀਂਹ ਦਾ ਦੌਰ ਜਾਰੀ ਹੈ। ਕਈ ਇਲਾਕਿਆਂ 'ਚ ਜਿੱਥੇ ਭਾਰੀ ਬਾਰਿਸ਼ ਹੋ ਰਹੀ ਹੈ, ਉੱਥੇ ਹੀ ਕੁਝ ਇਲਾਕੇ ਅਜਿਹੇ ਹਨ ਜਿੱਥੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦੌਰਾਨ, ਮੌਸਮ ਵਿਭਾਗ ਨੇ ਅੱਜ ਯਾਨੀ 21 ਅਗਸਤ ਨੂੰ ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਮਣੀਪੁਰ, ਕੇਰਲ, ਅਸਾਮ ਅਤੇ ਮੇਘਾਲਿਆ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਲਈ IMD ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਸਿੱਕਮ, ਬਿਹਾਰ, ਝਾਰਖੰਡ, ਓਡੀਸ਼ਾ, ਕੋਂਕਣ ਅਤੇ ਗੋਆ ਦੇ ਨਾਲ-ਨਾਲ ਮੱਧ ਮਹਾਰਾਸ਼ਟਰ, ਗੁਜਰਾਤ ਦੇ ਕਈ ਖੇਤਰਾਂ ਅਤੇ ਤਾਮਿਲਨਾਡੂ ਦੇ ਵੱਖ-ਵੱਖ ਸਥਾਨਾਂ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।
ਦਿੱਲੀ ਦਾ ਮੌਸਮ
ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 20 ਅਗਸਤ ਨੂੰ ਮਾਨਸੂਨ ਕਾਫੀ ਮਿਹਰਬਾਨ ਰਿਹਾ। ਰਾਜਧਾਨੀ ਦੇ ਲਗਭਗ ਸਾਰੇ ਖੇਤਰਾਂ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪਿਆ, ਜਿਸ ਨਾਲ ਮੌਸਮ ਠੰਢਾ ਹੋ ਗਿਆ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਅੱਜ 21 ਅਗਸਤ ਨੂੰ ਬਾਰਿਸ਼ ਹੋਣ ਵਾਲੀ ਹੈ। ਆਈਐਮਡੀ ਦੇ ਅਨੁਸਾਰ, ਰਾਜਧਾਨੀ ਵਿੱਚ ਬਰਸਾਤ ਦਾ ਮੌਸਮ ਨਾ ਸਿਰਫ਼ ਅੱਜ ਬਲਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ ਅਤੇ ਅਗਲੇ ਹਫ਼ਤੇ ਰਾਜਧਾਨੀ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਦਾ ਮੌਸਮ
ਪੰਜਾਬ ਵਿੱਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਅਗਸਤ ਮਹੀਨੇ ਦੌਰਾਨ ਸੂਬੇ ਵਿੱਚ ਜਿੱਥੇ ਗਰਮੀਆਂ ਦੇ ਨਾਲ ਮੀਂਹ ਵਾਲਾ ਮੌਸਮ ਹੁੰਦਾ ਹੈ, ਉੱਥੇ ਹੀ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਸੰਘਣੀ ਧੁੰਦ ਦੀ ਚਾਦਰ ਨੇ ਘੇਰ ਲਿਆ ਹੈ, ਜਿਸਦੇ ਚਲਦਿਆਂ ਕਈ ਹਾਈਵੇਅ ਵੀ ਸੰਘਣੀ ਧੁੰਦ ਦੀ ਲਪੇਟ ਵਿੱਚ ਆ ਗਏ ਹਨ, ਜਿਸ ਦਾ ਹਰਜ਼ਾਨਾ ਵਾਹਨ ਚਾਲਕਾਂ ਨੂੰ ਭਰਨਾ ਪੈ ਰਿਹਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਅਜਿਹੀ ਧੁੰਦ ਸਰਦੀਆਂ ਦੇ ਮੌਸਮ 'ਚ ਪੈਂਦੀ ਹੈ, ਪਰ ਅਗਸਤ ਮਹੀਨੇ 'ਚ ਪੈ ਰਹੀ ਇਸ ਧੁੰਦ ਦਾ ਕਾਰਨ ਵਾਤਾਵਰਣ 'ਚ ਵਿਗਾੜ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Weather Today: ਪੰਜਾਬ ਤੋਂ ਗੁਜਰਾਤ ਤੱਕ ਭਾਰੀ ਮੀਂਹ ਦਾ ਅਲਰਟ, ਜਾਣੋ ਮੌਸਮ ਵਿਭਾਗ ਦੀ ਇਹ ਵੱਡੀ ਅਪਡੇਟ
ਮੌਸਮ ਦੇ ਹਾਲਾਤ
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ 21 ਅਗਸਤ, 25 ਅਗਸਤ ਅਤੇ 26 ਅਗਸਤ ਨੂੰ, ਉੱਤਰਾਖੰਡ ਅਤੇ ਰਾਜਸਥਾਨ ਵਿੱਚ 26 ਅਗਸਤ ਤੱਕ ਅਤੇ ਉੱਤਰ ਪ੍ਰਦੇਸ਼ ਵਿੱਚ 24 ਅਗਸਤ ਤੱਕ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ ਅਗਸਤ ਵਿੱਚ ਭਾਰੀ ਬਾਰਿਸ਼ ਦੇ ਚਲਦਿਆਂ ਮੱਧ ਪ੍ਰਦੇਸ਼ ਨੂੰ 21 ਅਗਸਤ ਤੋਂ 23 ਅਗਸਤ ਅਤੇ 26 ਅਗਸਤ ਦਰਮਿਆਨ, ਮਹਾਰਾਸ਼ਟਰ ਨੂੰ 21 ਅਗਸਤ ਤੋਂ 24 ਅਗਸਤ ਅਤੇ 26 ਅਗਸਤ ਤੱਕ, ਛੱਤੀਸਗੜ੍ਹ ਨੂੰ 24 ਅਗਸਤ ਤੱਕ, ਗੋਆ ਨੂੰ 26 ਅਗਸਤ ਤੱਕ ਅਤੇ ਗੁਜਰਾਤ ਨੂੰ 21 ਅਗਸਤ, 25 ਅਤੇ 26 ਅਗਸਤ ਦਰਮਿਆਨ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਨੇ ਆਸਾਮ ਅਤੇ ਮੇਘਾਲਿਆ ਵਿੱਚ 21 ਅਤੇ 24 ਅਗਸਤ ਨੂੰ, ਨਾਗਾਲੈਂਡ ਵਿੱਚ 21 ਅਤੇ 25 ਅਗਸਤ ਨੂੰ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
Summary in English: Weather Today: Cloudy with fog in Punjab, big warning from experts