ਦੀਵਾਲੀ ਦਾ ਤਿਓਹਾਰ ਆਪਣੇ ਨਾਲ ਮੌਸਮ `ਚ ਬਦਲਾਅ ਲੈ ਕੇ ਆਇਆ ਹੈ। ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ `ਚ ਠੰਡ ਦਾ ਇਹਸਾਸ ਹੋਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਇਕ ਦੋ ਦਿਨਾਂ `ਚ ਕਈ ਸੂਬਿਆਂ `ਚ ਠੰਡੀਆਂ ਹਵਾਵਾਂ ਦੇ ਨਾਲ ਮੀਂਹ ਵੇਖਣ ਨੂੰ ਮਿਲ ਸਕਦਾ ਹੈ। ਆਓ ਜਾਣਦੇ ਹਾਂ ਮੌਸਮ ਵਿਭਾਗ ਨੇ ਅੱਜ ਕਿਹੜੇ ਸੂਬਿਆਂ `ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
IMD: ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਤਿਓਹਾਰਾਂ ਜਿਵੇਂ ਕਿ ਧਨਤੇਰਸ, ਦੀਵਾਲੀ ਤੇ ਕਾਲੀ ਪੂਜਾ ਦੌਰਾਨ ਕਈ ਸੂਬਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਬੰਗਾਲ ਦੀ ਖਾੜੀ ਉੱਤੇ ਕਈ ਦਿਨਾਂ ਤੋਂ ਬਣਿਆ ਦਬਾਅ ਅੱਜ ਡੂੰਘੇ ਦਬਾਅ `ਚ ਬਦਲ ਸਕਦਾ ਹੈ, ਜਿਸ ਕਾਰਨ 24 ਅਕਤੂਬਰ ਨੂੰ ਚੱਕਰਵਾਤੀ ਤੂਫਾਨ ਆ ਸਕਦਾ ਹੈ। ਇਸ ਦਬਾਅ ਵਾਲੇ ਖੇਤਰ ਕਾਰਨ ਕਈ ਸੂਬਿਆਂ `ਚ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਹੈ।
Delhi Weather: ਦਿੱਲੀ `ਚ ਹੌਲੀ ਹੌਲੀ ਮੌਸਮ ਠੰਡਾ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਦੀਵਾਲੀ ਤੋਂ ਬਾਅਦ ਤਾਪਮਾਨ `ਚ ਹੋਰ ਗਿਰਾਵਟ ਆ ਸਕਦੀ ਹੈ। ਇਸਦੇ ਨਾਲ ਹੀ ਰਾਜਧਾਨੀ `ਚ ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਵਧਣ ਕਾਰਨ ਅੱਜ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ 'ਚ ਪਹੁੰਚ ਸਕਦੀ ਹੈ।
Punjab Weather: ਪੰਜਾਬ `ਚ ਅੱਜ ਤੋਂ ਮੌਸਮ `ਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਤਾਪਮਾਨ `ਚ ਅੱਗੇ ਨਾਲੋਂ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਪੰਜਾਬ ਦੇ ਕਈ ਜਿਲ੍ਹਿਆਂ `ਚ ਅੱਜ ਮੀਂਹ ਦੀ ਸੰਭਾਵਨਾ ਵੀ ਹੈ। ਪੰਜਾਬ ਦਾ ਅੱਜ ਦਾ ਘੱਟੋ-ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Weather Forecast: ਮੌਸਮੀ ਗਤੀਵਿਧੀਆਂ `ਚ ਬਦਲਾਵ, ਜਾਣੋ ਦਿੱਲੀ ਤੋਂ ਪੰਜਾਬ ਤੱਕ ਦਾ ਮੌਸਮ
ਹੋਰਾਂ ਸੂਬਿਆਂ ਦਾ ਮੌਸਮ:
● ਯੂਪੀ `ਚ ਮੌਸਮ ਸਾਫ਼ ਰਹਿਣ ਵਾਲਾ ਹੈ, ਹਾਲਾਂਕਿ ਤਾਪਮਾਨ `ਚ ਗਿਰਾਵਟ ਕਾਰਨ ਇੱਥੇ ਵੀ ਠੰਡ ਵਧੇਗੀ।
● ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਮੁਤਾਬਕ ਮਹਾਰਾਸ਼ਟਰ, ਕਰਨਾਟਕ 'ਚ ਅੱਜ ਵੀ ਭਾਰੀ ਮੀਂਹ ਜਾਰੀ ਰਹੇਗਾ।
● ਤਾਮਿਲਨਾਡੂ, ਪੁਡੂਚੇਰੀ, ਕੇਰਲ, ਜੰਮੂ-ਕਸ਼ਮੀਰ ਤੇ ਉੱਤਰਾਖੰਡ ਦੇ ਕਈ ਹਿੱਸਿਆਂ 'ਚ ਅੱਜ ਮੀਂਹ ਦੀ ਸੰਭਾਵਨਾ ਹੈ।
● ਮੌਸਮ ਵਿਭਾਗ ਮੁਤਾਬਕ ਕੇਰਲ, ਤਾਮਿਲਨਾਡੂ ਤੇ ਕਰਨਾਟਕ ਦੇ ਕਈ ਇਲਾਕਿਆਂ 'ਚ 25 ਅਕਤੂਬਰ ਤੱਕ ਮੀਂਹ ਜਾਰੀ ਰਹਿ ਸਕਦਾ ਹੈ।
● ਬੰਗਾਲ ਦੀ ਖਾੜੀ ਉੱਤੇ ਕਈ ਦਿਨਾਂ ਤੋਂ ਬਣਿਆ ਦਬਾਅ ਅੱਜ ਡੂੰਘੇ ਦਬਾਅ `ਚ ਬਦਲ ਸਕਦਾ ਹੈ। ਇਸ ਕਾਰਨ 24 ਅਕਤੂਬਰ ਨੂੰ ਚੱਕਰਵਾਤੀ ਤੂਫਾਨ ਆ ਸਕਦਾ ਹੈ।
● ਇਸ ਦਬਾਅ ਵਾਲੇ ਖੇਤਰ ਕਾਰਨ ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮਨੀਪੁਰ, ਪੱਛਮੀ ਬੰਗਾਲ, ਉੜੀਸਾ, ਝਾਰਖੰਡ ਸਮੇਤ ਕਈ ਤੱਟਵਰਤੀ ਸੂਬਿਆਂ `ਚ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਹੈ।
Summary in English: Weather Today: Diwali came with change in weather, rain in these states