1. Home
  2. ਮੌਸਮ

Weather Update: ਪੰਜਾਬ ਤੋਂ ਦਿੱਲੀ ਤੱਕ ਮੌਸਮ 'ਚ ਬਦਲਾਅ, ਠੰਡੀਆਂ ਹਵਾਵਾਂ ਅਤੇ ਧੁੰਦ ਨਾਲ ਸਵੇਰ ਦੀ ਸ਼ੁਰੂਆਤ, ਜਾਣੋ 4, 5 ਅਤੇ 6 ਨਵੰਬਰ ਦਾ ਮੌਸਮ

ਮਾਨਸੂਨ ਨੇ ਪੂਰੇ ਭਾਰਤ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਠੰਡ ਨੇ ਦਸਤਕ ਦੇ ਦਿੱਤੀ ਹੈ। ਪਰ ਕਈ ਰਾਜਾਂ ਵਿੱਚ ਮੌਸਮ ਦੇ ਪੈਟਰਨ ਅਜੇ ਵੀ ਬਦਲ ਰਹੇ ਹਨ। ਕਈ ਹਿੱਸਿਆਂ 'ਚ ਮੀਂਹ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ, ਕੱਲ੍ਹ ਅਤੇ ਪਰਸੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ।

Gurpreet Kaur Virk
Gurpreet Kaur Virk
ਜਾਣੋ 4, 5 ਅਤੇ 6 ਨਵੰਬਰ ਦਾ ਮੌਸਮ

ਜਾਣੋ 4, 5 ਅਤੇ 6 ਨਵੰਬਰ ਦਾ ਮੌਸਮ

Weather Forecast: ਰਾਜਧਾਨੀ ਦਿੱਲੀ ਵਿੱਚ ਬੀਤੇ ਐਤਵਾਰ ਦੀ ਸਵੇਰ ਇਸ ਮੌਸਮ ਦੀ ਸਭ ਤੋਂ ਠੰਡੀ ਰਹੀ। ਇਸ ਦੌਰਾਨ ਘੱਟੋ-ਘੱਟ ਤਾਪਮਾਨ 16.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ, ਦਿੱਲੀ ਦਾ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਤਾਪਮਾਨ ਤੋਂ ਉਪਰ ਬਣਿਆ ਹੋਇਆ ਹੈ। ਪਰ ਜੇਕਰ ਤਿੰਨ ਚਾਰ ਦਿਨ ਪਹਿਲਾਂ ਦੀ ਤੁਲਨਾ ਕੀਤੀ ਜਾਵੇ ਤਾਂ ਤਿੰਨ ਡਿਗਰੀ ਤੱਕ ਦੀ ਗਿਰਾਵਟ ਆਈ ਹੈ।

ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ, ਕੱਲ੍ਹ ਅਤੇ ਪਰਸੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ।

ਦਿੱਲੀ ਦਾ ਮੌਸਮ

ਦਿੱਲੀ-ਐਨਸੀਆਰ ਵਿੱਚ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਸੋਮਵਾਰ 4 ਨਵੰਬਰ ਤੋਂ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਸਰਦੀਆਂ ਦੀ ਪਹਿਲੀ ਹਲਕੀ ਧੁੰਦ ਅੱਜ ਸਵੇਰੇ ਦਿੱਲੀ ਵਿੱਚ ਦਿਖਾਈ ਦਿੱਤੀ, ਜੋ ਦੁਪਹਿਰ ਤੱਕ ਸਾਫ਼ ਹੋ ਜਾਵੇਗੀ ਅਤੇ ਧੁੱਪ ਖਿੜਨੀ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਪ੍ਰਦੂਸ਼ਣ ਦਾ ਪ੍ਰਭਾਵ ਬਣਿਆ ਰਹੇਗਾ ਅਤੇ ਧੂੰਏਂ ਦੀ ਇੱਕ ਪਰਤ ਬਣੀ ਰਹੇਗੀ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਐਨਸੀਆਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਧੂੰਆਂ 7 ਨਵੰਬਰ ਤੱਕ ਬਣਿਆ ਰਹੇਗਾ।

ਉੱਤਰੀ ਭਾਰਤ ਵਿੱਚ ਠੰਡ ਦੀ ਐਂਟਰੀ

ਹਰਿਆਣਾ-ਪੰਜਾਬ ਵਿੱਚ 15 ਨਵੰਬਰ 2024 ਤੋਂ ਹਲਕੀ ਠੰਡ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਰਾਜਸਥਾਨ ਵਿੱਚ 15 ਤੋਂ 20 ਨਵੰਬਰ 2024 ਤੋਂ ਬਾਅਦ ਠੰਡੇ ਮੌਸਮ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ 'ਚ ਇਸ ਹਫਤੇ ਤੋਂ ਠੰਡ ਵਧ ਸਕਦੀ ਹੈ।

ਤਾਮਿਲਨਾਡੂ 'ਚ ਬਾਰਿਸ਼ ਦੀ ਚਿਤਾਵਨੀ

ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ ਵਿੱਚ ਅੱਜ ਅਤੇ ਕੱਲ੍ਹ ਮੀਂਹ ਪੈ ਸਕਦਾ ਹੈ। ਰਾਜ ਵਿੱਚ 5 ਨਵੰਬਰ 2024 ਤੱਕ ਭਾਰੀ ਮੀਂਹ ਦਾ ਅਲਰਟ ਹੈ। ਅੱਜ ਯਾਨੀ 4 ਨਵੰਬਰ 2024 ਨੂੰ ਥੂਥੁਕੁਡੀ, ਟੇਨਕਾਸੀ, ਥੇਨੀ, ਮਦੁਰਾਈ, ਵਿਰੂਧੁਨਗਰ, ਕੰਨਿਆਕੁਮਾਰੀ, ਸ਼ਿਵਗੰਗਈ, ਰਾਮਨਾਥਪੁਰਮ, ਤਿਰੂਨੇਲਵੇਲੀ ਅਤੇ ਡਿੰਡੀਗੁਲ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਦੇ ਸਬੰਧ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: Delhi 'ਚ ਰਿਕਾਰਡ ਤੋੜ ਗਰਮੀ, ਨਵੰਬਰ ਮਹੀਨੇ ਵਿੱਚ ਤਾਪਮਾਨ 36 ਡਿਗਰੀ ਤੋਂ ਪਾਰ, ਜਾਣੋ Punjab-Haryana ਦੇ ਮੌਸਮ ਦਾ ਹਾਲ

ਜਾਣੋ 4, 5 ਅਤੇ 6 ਨਵੰਬਰ ਦਾ ਮੌਸਮ

● 4 ਨਵੰਬਰ: ਮੌਸਮ ਵਿਭਾਗ ਮੁਤਾਬਕ 4 ਨਵੰਬਰ ਨੂੰ ਆਸਮਾਨ ਸਾਫ ਰਹੇਗਾ। ਸਵੇਰੇ ਹਵਾ ਦੀ ਰਫ਼ਤਾਰ 05 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਸਵੇਰੇ ਧੁੰਦ ਛਾਈ ਰਹੇਗੀ। ਦੁਪਹਿਰ ਬਾਅਦ ਹਵਾ ਦੀ ਰਫ਼ਤਾਰ ਹੌਲੀ-ਹੌਲੀ ਵੱਧ ਕੇ 08 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਇਸ ਤੋਂ ਬਾਅਦ ਸ਼ਾਮ ਅਤੇ ਰਾਤ ਨੂੰ ਹਵਾ ਦੀ ਰਫ਼ਤਾਰ 05 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਹੋ ਜਾਵੇਗੀ। ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ।

● 5 ਨਵੰਬਰ: ਆਈਐਮਡੀ ਮੁਤਾਬਕ 5 ਨਵੰਬਰ ਨੂੰ ਆਸਮਾਨ ਸਾਫ਼ ਰਹੇਗਾ। ਸਵੇਰੇ ਹਵਾ ਦੀ ਰਫ਼ਤਾਰ 08 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਸਵੇਰੇ ਧੁੰਦ ਛਾਈ ਰਹੇਗੀ। ਦੁਪਹਿਰ ਬਾਅਦ ਹਵਾ ਦੀ ਰਫ਼ਤਾਰ ਹੌਲੀ-ਹੌਲੀ ਵੱਧ ਕੇ 06-12 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਇਸ ਤੋਂ ਬਾਅਦ ਸ਼ਾਮ ਅਤੇ ਰਾਤ ਨੂੰ ਹਵਾ ਦੀ ਰਫ਼ਤਾਰ 05 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਹੋ ਜਾਵੇਗੀ। ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ।

● 6 ਨਵੰਬਰ: 6 ਨਵੰਬਰ ਨੂੰ ਆਸਮਾਨ ਸਾਫ਼ ਰਹੇਗਾ। ਹਵਾ ਦੀ ਰਫ਼ਤਾਰ ਸਵੇਰੇ 04-08 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਸਵੇਰੇ ਧੁੰਦ ਛਾਈ ਰਹੇਗੀ। ਇਸ ਤੋਂ ਬਾਅਦ ਦੁਪਹਿਰ ਨੂੰ ਦੱਖਣ ਦਿਸ਼ਾ ਤੋਂ ਹਵਾ ਦੀ ਰਫਤਾਰ 10-15 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਸ਼ਾਮ ਅਤੇ ਰਾਤ ਦੇ ਦੌਰਾਨ ਇਹ ਹੌਲੀ-ਹੌਲੀ 04-08 ਕਿਲੋਮੀਟਰ ਪ੍ਰਤੀ ਘੰਟਾ ਤੱਕ ਘੱਟ ਜਾਵੇਗਾ। ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ।

Summary in English: Weather Update: Change in weather from Punjab to Delhi, morning starts with cold winds and fog, rain expected for 3 days

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters