1. Home
  2. ਮੌਸਮ

ਤੰਦੂਰ ਵਾਂਗ ਤੱਪਿਆ Jammu-Kashmir, 14 ਤੋਂ 18 ਜੂਨ ਤੱਕ ਮੌਸਮ ਵਿੱਚ ਨਰਮੀ ਆਉਣ ਦੀ ਸੰਭਾਵਨਾ, ਇਨ੍ਹਾਂ ਥਾਵਾਂ 'ਤੇ ਬੱਦਲਵਾਈ ਨਾਲ ਬਾਰਿਸ਼

ਮੌਸਮ ਵਿਭਾਗ ਮੁਤਾਬਕ 14 ਜੂਨ ਤੋਂ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ। ਇਹ ਬਦਲਾਅ 15 ਤੋਂ 18 ਜੂਨ ਤੱਕ ਦੇਖਣ ਨੂੰ ਮਿਲੇਗਾ, ਇਸ ਦੌਰਾਨ ਇਨ੍ਹਾਂ ਥਾਵਾਂ 'ਤੇ ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਵੇਗੀ।

Gurpreet Kaur Virk
Gurpreet Kaur Virk
ਮੌਸਮ ਵਿੱਚ ਨਰਮੀ ਆਉਣ ਦੀ ਸੰਭਾਵਨਾ

ਮੌਸਮ ਵਿੱਚ ਨਰਮੀ ਆਉਣ ਦੀ ਸੰਭਾਵਨਾ

Weather Forecast: ਭਿਆਨਕ ਗਰਮੀ ਅਤੇ ਲੂ ਆਪਣੇ ਸਿਖਰਾਂ 'ਤੇ ਹੈ। ਪੂਰਾ ਉੱਤਰੀ ਭਾਰਤ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ। ਵੀਰਵਾਰ ਨੂੰ ਦਿੱਲੀ ਵਿੱਚ ਪਾਰਾ 44 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਮੌਸਮ ਵਿਭਾਗ ਨੇ ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਦਾ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼ ਅਤੇ ਬੁੰਦੇਲਖੰਡ ਦੇ 11 ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਲਈ ਤੇਜ਼ ਗਰਮੀ ਅਤੇ ਗਰਮੀ ਦੀ ਲਹਿਰ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।

ਤੰਦੂਰ ਵਾਂਗ ਤੱਪਿਆ ਜੰਮੂ-ਕਸ਼ਮੀਰ

ਸਿਰਫ਼ ਜੰਮੂ ਡਿਵੀਜ਼ਨ ਵਿੱਚ ਹੀ ਨਹੀਂ ਸਗੋਂ ਕਸ਼ਮੀਰ ਦੇ ਲੋਕ ਵੀ ਗਰਮੀ ਤੋਂ ਪੀੜਤ ਹਨ। ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਹੈ। ਗਰਮੀ ਤੋਂ ਰਾਹਤ ਪਾਉਣ ਲਈ ਕਸ਼ਮੀਰ ਪਹੁੰਚੇ ਸੈਲਾਨੀ ਵੀ ਪਸੀਨਾ ਵਹਾ ਰਹੇ ਹਨ। ਦੂਜੇ ਪਾਸੇ, ਜੰਮੂ ਦੇ ਸੱਤ ਜ਼ਿਲ੍ਹੇ ਤੰਦੂਰ ਵਾਂਗ ਸੜ ਰਹੇ ਹਨ। ਜੰਮੂ, ਸਾਂਬਾ, ਕਠੂਆ, ਊਧਮਪੁਰ, ਜੰਮੂ, ਰਾਜੌਰੀ, ਰਾਮਬਨ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਾਤਾਰ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਖਾਸ ਕਰਕੇ ਜ਼ਿਲ੍ਹਾ ਸਾਂਬਾ ਵਿੱਚ, ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੋਂ ਉੱਤੇ ਦਰਜ ਕੀਤਾ ਗਿਆ। ਗਰਮੀ ਦੀ ਲਹਿਰ ਇੰਨੀ ਭਿਆਨਕ ਹੈ ਕਿ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ, ਜਿਸ ਕਰਕੇ ਬਾਜ਼ਾਰਾਂ ਵਿੱਚ ਵੀ ਸੰਨਾਟਾ ਪਸਰਿਆ ਹੋਇਆ ਹੈ। ਫਿਲਹਾਲ, ਮੌਸਮ ਵਿਭਾਗ ਨੇ 13 ਜੂਨ ਦੀ ਰਾਤ ਤੋਂ ਪੱਛਮੀ ਗੜਬੜੀ ਕਾਰਨ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਗਰਮੀ ਦੀ ਲਹਿਰ ਦਾ ਪ੍ਰਭਾਵ ਘੱਟ ਜਾਵੇਗਾ।

ਦਿੱਲੀ-ਐਨਸੀਆਰ ਦਾ ਮੌਸਮ

ਰਾਜਧਾਨੀ ਦਿੱਲੀ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਪਮਾਨ 14 ਜੂਨ ਤੋਂ ਘਟਣਾ ਸ਼ੁਰੂ ਹੋ ਸਕਦਾ ਹੈ। ਦੋ ਦਿਨਾਂ ਬਾਅਦ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਰਹਿਣ ਦੀ ਉਮੀਦ ਹੈ। 15 ਤੋਂ 18 ਜੂਨ ਤੱਕ ਮੌਸਮ ਹਲਕਾ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਕੁਝ ਥਾਵਾਂ 'ਤੇ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਫਿਲਹਾਲ, ਤਾਪਮਾਨ ਅਤੇ ਨਮੀ ਵਧਣ ਨਾਲ ਲੋਕ ਗਰਮੀ ਤੋਂ ਪਰੇਸ਼ਾਨ ਹੋ ਰਹੇ ਹਨ।

ਗੱਲ ਯੂਪੀ ਦੀ ਕਰੀਏ ਤਾਂ ਇੱਥੇ ਝਾਂਸੀ ਅਤੇ ਆਗਰਾ ਸਮੇਤ ਕਈ ਸ਼ਹਿਰਾਂ ਵਿੱਚ ਪਾਰਾ 45 ਡਿਗਰੀ ਦੇ ਆਸ-ਪਾਸ ਰਿਹਾ। ਪ੍ਰਯਾਗਰਾਜ, ਵਾਰਾਣਸੀ, ਲਖਨਊ ਅਤੇ ਸੁਲਤਾਨਪੁਰ ਵਿੱਚ ਵੀ ਲੋਕ ਲੂ ਅਤੇ ਭਿਆਨਕ ਗਰਮੀ ਤੋਂ ਪੀੜਤ ਸਨ।

ਇਹ ਵੀ ਪੜ੍ਹੋ: Weather Forecast: ਹੀਟਵੇਵ ਦੇ ਹਾਈਡੋਜ਼ ਲਈ ਹੋ ਜਾਓ ਤਿਆਰ! Punjab ਤੋਂ Delhi ਤੱਕ ਔਰੇਂਜ ਅਲਰਟ

ਪੰਜਾਬ ਦਾ ਮੌਸਮ

ਪੰਜਾਬ ਇਨ੍ਹੀਂ ਦਿਨੀਂ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ। ਦਿਨੋਂ-ਦਿਨ ਵੱਧ ਰਹੇ ਤਾਪਮਾਨ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਭਾਰਤ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਹੌਲੀ ਗਤੀਵਿਧੀ ਕਾਰਨ ਪੰਜਾਬ ਵਿੱਚ ਲੰਬੇ ਸਮੇਂ ਤੋਂ ਗਰਮੀ ਬਣੀ ਹੋਈ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਇੱਕ ਰਾਹਤ ਵਾਲੀ ਖ਼ਬਰ ਦਿੱਤੀ ਹੈ ਕਿ 14 ਜੂਨ ਤੋਂ ਮੌਸਮ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਬੱਦਲਵਾਈ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ।

ਫਿਲਹਾਲ, ਮੌਸਮ ਵਿਭਾਗ ਨੇ 'ਲੂ' ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਚੇਤਾਵਨੀ ਖਾਸ ਤੌਰ 'ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਦੇ ਸਮੇਂ ਲਈ ਹੈ, ਜਦੋਂ ਤਾਪਮਾਨ ਆਪਣੇ ਸਿਖਰ 'ਤੇ ਹੁੰਦਾ ਹੈ। ਵਿਭਾਗ ਨੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਅਤੇ ਬਿਮਾਰ ਲੋਕਾਂ ਨੂੰ ਇਸ ਸਮੇਂ ਦੌਰਾਨ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਨੇ 'ਲੂ' ਤੋਂ ਬਚਾਅ ਲਈ ਸੁਝਾਅ ਜਾਰੀ ਕੀਤੇ ਹਨ; ਧੁੱਪ ਵਿੱਚ ਬਾਹਰ ਜਾਂਦੇ ਸਮੇਂ ਛੱਤਰੀ ਜਾਂ ਟੋਪੀ ਦੀ ਵਰਤੋਂ ਕਰੋ, ਵੱਧ ਤੋਂ ਵੱਧ ਪਾਣੀ ਪੀਓ, ਹਲਕੇ ਅਤੇ ਸੂਤੀ ਕੱਪੜੇ ਪਾਓ ਅਤੇ ਦੁਪਹਿਰ ਵੇਲੇ ਭਾਰੀ ਕਸਰਤ ਅਤੇ ਮਿਹਨਤ ਤੋਂ ਬਚੋ।

Summary in English: Weather Today: Heatwave alert, Punjab-Haryana-Delhi Weather, cloudy with rain in these places, Jammu-Kashmir

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters