1. Home
  2. ਫਾਰਮ ਮਸ਼ੀਨਰੀ

ਖੇਤੀਬਾੜੀ ਵਿੱਚ Robotic Drone ਦੇ ਫਾਇਦੇ, ਕੀਮਤ 5,000 ਤੋਂ 20,000 ਰੁਪਏ

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖੇਤੀ ਮਸ਼ੀਨ ਬਾਰੇ ਦੱਸਾਂਗੇ, ਜਿਸ ਨੂੰ ਵਿਦਿਆਰਥੀਆਂ ਨੇ ਕਿਸਾਨਾਂ ਦੀ ਮਦਦ ਲਈ ਤਿਆਰ ਕੀਤਾ ਹੈ।

Gurpreet Kaur Virk
Gurpreet Kaur Virk
ਖੇਤੀਬਾੜੀ ਵਿੱਚ ਰੋਬੋਟਿਕ ਡਰੋਨ ਦੇ ਫਾਇਦੇ

ਖੇਤੀਬਾੜੀ ਵਿੱਚ ਰੋਬੋਟਿਕ ਡਰੋਨ ਦੇ ਫਾਇਦੇ

Robotic Drone: ਕਿਸਾਨ ਭਰਾ ਆਪਣੀ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੇ ਹਨ। ਪਰ ਹੁਣ ਉਨ੍ਹਾਂ ਦੀ ਸਮੱਸਿਆ ਦੂਰ ਹੋ ਹੋਣ ਵਾਲੀ ਹੈ, ਕਿਉਂਕਿ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਇੱਕ ਸ਼ਾਨਦਾਰ ਰੋਬੋਟਿਕ ਉਪਕਰਨ ਤਿਆਰ ਕੀਤਾ ਹੈ, ਜੋ ਕਿ ਖੇਤੀ ਦੇ ਕਈ ਤਰ੍ਹਾਂ ਦੇ ਕੰਮ ਨੂੰ ਸੁਖਾਲਾ ਕਰੇਗਾ।

ਖੇਤੀਬਾੜੀ ਵਿੱਚ ਰੋਬੋਟਿਕ ਡਰੋਨ ਦੇ ਫਾਇਦੇ

ਖੇਤੀਬਾੜੀ ਵਿੱਚ ਰੋਬੋਟਿਕ ਡਰੋਨ ਦੇ ਫਾਇਦੇ

ਅੱਜ ਦੇ ਆਧੁਨਿਕ ਸਮੇਂ ਵਿੱਚ ਕਿਸਾਨ ਲਗਾਤਾਰ ਖੇਤੀ ਕਰਨ ਦੇ ਤਰੀਕੇ ਬਦਲ ਰਹੇ ਹਨ। ਕਿਸਾਨ ਆਪਣੀ ਰਵਾਇਤੀ ਖੇਤੀ ਨੂੰ ਛੱਡ ਕੇ ਅੱਜ ਦੇ ਯੁੱਗ ਦੀ ਨਵੀਂ ਤਕਨੀਕ ਵਾਲੀ ਖੇਤੀ ਵੱਲ ਜ਼ਿਆਦਾ ਜ਼ੋਰ ਦੇ ਰਹੇ ਹਨ। ਅਸਲ ਵਿੱਚ ਕਿਸਾਨ ਭਰਾਵਾਂ ਨੂੰ ਆਧੁਨਿਕ ਖੇਤੀ ਤੋਂ ਕਈ ਗੁਣਾ ਲਾਭ ਮਿਲਦਾ ਹੈ।

ਖੇਤੀਬਾੜੀ ਵਿੱਚ ਰੋਬੋਟਿਕ ਡਰੋਨ ਦੇ ਫਾਇਦੇ

ਖੇਤੀਬਾੜੀ ਵਿੱਚ ਰੋਬੋਟਿਕ ਡਰੋਨ ਦੇ ਫਾਇਦੇ

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਤੋਂ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਖੇਤੀਬਾੜੀ ਵਿਗਿਆਨੀ ਅਤੇ ਖੇਤੀਬਾੜੀ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਵਾਲੇ ਵਿਦਿਆਰਥੀ ਵੀ ਨਵੀਆਂ-ਨਵੀਆਂ ਤਕਨੀਕਾਂ ਦੀ ਖੋਜ ਕਰਦੇ ਰਹਿੰਦੇ ਹਨ। ਇਸ ਲਈ ਅੱਜ ਦੇ ਲੇਖ ਵਿਚ ਅਸੀਂ ਤੁਹਾਨੂੰ ਇਕ ਅਜਿਹੀ ਖੇਤੀ ਮਸ਼ੀਨ ਬਾਰੇ ਦੱਸਾਂਗੇ, ਜਿਸ ਨੂੰ ਵਿਦਿਆਰਥੀਆਂ ਨੇ ਕਿਸਾਨਾਂ ਦੀ ਮਦਦ ਲਈ ਤਿਆਰ ਕੀਤਾ ਹੈ।

ਵਿਦਿਆਰਥੀਆਂ ਨੇ ਬਣਾਇਆ ਰੋਬੋਟਿਕ ਡਰੋਨ

ਜਿਸ ਡਿਵਾਈਸ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਐਗਰੀਕਲਚਰ ਦੇ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ਹੈ, ਇਹ ਇੱਕ ਰੋਬੋਟਿਕ ਡਰੋਨ ਹੈ। ਇਸ ਰੋਬੋਟਿਕ ਡਰੋਨ ਉਪਕਰਨ ਨੂੰ ਚਲਾਉਣਾ ਬਹੁਤ ਸਰਲ ਹੈ। ਤੁਸੀਂ ਇਸ ਨੂੰ ਰਿਮੋਟ ਦੀ ਮਦਦ ਨਾਲ ਇਕ ਜਗ੍ਹਾ ਤੋਂ ਕੰਟਰੋਲ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਰੋਬੋਟਿਕ ਡਰੋਨ ਨੂੰ ਸੋਨੀਪਤ ਦੇ ਮੂਰਥਲ ਸਥਿਤ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਤਿੰਨ ਵਿਦਿਆਰਥੀਆਂ ਨੇ ਬਣਾਇਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਨਾਂ ਵੰਸ਼, ਤਰੁਣ ਅਤੇ ਸੁਹਾਨਾ ਹਨ।

ਇਹ ਵੀ ਪੜ੍ਹੋ : Super SMS Combine ਰਾਹੀਂ ਕਰੋ ਝੋਨੇ ਦੀ ਪਰਾਲੀ ਦੀ ਸੰਭਾਲ

ਰੋਬੋਟਿਕ ਡਰੋਨ ਦੇ ਫਾਇਦੇ

● ਇਹ ਰੋਬੋਟਿਕ ਡਰੋਨ ਫਸਲਾਂ ਦੀ ਖੋਜ ਕਰੇਗਾ ਅਤੇ ਉਨ੍ਹਾਂ ਦਾ ਡਾਟਾ ਤਿਆਰ ਕਰੇਗਾ ਅਤੇ ਘਾਟ ਨੂੰ ਦੂਰ ਕਰਨ ਲਈ ਹੱਲ ਸੁਝਾਏਗਾ।

● ਦਰਖਤਾਂ 'ਤੇ ਪੱਤਿਆਂ ਦੀ ਕਮੀ, ਪੱਤੇ ਖਰਾਬ ਕਿਉਂ ਹੁੰਦੇ ਹਨ ਅਤੇ ਉਨ੍ਹਾਂ 'ਤੇ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਰੇ ਵੀ ਦੱਸਿਆ ਜਾਵੇਗਾ।

● ਇਸ ਡਰੋਨ ਦੀ ਮਦਦ ਨਾਲ ਕਿਸਾਨ ਆਪਣੀਆਂ ਫਸਲਾਂ ਦੀ ਨਿਗਰਾਨੀ ਵੀ ਕਰ ਸਕਦੇ ਹਨ।

● ਇਸ ਤਕਨੀਕ ਦੇ ਆਉਣ ਤੋਂ ਬਾਅਦ ਲੋਕਾਂ ਦਾ ਮੰਨਣਾ ਹੈ ਕਿ ਹੁਣ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਉਮੀਦ ਹੈ।

ਇਹ ਵੀ ਪੜ੍ਹੋ : New Scheme: ਸਰਕਾਰ ਵੱਲੋਂ ਵੱਡਾ ਤੋਹਫਾ, 2 ਲੱਖ ਦੀ ਬਚਤ 'ਤੇ ਮਿਲੇਗਾ 7.5% ਵਿਆਜ

ਰੋਬੋਟਿਕ ਡਰੋਨ ਦੀ ਕੀਮਤ

ਭਾਰਤੀ ਬਾਜ਼ਾਰ ਵਿੱਚ ਖੇਤੀ ਲਈ ਕਈ ਤਰ੍ਹਾਂ ਦੇ ਵਧੀਆ ਡਰੋਨ ਉਪਲਬਧ ਹਨ, ਪਰ ਇਨ੍ਹਾਂ ਸਾਰੇ ਉਪਕਰਣਾਂ ਦੀ ਕੀਮਤ ਬਾਜ਼ਾਰ ਵਿਚ ਲੱਖਾਂ ਵਿਚ ਹੈ, ਜੋ ਇਕ ਆਮ ਕਿਸਾਨ ਦੇ ਬਜਟ ਤੋਂ ਬਾਹਰ ਹੈ। ਕਿਸਾਨ ਭਰਾਵਾਂ ਦੀਆਂ ਮੁਸ਼ਕਲਾਂ ਅਤੇ ਇਨ੍ਹਾਂ ਡਰੋਨਾਂ ਦੀ ਵੱਧ ਕੀਮਤ ਨੂੰ ਦੇਖਦਿਆਂ ਇਨ੍ਹਾਂ ਖੇਤੀਬਾੜੀ ਵਿਗਿਆਨੀ ਵਿਦਿਆਰਥੀਆਂ ਨੇ ਮਿਲ ਕੇ ਇਹ ਕਿਫਾਇਤੀ ਰੋਬੋਟਿਕ ਡਰੋਨ ਤਿਆਰ ਕੀਤਾ ਹੈ।

ਖਬਰਾਂ ਮੁਤਾਬਕ ਇਹ ਰੋਬੋਟਿਕ ਡਰੋਨ ਸਿਰਫ 5 ਹਜ਼ਾਰ ਤੋਂ 20 ਹਜ਼ਾਰ ਰੁਪਏ ਦੇ ਬਜਟ 'ਚ ਹੈ। ਇਸ ਡਰੋਨ ਨੂੰ ਬਣਾਉਣ ਵਾਲੇ ਵਿਦਿਆਰਥੀਆਂ ਮੁਤਾਬਕ ਉਨ੍ਹਾਂ ਨੇ ਇਸ ਡਰੋਨ ਨੂੰ ਬਣਾਉਣ 'ਚ 20 ਹਜ਼ਾਰ ਰੁਪਏ ਖਰਚ ਕੀਤੇ ਹਨ।

Summary in English: robotic drone advantages in agriculture sector

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters