1. Home
  2. ਮੌਸਮ

Weather Today: ਪੰਜਾਬ ਵਿੱਚ ਠੰਡੀਆਂ ਹਵਾਵਾਂ ਅਤੇ ਧੁੰਦ ਨਾਲ ਸਵੇਰ ਦੀ ਸ਼ੁਰੂਆਤ, ਦਿੱਲੀ ਵਿੱਚ ਹਾਲੇ 10 ਦਿਨ ਹੋਰ ਕਰਨਾ ਪਵੇਗਾ ਸਰਦੀ ਦਾ ਇੰਤਜ਼ਾਰ

ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰੇ-ਸ਼ਾਮੀ ਠੰਡ ਵਧ ਗਈ ਹੈ। ਇਸ ਦੇ ਨਾਲ ਹੀ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਕਮੀ ਆਈ ਹੈ। ਜਦੋਂਕਿ, ਅਗਲੇ ਦਸ ਦਿਨਾਂ ਤੱਕ ਰਾਜਧਾਨੀ ਦਿੱਲੀ ਦੇ ਮੌਸਮ ਵਿੱਚ ਬਦਲਾਅ ਦੀ ਬਹੁਤ ਘੱਟ ਸੰਭਾਵਨਾ ਹੈ। ਆਓ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਮੌਸਮ...

Gurpreet Kaur Virk
Gurpreet Kaur Virk
ਪੰਜਾਬ ਵਿੱਚ ਠੰਡੀਆਂ ਹਵਾਵਾਂ ਅਤੇ ਧੁੰਦ, ਦਿੱਲੀ ਵਿੱਚ ਹਾਲੇ ਸਰਦੀ ਦਾ ਇੰਤਜ਼ਾਰ

ਪੰਜਾਬ ਵਿੱਚ ਠੰਡੀਆਂ ਹਵਾਵਾਂ ਅਤੇ ਧੁੰਦ, ਦਿੱਲੀ ਵਿੱਚ ਹਾਲੇ ਸਰਦੀ ਦਾ ਇੰਤਜ਼ਾਰ

Weather Forecast: ਮੌਸਮ ਵਿਭਾਗ ਮੁਤਾਬਕ ਅਗਲੇ ਦਸ ਦਿਨਾਂ ਤੱਕ ਰਾਜਧਾਨੀ ਦਿੱਲੀ ਦੇ ਮੌਸਮ ਵਿੱਚ ਬਦਲਾਅ ਦੀ ਬਹੁਤ ਘੱਟ ਸੰਭਾਵਨਾ ਹੈ। ਹਾਲਾਂਕਿ, ਇਸ ਵਾਰ ਠੰਡ ਜਲਦੀ ਆਉਣ ਦੇ ਸੰਕੇਤ ਨਜ਼ਰ ਆ ਰਹੇ ਸਨ। 15 ਅਕਤੂਬਰ ਤੋਂ ਪਹਿਲਾਂ ਹੀ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਸੀ। ਪਰ ਇਸ ਦੌਰਾਨ ਚੱਕਰਵਾਤੀ ਤੂਫਾਨ ਡਾਨਾ ਨੇ ਮੌਸਮ ਦਾ ਰੂਪ ਪੂਰੀ ਤਰ੍ਹਾਂ ਬਦਲ ਦਿੱਤਾ। ਅਕਤੂਬਰ ਦੇ ਆਖਰੀ ਦਿਨਾਂ ਵਿੱਚ ਵੀ ਪੱਖੇ ਚੱਲ ਰਹੇ ਹਨ। ਘੱਟੋ-ਘੱਟ ਤਾਪਮਾਨ 20 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ।

ਅਜਿਹੇ 'ਚ ਮੌਸਮ ਵਿਭਾਗ ਨੇ ਅਗਲੇ 10 ਦਿਨਾਂ 'ਚ ਦਿੱਲੀ ਦੇ ਮੌਸਮ 'ਚ ਕੋਈ ਖਾਸ ਬਦਲਾਅ ਨਾ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦਾ ਕਹਿਣ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਤਾਪਮਾਨ ਵਿੱਚ ਮੁੜ ਵਾਧਾ ਹੋਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼...

ਦਿੱਲੀ ਦਾ ਮੌਸਮ

ਦਿੱਲੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਦੀਵਾਲੀ ਤੋਂ ਬਾਅਦ ਦਿੱਲੀ ਦਾ ਮੌਸਮ ਬਦਲ ਜਾਵੇਗਾ। ਦਿੱਲੀ-ਐਨ.ਸੀ.ਆਰ 'ਚ ਲੋਕ ਦੀਵਾਲੀ ਦੌਰਾਨ ਠੰਡ ਮਹਿਸੂਸ ਕਰਨਗੇ। ਉੱਚ ਤਾਪਮਾਨ ਦੇ ਨਾਲ-ਨਾਲ ਘੱਟੋ-ਘੱਟ ਤਾਪਮਾਨ 'ਚ ਵੀ ਗਿਰਾਵਟ ਆਵੇਗੀ। ਇਸ ਦੌਰਾਨ ਠੰਡ ਵਧੇਗੀ। ਫਿਲਹਾਲ, ਧੁੰਦ ਲਈ ਲੋਕਾਂ ਨੂੰ ਨਵੰਬਰ ਤੱਕ ਉਡੀਕ ਕਰਨੀ ਪਵੇਗੀ। ਮੌਸਮ ਕੇਂਦਰ ਮੁਤਾਬਕ ਨਵੰਬਰ ਮਹੀਨੇ ਦਿੱਲੀ 'ਚ ਸਰਦੀ ਦੇਖਣ ਨੂੰ ਮਿਲੇਗੀ। ਇਸ ਦਾ ਮਤਲਬ ਹੈ ਕਿ ਜਿਸ ਸਰਦੀ ਦਾ ਦਿੱਲੀ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉਹ ਨਵੰਬਰ ਦੇ ਅੱਧ ਜਾਂ ਅੰਤ 'ਚ ਦੇਖਣ ਨੂੰ ਮਿਲੇਗੀ। ਇਸ ਵਾਰ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਲੋਕਾਂ ਨੂੰ ਇਸ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ।

ਪੰਜਾਬ-ਹਰਿਆਣਾ ਦਾ ਮੌਸਮ

ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰੇ-ਸ਼ਾਮੀ ਠੰਡ ਵਧ ਗਈ ਹੈ। ਇਸ ਦੇ ਨਾਲ ਹੀ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਕਮੀ ਆਈ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ। ਗੱਲ ਹਰਿਆਣਾ ਸੂਬੇ ਦੀ ਕਰੀਏ ਤਾਂ ਅੱਜ ਯਾਨੀ ਮੰਗਲਵਾਰ ਨੂੰ ਹਰਿਆਣਾ 'ਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਹਾਲਾਂਕਿ, ਸਵੇਰ ਅਤੇ ਸ਼ਾਮ ਨੂੰ ਠੰਡੀ ਰਹੇਗੀ। ਜਦੋਂਕਿ, ਦੁਪਹਿਰ ਬਾਅਦ ਵੀ ਗਰਮੀ ਦਾ ਅਹਿਸਾਸ ਰਹੇਗਾ। ਅੱਜ ਘੱਟੋ-ਘੱਟ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਕੱਲ੍ਹ ਤੋਂ ਮੌਸਮ ਬਦਲ ਗਿਆ ਹੈ।

ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਦੇ ਆਸਾਰ, ਦੀਵਾਲੀ ਤੋਂ ਬਾਅਦ ਬਦਲ ਜਾਵੇਗਾ ਮੌਸਮ

ਮੌਸਮ ਦੀ ਗਤੀਵਿਧੀ

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ, ਉੜੀਸਾ, ਛੱਤੀਸਗੜ੍ਹ, ਝਾਰਖੰਡ, ਦੱਖਣੀ ਕਰਨਾਟਕ, ਕੇਰਲ ਦੇ ਕੁਝ ਹਿੱਸਿਆਂ, ਤਾਮਿਲਨਾਡੂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਦੱਖਣੀ ਕੋਂਕਣ ਅਤੇ ਗੋਆ, ਲਕਸ਼ਦੀਪ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ ਅਤੇ ਜੰਮੂ-ਕਸ਼ਮੀਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਗਿਲਗਿਤ-ਬਾਲਟਿਸਤਾਨ ਦੇ ਉਪਰਲੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਦਿੱਲੀ ਅਤੇ NCR ਦਾ ਏਅਰ ਕੁਆਲਿਟੀ ਇੰਡੈਕਸ (AQI) ਖ਼ਰਾਬ ਤੋਂ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਹੇਗਾ।

Summary in English: Weather Today: Morning begins with cold winds and fog in Punjab, Delhi will have to wait for winter for another 10 days.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters