Weather Today: ਮੀਂਹ ਪੈਣ ਨਾਲ ਉੱਤਰੀ ਭਾਰਤ ਦੇ ਸੂਬਿਆਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ। ਮੌਸਮ 'ਚ ਤਬਦੀਲੀ ਆਉਣ ਕਾਰਨ ਕਈ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਹਨੇਰੀ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ, ਇੱਕ ਪਾਸੇ ਮਾਨਸੂਨ ਦਾ ਅਨੁਮਾਨ ਲਾਇਆ ਜਾ ਰਿਹਾ ਸੀ, ਪਰ ਦੂਜੇ ਪਾਸੇ ਉੱਤਰ ਭਾਰਤ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Punjab Weather: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਤੋਂ ਆਪਣੇ ਤੇਵਰ ਤੇਜ਼ ਕਰ ਦਿੱਤੇ ਹਨ, ਜਿਸਦੇ ਚਲਦਿਆਂ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦੱਸ ਦੇਈਏ ਕਿ ਸੂਬੇ 'ਚ ਮੌਸਮ ਸਾਫ਼ ਹੋਣ ਅਤੇ ਤਾਪਮਾਨ ਵਧਣ ਕਾਰਨ ਹੀਟ ਵੇਵ ਦੀ ਸਥਿਤੀ ਬਣ ਗਈ ਹੈ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਝੱਲਣੀ ਪਵੇਗੀ। ਮੌਸਮ ਵਿਭਾਗ ਨੇ ਗਰਮੀ ਦਾ ਕਹਿਰ 12-13 ਜੂਨ ਤੱਕ ਜਾਰੀ ਰਹਿਣ ਦਾ ਖ਼ਦਸ਼ਾ ਜਤਾਇਆ ਹੈ।
Delhi-NCR Updated Weather: ਦਿੱਲੀ-ਐੱਨਸੀਆਰ 'ਚ ਗਰਮੀ ਦਾ ਕਹਿਰ ਤੇਜ਼ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਸ਼ਨੀਵਾਰ ਨੂੰ ਦਿੱਲੀ ਅਤੇ ਐਨਸੀਆਰ ਵਿੱਚ ਵੱਖ-ਵੱਖ ਥਾਵਾਂ 'ਤੇ 'ਲੂ' ਦੀ ਸੰਭਾਵਨਾ ਜ਼ਾਹਰ ਕਰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਮੌਸਮ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਨਿਕਲੇਗੀ, ਜਿਸ ਕਾਰਨ ਤਾਪਮਾਨ ਵਧੇਗਾ ਅਤੇ ਗਰਮੀ ਦੀ ਲਹਿਰ ਬਣੇਗੀ। ਹਾਲਾਂਕਿ, ਐਤਵਾਰ ਤੋਂ ਤਾਪਮਾਨ 'ਚ ਫਿਰ ਗਿਰਾਵਟ ਆ ਸਕਦੀ ਹੈ, ਅਜਿਹੇ 'ਚ ਗਰਮੀ ਦੇ ਪ੍ਰਕੋਪ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਤੋਂ ਅਗਲੇ ਕੁਝ ਦਿਨਾਂ ਤੱਕ ਦਿਨ ਵੇਲੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ। 9 ਜੂਨ ਤੋਂ ਅਸਮਾਨ ਵਿੱਚ ਹਲਕੇ ਬੱਦਲ ਦੇਖੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ।
Himachal Pradesh Updated Weather: ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 3 ਤੋਂ 6 ਜੂਨ ਤੱਕ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਖਾਸ ਕਰਕੇ ਸੂਬੇ ਦੇ ਨੀਵੇਂ ਅਤੇ ਮੈਦਾਨੀ ਜ਼ਿਲ੍ਹਿਆਂ ਵਿੱਚ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਜੂਨ ਦੇ ਦੂਜੇ ਹਫ਼ਤੇ ਹਿਮਾਚਲ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਮਾਨਸੂਨ ਦੇ 15 ਜੂਨ ਤੋਂ ਬਾਅਦ ਸੂਬੇ ਵਿੱਚ ਪਹੁੰਚਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
Uttar Pradesh Updated Weather: ਉੱਤਰ ਪ੍ਰਦੇਸ਼ 'ਚ ਗਰਮੀ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ। ਨਮੀ ਵਧਣ ਕਾਰਨ ਲੋਕ ਘਰਾਂ ਦੇ ਅੰਦਰ ਵੀ ਗਰਮੀ ਮਹਿਸੂਸ ਕਰ ਰਹੇ ਹਨ। ਲਖਨਊ 'ਚ ਸਵੇਰ ਤੋਂ ਹੀ ਤੇਜ਼ ਧੁੱਪ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਨੋਇਡਾ, ਗਾਜ਼ੀਆਬਾਦ ਤੋਂ ਲੈ ਕੇ ਪੂਰਵਾਂਚਲ ਤੱਕ ਲੋਕਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Uttarakhand Updated Weather: ਸੂਰਜ ਦੀ ਤਪਸ਼ ਵਧਦੀ ਜਾ ਰਹੀ ਹੈ। ਹਲਦਵਾਨੀ 'ਚ ਤਾਪਮਾਨ ਲਗਾਤਾਰ ਚੌਥੇ ਦਿਨ ਵੀ ਵਧਦਾ ਰਿਹਾ। ਸ਼ੁੱਕਰਵਾਰ ਨੂੰ ਪਾਰਾ 40 ਡਿਗਰੀ ਤੱਕ ਪਹੁੰਚ ਗਿਆ। ਤਰਾਈ-ਭਾਬੜ ਵਿੱਚ ਅੱਤ ਦੀ ਗਰਮੀ ਦਾ ਅਹਿਸਾਸ ਹੋਇਆ। ਗਰਮੀ ਕਾਰਨ ਰੋਡਵੇਜ਼ ਸਟੇਸ਼ਨ, ਬਾਜ਼ਾਰ ਆਦਿ ਇਲਾਕਿਆਂ 'ਚ ਲੋਕ ਪਰੇਸ਼ਾਨ ਨਜ਼ਰ ਆਏ | ਮੌਸਮ ਵਿਭਾਗ ਮੁਤਾਬਕ 10 ਜੂਨ ਤੱਕ ਗਰਮੀ ਦਾ ਮਿਜ਼ਾਜ਼ ਨਰਮ ਹੋਣ ਵਾਲਾ ਨਹੀਂ ਹੈ। ਅਜਿਹੇ 'ਚ ਅਗਲਾ ਹਫਤਾ ਲੋਕਾਂ ਦਾ ਖੱਜਲ-ਖੁਆਰੀ ਨਾਲ ਭਰਿਆ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Weather Today: ਇਨ੍ਹਾਂ ਸੂਬਿਆਂ 'ਚ ਮੀਂਹ ਦੀ ਸੰਭਾਵਨਾ! ਜਾਣੋ ਆਪਣੇ ਸ਼ਹਿਰ ਦਾ ਮੌਸਮ!
Rajasthan Updated Weather: ਰਾਜਸਥਾਨ ਵਿੱਚ ਖੁਸ਼ਕ ਮੌਸਮ ਅਤੇ ਵਧਦੇ ਤਾਪਮਾਨ ਕਾਰਨ ਇੱਕ ਵਾਰ ਫਿਰ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ, ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਸਥਾਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਅਤੇ ਗਰਮੀ ਦੀ ਲਹਿਰ ਜਾਰੀ ਰਹੀ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਸ਼੍ਰੀਗੰਗਾਨਗਰ ਵਿੱਚ 46.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਵੱਧ ਹੈ। ਸ਼ੁੱਕਰਵਾਰ ਦੀ ਤਰ੍ਹਾਂ, ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਬੀਕਾਨੇਰ, ਧੌਲਪੁਰ, ਕਰੌਲੀ, ਚੁਰੂ, ਹਨੂੰਮਾਨਗੜ੍ਹ ਅਤੇ ਸ਼੍ਰੀ ਗੰਗਾਨਗਰ ਜ਼ਿਲ੍ਹਿਆਂ ਵਿੱਚ 'ਲੂ' ਚੱਲਣ ਬਾਰੇ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਜਸਥਾਨ ਵਿੱਚ 15 ਤੋਂ 20 ਜੂਨ ਤੱਕ ਮਾਨਸੂਨ ਪਹੁੰਚ ਜਾਵੇਗਾ।
IMD Alert: ਅਗਲੇ 24 ਘੰਟਿਆਂ ਦੌਰਾਨ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਉਪ-ਹਿਮਾਲਿਆ ਪੱਛਮੀ ਬੰਗਾਲ, ਸਿੱਕਮ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਦੱਖਣੀ ਕਰਨਾਟਕ ਵਿੱਚ ਭਾਰੀ ਬਾਰਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਭਾਰਤ, ਕੇਰਲ, ਲਕਸ਼ਦੀਪ, ਉੱਤਰ-ਪੂਰਬੀ ਬਿਹਾਰ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੜੀਸਾ, ਆਂਧਰਾ ਪ੍ਰਦੇਸ਼, ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਅਤੇ ਕੋਂਕਣ ਅਤੇ ਗੋਆ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Weather Update Today: Heat wave again in North India! 'hot' alert issued!