
ਤੇਜ਼ ਹਵਾਵਾਂ ਦੇਣਗੀਆਂ ਗਰਮੀ ਤੋਂ ਰਾਹਤ
Weather Forecast: ਉੱਤਰੀ ਭਾਰਤ ਵਿੱਚ ਮੌਸਮ ਦਾ ਪੈਟਰਨ ਹਰ ਰੋਜ਼ ਬਦਲ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਦਿਨ ਵੇਲੇ ਤੇਜ਼ ਧੁੱਪ ਨਿਕਲ ਰਹੀ ਹੈ, ਜਦੋਂਕਿ ਰਾਤ ਵੇਲੇ ਠੰਡੀਆਂ ਹਵਾਵਾਂ ਰਾਹਤ ਦੇਣ ਦਾ ਕੰਮ ਕਰ ਰਹੀਆਂ ਹਨ।
ਇਸ ਦੌਰਾਨ 25 ਫਰਵਰੀ ਨੂੰ, ਇੱਕ ਨਵੀ ਪੱਛਮੀ ਗੜਬੜੀ ਹਿਮਾਲੀਅਨ ਖੇਤਰਾਂ ਵਿੱਚ ਪਹੁੰਚੇਗੀ, ਜਿਸ ਕਾਰਨ ਪਹਾੜੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਵੇਗੀ, ਇਸਦਾ ਅਸਰ ਉੱਤਰੀ ਭਾਰਤ ਦੇ ਰਾਜਾਂ 'ਤੇ ਵੀ ਪਵੇਗਾ।
ਦਿੱਲੀ ਦਾ ਮੌਸਮ
ਰਾਜਧਾਨੀ ਦਿੱਲੀ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ। ਇੱਥੇ ਗਰਮੀ ਲਗਾਤਾਰ ਵਧ ਰਹੀ ਹੈ ਅਤੇ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਹਾਲਾਂਕਿ, 2 ਦਿਨ ਚੱਲੀਆਂ ਠੰਡੀਆਂ ਹਵਾਵਾਂ ਅਤੇ ਮੀਂਹ ਪੈਣ ਨਾਲ ਮੌਸਮ ਵਿੱਚ ਕੁਝ ਬਦਲਾਅ ਮਹਿਸੂਸ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਬਕ 27 ਫਰਵਰੀ ਨੂੰ ਫਿਰ ਬਾਰਿਸ਼ ਹੋਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਵਧਦੇ ਤਾਪਮਾਨ ਤੋਂ ਰਾਹਤ ਮਿਲ ਸਕਦੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਦਿੱਲੀ ਵਿੱਚ ਦਿਨ ਭਰ ਅਸਮਾਨ ਸਾਫ਼ ਰਿਹਾ ਅਤੇ ਤੇਜ਼ ਧੁੱਪ ਬਣੀ ਰਹੀ। ਇੱਥੇ ਵੱਧ ਤੋਂ ਵੱਧ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.2 ਡਿਗਰੀ ਵੱਧ ਹੈ।
ਪੰਜਾਬ ਦਾ ਮੌਸਮ
ਪੰਜਾਬ ਵਿੱਚ ਅੱਜ ਅਤੇ ਕੱਲ੍ਹ ਮੌਸਮ ਗਰਮ ਰਹੇਗਾ, ਜਿਸ ਤੋਂ ਬਾਅਦ ਬੱਦਲ ਫਿਰ ਤੋਂ ਵਾਪਸ ਆ ਜਾਣਗੇ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 25 ਫਰਵਰੀ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ, ਜਿਸ ਕਾਰਨ, 26 ਅਤੇ 27 ਫਰਵਰੀ ਨੂੰ ਪੰਜਾਬ ਵਿੱਚ ਗਰਜ ਨਾਲ ਮੀਂਹ ਪੈ ਸਕਦਾ ਹੈ, ਜਦੋਂਕਿ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਅਤੇ ਤਾਪਮਾਨ ਫਿਰ ਵਧੇਗਾ।
ਇਹ ਵੀ ਪੜ੍ਹੋ: Weather Today: ਅਗਲੇ 24 ਘੰਟਿਆਂ 'ਚ ਮੌਸਮ ਮੁੜ ਖਰਾਬ ਹੋਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ 16 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ
ਉਤਰਾਖੰਡ ਦਾ ਮੌਸਮ
ਐਤਵਾਰ ਨੂੰ ਉਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਿਹਾ, ਜਿਸ ਕਾਰਨ ਤਾਪਮਾਨ ਵਿੱਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 24 ਫਰਵਰੀ ਵੀ ਪੂਰੇ ਰਾਜ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ। ਅੱਜ ਦੇਹਰਾਦੂਨ ਵਿੱਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਧਿਆਨਦੇਣ ਯੋਗ ਹੈ ਕਿ 4 ਦਿਨ ਪਹਿਲਾਂ ਉਤਰਾਖੰਡ ਵਿੱਚ ਮੌਸਮ ਵਿੱਚ ਬਦਲਾਅ ਦੇਖਿਆ ਗਿਆ ਸੀ, ਪਰ ਹੁਣ ਮੌਸਮ ਫਿਰ ਤੋਂ ਖੁਸ਼ਕ ਹੋ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ, ਉੱਤਰਾਖੰਡ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਹਾਲਾਂਕਿ, ਠੰਡ ਦਾ ਪ੍ਰਭਾਵ ਸਵੇਰੇ ਅਤੇ ਰਾਤ ਨੂੰ ਬਣਿਆ ਰਹੇਗਾ, ਜਦੋਂਕਿ ਤੇਜ਼ ਧੁੱਪ ਕਾਰਨ ਦਿਨ ਵੇਲੇ ਹਲਕੀ ਗਰਮੀ ਦਾ ਅਹਿਸਾਸ ਹੋਵੇਗਾ।
Summary in English: Weather Today, Punjab Weather, Strong winds will provide relief from the heat, Rain likely in Punjab for 2 more days