1. Home
  2. ਮੌਸਮ

Weather Today: 6 ਸੂਬਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ, 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, IMD ਨੇ ਜਾਰੀ ਕੀਤਾ ਅਲਰਟ

ਭਿਆਨਕ ਗਰਮੀ ਤੋਂ ਬਾਅਦ ਮੌਸਮ ਵਿਭਾਗ ਨੇ ਇਸ ਹਫ਼ਤੇ ਗਰਜ ਨਾਲ ਤੂਫ਼ਾਨ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Gurpreet Kaur Virk
Gurpreet Kaur Virk
ਤੂਫ਼ਾਨ ਨਾਲ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਤੂਫ਼ਾਨ ਨਾਲ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Weather Forecast: ਪੰਜਾਬ ਤੋਂ ਕੋਲਕਾਤਾ ਅਤੇ ਰਾਜਸਥਾਨ ਤੋਂ ਸ਼ਿਲਾਂਗ ਤੱਕ ਮੌਸਮ ਦੇ ਵੱਖ-ਵੱਖ ਰੰਗ ਦੇਖੇ ਜਾ ਰਹੇ ਹਨ। ਜੇਕਰ ਰਾਜਸਥਾਨ ਵਿੱਚ ਪਾਰਾ 46 ਡਿਗਰੀ ਨੂੰ ਪਾਰ ਕਰ ਗਿਆ ਹੈ, ਤਾਂ ਪੰਜਾਬ ਵਾਲਿਆਂ ਨੂੰ ਅੱਜ ਯਾਨੀ ਸੋਮਵਾਰ ਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਫਿਲਹਾਲ, ਮੌਸਮ ਵਿਭਾਗ ਨੇ ਪੂਰਬੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬਿਹਾਰ, ਪੱਛਮੀ ਬੰਗਾਲ, ਓਡੀਸ਼ਾ ਦੇ ਨਾਲ-ਨਾਲ ਕਈ ਉੱਤਰ-ਪੂਰਬੀ ਰਾਜਾਂ ਵਿੱਚ ਵੀ ਐਤਵਾਰ, 27 ਅਪ੍ਰੈਲ ਨੂੰ ਗਰਜ ਨਾਲ ਮੀਂਹ ਪਿਆ। ਓਡੀਸ਼ਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ 42-43 ਡਿਗਰੀ ਨੂੰ ਪਾਰ ਕਰ ਗਿਆ। ਤੂਫਾਨ ਦੇ ਨਾਲ ਹੋਈ ਬਾਰਿਸ਼ ਕਾਰਨ ਇੱਥੋਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਦਿੱਲੀ ਦਾ ਮੌਸਮ

ਤੇਜ਼ ਗਰਮੀ ਅਤੇ ਲੂ ਤੋਂ ਬਾਅਦ, ਰਾਜਧਾਨੀ ਹੁਣ ਇਸ ਹਫ਼ਤੇ ਤੂਫਾਨ ਦਾ ਅਨੁਭਵ ਕਰਨ ਲਈ ਤਿਆਰ ਹੈ। ਮੌਸਮ ਵਿਭਾਗ ਨੇ ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗਰਜ-ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ, 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਰਹੇਗੀ। ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਆਵੇਗੀ ਅਤੇ ਇਹ 38 ਡਿਗਰੀ ਦੇ ਆਸ-ਪਾਸ ਆਵੇਗਾ। ਯਕੀਨਨ, ਗਰਮੀ ਵੀ ਘੱਟ ਜਾਵੇਗੀ।

ਪੰਜਾਬ ਦਾ ਮੌਸਮ

ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦਿਨਾਂ ਦੌਰਾਨ ਪੰਜਾਬ ਵਿੱਚ ਤੇਜ਼ ਗਰਮੀ ਅੱਤ ਲੂ ਰਹੇਗੀ, ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਸਕਦੀ ਹੈ। ਅੱਜ, ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.3 ਡਿਗਰੀ ਸੈਲਸੀਅਸ ਘਟ ਗਿਆ, ਫਿਰ ਵੀ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਮੁਤਾਬਕ ਪੰਜਾਬ ਵਿੱਚ ਤੇਜ਼ ਗਰਮੀ ਅਤੇ ਲੂ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਇਸ ਲਈ ਸ਼ਹਿਰ ਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਉਹ ਦਿਨ ਵੇਲੇ ਆਪਣੇ ਘਰਾਂ ਤੋਂ ਬਾਹਰ ਨਿਕਲਣ।

ਇਹ ਵੀ ਪੜ੍ਹੋ: Weather Today: ਸਮੁੱਚੇ ਉੱਤਰੀ ਭਾਰਤ ਦਾ ਪਾਰਾ ਹਾਈ, 26 ਤੋਂ 30 ਅਪ੍ਰੈਲ ਤੱਕ ਲੂ ਦਾ ਅਲਰਟ, ਇਨ੍ਹਾਂ 12 ਰਾਜਾਂ ਵਿੱਚ ਵਧੇਗਾ 5 ਡਿਗਰੀ ਤਾਪਮਾਨ

ਮੀਂਹ ਪੈਣ ਦੇ ਆਸਾਰ

ਮੌਸਮ ਵਿਭਾਗ ਨੇ ਅਸਾਮ-ਮੇਘਾਲਿਆ, ਬਿਹਾਰ, ਪੱਛਮੀ ਬੰਗਾਲ, ਸਿੱਕਮ ਅਤੇ ਓਡੀਸ਼ਾ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਤਕਨੀਕੀ ਭਾਸ਼ਾ ਵਿੱਚ ਇਸਨੂੰ ਪ੍ਰੀ-ਮੌਨਸੂਨ ਬਾਰਿਸ਼ ਕਿਹਾ ਜਾਂਦਾ ਹੈ। ਅਸਾਮ-ਮੇਘਾਲਿਆ, ਪੱਛਮੀ ਬੰਗਾਲ (ਗੰਗਾ ਮੈਦਾਨ), ਓਡੀਸ਼ਾ, ਬਿਹਾਰ, ਪੂਰਬੀ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ ਅਤੇ ਉੱਤਰੀ ਕਰਨਾਟਕ ਵਿੱਚ ਕੁਝ ਥਾਵਾਂ 'ਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ, ਮੇਘਾਲਿਆ, ਦੱਖਣੀ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਝਾਰਖੰਡ, ਪੱਛਮੀ ਮੱਧ ਪ੍ਰਦੇਸ਼, ਮਰਾਠਵਾੜਾ, ਤੇਲੰਗਾਨਾ, ਰਾਇਲਸੀਮਾ, ਦੱਖਣੀ ਕਰਨਾਟਕ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਉੱਤਰੀ ਕਰਨਾਟਕ ਅਤੇ ਦੱਖਣੀ ਕਰਨਾਟਕ ਵਿੱਚ ਕੁਝ ਥਾਵਾਂ 'ਤੇ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।

Summary in English: Weather Today: Heavy rain with strong winds, winds will blow at a speed of 50 kmph, IMD issues alert

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters