Weather Forecast: ਅਗਸਤ ਦਾ ਮਹੀਨਾ ਅੱਧਾ ਬੀਤ ਚੁੱਕਾ ਹੈ ਅਤੇ ਦੇਸ਼ ਵਿੱਚ ਹਾਲੇ ਵੀ ਮਾਨਸੂਨ ਪੂਰੇ ਜ਼ੋਰਾਂ 'ਤੇ ਹੈ। ਕਈ ਥਾਵਾਂ 'ਤੇ ਹੋ ਰਹੀ ਹਲਕੀ ਅਤੇ ਭਾਰੀ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਦਿੱਲੀ ਦੀ ਗੱਲ ਕਰੀਏ ਤਾਂ ਜੁਲਾਈ ਦੇ ਮਹੀਨੇ ਨੇ ਭਾਵੇਂ ਕੁਝ ਨਿਰਾਸ਼ ਕੀਤਾ ਹੋਵੇ, ਪਰ ਅਗਸਤ ਦੇ ਮਹੀਨੇ 'ਚ ਲਗਭਗ ਹਰ ਰੋਜ਼ ਹਲਕੀ ਤੋਂ ਦਰਮਿਆਨੀ ਅਤੇ ਕਦੇ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮੀਂਹ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਰਹੇਗਾ।
ਦਿੱਲੀ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਨੇੜਲੇ ਸੂਬਿਆਂ ਵਿੱਚ ਵੀ ਅੱਜ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਹਾਲਾਂਕਿ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਬਰਸਾਤ ਦਾ ਮੌਸਮ ਘੱਟ ਰਿਹਾ ਹੈ। ਆਓ ਜਾਣਦੇ ਹਾਂ ਕਿ ਅੱਜ ਦੇਸ਼ ਭਰ 'ਚ ਮੌਸਮ ਕਿਵੇਂ ਦਾ ਰਹੇਗਾ।
ਦਿੱਲੀ ਦਾ ਮੌਸਮ
ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਅੱਜ ਗਰਜ ਦੇ ਨਾਲ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਨੇ 17 ਤੋਂ 20 ਅਗਸਤ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦੋ ਦਿਨਾਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਤੱਕ ਜਾ ਸਕਦਾ ਹੈ।
ਬਿਹਾਰ ਵਿੱਚ ਆਫ਼ਤ ਦਾ ਮੀਂਹ
ਬਿਹਾਰ 'ਚ ਮਾਨਸੂਨ ਨੇ ਫਿਰ ਤੋਂ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਤੂਫ਼ਾਨ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ 16 ਅਗਸਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਪਟਨਾ, ਗਯਾ, ਲਖੀਸਰਾਏ, ਮੁੰਗੇਰ, ਸੀਵਾਨ, ਕੈਮੂਰ, ਰੋਹਤਾਸ, ਔਰੰਗਾਬਾਦ, ਬਾਂਕਾ, ਸਹਰਸਾ, ਕਿਸ਼ਨਗੰਜ, ਗੋਪਾਲਗੰਜ, ਸਾਰਮ, ਮੁਜ਼ੱਫਰਪੁਰ, ਸਮਸਤੀਪੁਰ, ਨਵਾਦਾ ਅਤੇ ਮਧੇਪੁਰਾ ਸ਼ਾਮਲ ਹਨ।
ਇਹ ਵੀ ਪੜ੍ਹੋ: Weather Today: ਇਸ ਦਿਨ ਤੋਂ ਸ਼ੁਰੂ ਹੋਣ ਵਾਲਾ ਹੈ ਮਾਨਸੂਨ ਦਾ ਤੀਜਾ ਗੇੜ੍ਹ, ਪੰਜਾਬ ਦੇ ਇਨ੍ਹਾਂ 3 ਜ਼ਿਲ੍ਹਿਆਂ 'ਚ ਯੈਲੋ ਅਲਰਟ
ਪਹਾੜੀ ਸੂਬਿਆਂ ਦੇ ਹਾਲਤ
ਮੌਸਮ ਵਿਭਾਗ ਨੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅੱਜ ਵੀ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਦੋਵਾਂ ਸੂਬਿਆਂ ਵਿੱਚ 19 ਅਗਸਤ ਤੱਕ ਭਾਰੀ ਮੀਂਹ ਦਾ ਯੈਲੋ ਅਲਰਟ ਹੈ, ਇਸ ਦਾ ਮਤਲਬ ਹੈ ਕਿ ਰੱਖੜੀ ਦੇ ਤਿਉਹਾਰ ਵਾਲੇ ਦਿਨ ਵੀ ਕੋਈ ਰਾਹਤ ਨਹੀਂ ਮਿਲੇਗੀ। ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਇੱਥੇ ਅੱਜ ਮੀਂਹ ਲਈ ਔਰੇਂਜ ਅਲਰਟ ਹੈ, ਜਦੋਂਕਿ 17 ਤੋਂ 19 ਅਗਸਤ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Summary in English: Weather Today: Some rain in Punjab - some heat, disaster rain in Bihar, the Meteorological Department has released the Weather Report till 20 August