1. Home
  2. ਮੌਸਮ

Weather Today: ਹੋ ਜਾਓ ਤਿਆਰ! ਵੈਸਟਰਨ ਡਿਸਟਰਬੈਂਸ ਕਾਰਨ ਬਦਲੇਗਾ ਮੌਸਮ, ਮੀਂਹ ਪੈਣ ਨਾਲ ਵਧੇਗੀ ਠੰਡ

ਦਸੰਬਰ ਮਹੀਨੇ ਦੇ ਆਖਰੀ ਦਿਨਾਂ 'ਚ ਪੱਛਮੀ ਗੜਬੜੀ ਕਾਰਨ ਕੁਝ ਸੂਬਿਆਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਬਾਰਿਸ਼ ਹੋਵੇਗੀ, ਜਿਸ ਤੋਂ ਬਾਅਦ ਠੰਡ ਵਧੇਗੀ।

Gurpreet Kaur Virk
Gurpreet Kaur Virk
ਹੋ ਜਾਓ ਤਿਆਰ! ਵਧਣ ਵਾਲੀ ਹੈ ਠੰਡ

ਹੋ ਜਾਓ ਤਿਆਰ! ਵਧਣ ਵਾਲੀ ਹੈ ਠੰਡ

Weather Forecast: ਦਸੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਠੰਡ ਵਧਣੀ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਹਫਤੇ ਮੌਸਮ 'ਚ ਹੋਰ ਬਦਲਾਅ ਦੇਖਣ ਨੂੰ ਮਿਲਣਗੇ। ਪੱਛਮੀ ਗੜਬੜੀ ਕਈ ਰਾਜਾਂ ਵਿੱਚ ਸਰਗਰਮ ਰਹੇਗੀ। ਇਸ ਕਾਰਨ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਜਿੱਥੇ 26 ਦਸੰਬਰ ਤੋਂ ਦਿੱਲੀ ਵਿੱਚ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਯੂਪੀ ਦੇ ਲੋਕ ਇਸ ਹਫ਼ਤੇ ਕੜਾਕੇ ਦੀ ਠੰਡ ਤੋਂ ਖੱਜਲ-ਖੁਆਰ ਹੋ ਸਕਦੇ ਹਨ। ਜਾਣੋ ਪੰਜਾਬ-ਹਰਿਆਣਾ-ਬਿਹਾਰ-ਝਾਰਖੰਡ ਸਮੇਤ ਹੋਰ ਰਾਜਾਂ ਦਾ ਮੌਸਮ....

ਦਿੱਲੀ ਵਿੱਚ ਪਵੇਗਾ ਮੀਂਹ

ਸੋਮਵਾਰ ਸਵੇਰੇ ਦਿੱਲੀ 'ਚ ਬਾਰਿਸ਼ ਹੋਈ। ਇੱਥੇ ਧੁੰਦ ਦੇ ਨਾਲ-ਨਾਲ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ ਇੱਕ ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸਵੇਰੇ ਅਤੇ ਸ਼ਾਮ ਨੂੰ ਕੁਝ ਇਲਾਕਿਆਂ 'ਚ ਧੁੰਦ ਪੈ ਸਕਦੀ ਹੈ। ਦਿਨ ਵੇਲੇ ਅਸਮਾਨ ਸਾਫ਼ ਰਹੇਗਾ। ਦਿੱਲੀ ਵਿੱਚ 26 ਤੋਂ 28 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਵਿੱਚ ਮੀਂਹ ਪੈਣ ਦੇ ਆਸਾਰ

ਪੰਜਾਬ ਵਿੱਚ ਸਵੇਰੇ ਮੀਂਹ ਪਿਆ, ਜਿਸ ਨਾਲ ਪਾਰਾ ਹੋਰ ਡਿੱਗ ਗਿਆ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿੱਚ ਤਬਦੀਲੀ ਆਉਣ ਵਾਲੀ ਹੈ, ਜਿਸ ਨਾਲ ਨਾਲ ਠੰਡ ਹੋਰ ਵਧੇਗੀ। ਮੌਸਮ ਵਿਭਾਗ ਮੁਤਾਬਕ ਅਗਲੇ 1-2 ਦਿਨਾਂ 'ਚ ਸੀਤ ਲਹਿਰ ਵਰਗੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ। ਇੱਥੇ 27 ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਠੰਡ ਵਧਣ ਦਾ ਖ਼ਦਸ਼ਾ ਹੈ।

ਉੱਤਰ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਵਧੇਗੀ ਠੰਡ

ਉੱਤਰ ਪ੍ਰਦੇਸ਼ 'ਚ ਇਸ ਹਫਤੇ ਬੇਹੱਦ ਠੰਡ ਪੈਣ ਵਾਲੀ ਹੈ। ਮੌਸਮ ਵਿਭਾਗ ਅਨੁਸਾਰ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ 24 ਦਸੰਬਰ ਤੋਂ ਪਾਰਾ ਡਿੱਗੇਗਾ, ਜਿਸ ਨਾਲ ਠੰਡ ਵਧੇਗੀ। 24 ਦਸੰਬਰ ਤੋਂ ਬਾਅਦ ਧੁੰਦ ਵਧੇਗੀ। ਵਿਭਾਗ ਨੇ 26 ਦਸੰਬਰ ਨੂੰ ਪੱਛਮੀ ਯੂਪੀ ਵਿੱਚ ਕਈ ਥਾਵਾਂ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੂਰਬੀ ਯੂਪੀ ਵਿੱਚ ਮੌਸਮ ਸਾਫ਼ ਰਹਿ ਸਕਦਾ ਹੈ, ਇੱਥੇ 27-28 ਦਸੰਬਰ ਨੂੰ ਫਿਰ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਬਿਹਾਰ 'ਚ ਮੀਂਹ ਦੀ ਸੰਭਾਵਨਾ

ਬਿਹਾਰ 'ਚ 27 ਦਸੰਬਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸ ਦਾ ਅਸਰ ਮੌਸਮ 'ਤੇ ਪਵੇਗਾ। 27 ਨੂੰ ਰੋਹਤਾਸ, ਅਰਵਲ, ਕੈਮੂਰ, ਬਕਸਰ, ਔਰੰਗਾਬਾਦ ਅਤੇ ਭੋਜਪੁਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਠੰਡ ਵਧੇਗੀ। ਇਸ ਤੋਂ ਇਲਾਵਾ ਬਿਹਾਰ ਦੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਫਿਲਹਾਲ 26 ਦਸੰਬਰ ਤੱਕ ਸੂਬੇ ਦੇ ਕੁਝ ਸ਼ਹਿਰਾਂ 'ਚ ਧੁੰਦ ਪੈ ਸਕਦੀ ਹੈ।

ਇਹ ਵੀ ਪੜ੍ਹੋ: Weather Today: ਆਉਂਦੇ 5 ਦਿਨਾਂ ਤੱਕ ਸੀਤ ਲਹਿਰ ਤੋਂ ਰਾਹਤ ਨਹੀਂ, ਪੰਜਾਬ ਦੇ 10 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ, ਇਸ ਦਿਨ ਤੋਂ ਮੀਂਹ ਪੈਣ ਦੇ ਆਸਾਰ

ਮੌਸਮ ਦੀ ਗਤੀਵਿਧੀ

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਦੱਖਣੀ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਅੱਜ 23 ਦਸੰਬਰ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਵੇਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਮੀਂਹ ਦੀਆਂ ਗਤੀਵਿਧੀਆਂ ਖਤਮ ਹੋ ਸਕਦੀਆਂ ਹਨ, ਪਰ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜਾਰੀ ਰਹਿ ਸਕਦੀ ਹੈ।

Summary in English: Weather Today: Get ready! Weather will change due to Western Disturbance, cold will increase with rain

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters