1. Home
  2. ਫਾਰਮ ਮਸ਼ੀਨਰੀ

Market 'ਚ ਆਇਆ Sonalika Tiger Electric Tractor, ਜਾਣੋ ਇਸ ਦੇ Features ਅਤੇ Price

ਜੇਕਰ ਤੁਸੀਂ Electric Tractor ਖਰੀਦਣ ਬਾਰੇ ਸੋਚ ਰਹੇ ਹੋ ਅਤੇ ਉਹ ਵੀ ਘੱਟ ਪੈਸਿਆਂ ਵਿੱਚ, ਤਾਂ ਸੋਨਾਲੀਕਾ ਦਾ Tiger Electric Tractor ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।

Gurpreet Kaur Virk
Gurpreet Kaur Virk
ਜਾਣੋ ਸੋਨਾਲੀਕਾ ਟਾਈਗਰ ਇਲੈਕਟ੍ਰਿਕ ਟਰੈਕਟਰ ਦੀਆਂ ਖੂਬੀਆਂ

ਜਾਣੋ ਸੋਨਾਲੀਕਾ ਟਾਈਗਰ ਇਲੈਕਟ੍ਰਿਕ ਟਰੈਕਟਰ ਦੀਆਂ ਖੂਬੀਆਂ

Sonalika Tiger Electric Tractor: ਹੁਣ ਤੱਕ ਤੁਸੀਂ ਪੈਟਰੋਲ ਅਤੇ ਡੀਜ਼ਲ ਟਰੈਕਟਰਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਸੁਣਿਆ ਹੋਵੇਗਾ, ਪਰ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਸ਼ਾਨਦਾਰ ਟਰੈਕਟਰ ਲੈ ਕੇ ਆਏ ਹਾਂ, ਜਿਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਟਰੈਕਟਰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਹੈ। ਜੀ ਹਾਂ, ਹੁਣ ਕਾਰ ਅਤੇ ਬਾਈਕ ਤੋਂ ਇਲਾਵਾ ਕੰਪਨੀਆਂ ਨੇ ਇਲੈਕਟ੍ਰਿਕ ਟਰੈਕਟਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ ਵਿੱਚ ਸੋਨਾਲੀਕਾ ਕੰਪਨੀ ਨੇ ਆਪਣਾ ਸੋਨਾਲੀਕਾ ਟਾਈਗਰ ਇਲੈਕਟ੍ਰਿਕ ਟਰੈਕਟਰ (Sonalika Tiger Electric Tractor) ਲੋਕਾਂ ਲਈ ਪੇਸ਼ ਕੀਤਾ, ਜੋ ਕਿ ਭਾਰਤ ਦਾ ਪਹਿਲਾ ਫੀਲਡ-ਰੇਡੀ ਇਲੈਕਟ੍ਰਿਕ ਟਰੈਕਟਰ (Field-Ready Electric Tractor) ਹੈ।

ਇਹ ਵੀ ਪੜ੍ਹੋ: ਦੇਖੋ Remote ਨਾਲ ਚੱਲਣ ਵਾਲਾ Tractor, ਹੁਣ ਬਿਨਾਂ Driver ਹੋਵੇਗੀ ਖੇਤਾਂ ਦੀ ਵਾਹੀ

ਇਹ ਟਰੈਕਟਰ ਪ੍ਰਦੂਸ਼ਣ ਮੁਕਤ, ਘਰ ਵਿੱਚ ਚਾਰਜਯੋਗ, ਜ਼ੀਰੋ ਮੇਨਟੇਨੈਂਸ ਲਾਗਤ, ਡੀਜ਼ਲ ਦੇ ਤੌਰ 'ਤੇ ਇੱਕ ਚੌਥਾਈ ਚੱਲਣ ਦੀ ਲਾਗਤ, ਸ਼ੋਰ ਰਹਿਤ ਪ੍ਰਦਰਸ਼ਨ, ਤੇਜ਼ ਕਵਰੇਜ ਵਰਗੀਆਂ ਵਿਸ਼ੇਸ਼ਤਾਵਾਂ ਇਸ ਨੂੰ ਬਾਕੀ ਸਾਰੇ ਟਰੈਕਟਰਾਂ ਤੋਂ ਵੱਖਰਾ ਬਣਾਉਂਦੀਆਂ ਹਨ।

ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੋਣ ਕਾਰਨ ਇਸ ਟਰੈਕਟਰ ਨੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਦਿਲ ਜਿੱਤ ਲਿਆ ਹੈ। ਤਾਂ ਆਓ ਇਸ ਲੇਖ ਵਿੱਚ ਸੋਨਾਲੀਕਾ ਟਾਈਗਰ ਇਲੈਕਟ੍ਰਿਕ ਦੀਆਂ ਵਿਸ਼ੇਸ਼ਤਾਵਾਂ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਬਾਰੇ ਵਿਸਥਾਰ ਵਿੱਚ ਜਾਣੀਏ।

ਇਹ ਵੀ ਪੜ੍ਹੋ: Electric Tractors: ਇਹ ਹਨ ਭਾਰਤ ਦੇ ਸਭ ਤੋਂ ਵਧੀਆ ਇਲੈਕਟ੍ਰਿਕ ਟਰੈਕਟਰ, ਕਿਸਾਨਾਂ ਲਈ ਹਨ ਵਰਦਾਨ

ਸੋਨਾਲੀਕਾ ਟਾਈਗਰ ਇਲੈਕਟ੍ਰਿਕ ਟਰੈਕਟਰ ਦੀਆਂ ਵਿਸ਼ੇਸ਼ਤਾਵਾਂ:

● ਇਹ ਸੋਨਾਲੀਕਾ ਟਰੈਕਟਰ (Sonalika Tractor) ਤੁਹਾਨੂੰ 0 ਸਿਲੰਡਰ ਅਤੇ 15HP ਦੇ ਨਾਲ ਪੇਸ਼ ਕੀਤਾ ਜਾਂਦਾ ਹੈ।

● ਇਸ ਤੋਂ ਇਲਾਵਾ ਤੁਹਾਨੂੰ 250/270/350 ਤੱਕ ਦੀ ਬੈਟਰੀ ਸਮਰੱਥਾ (Battery Capacity) ਦਿੱਤੀ ਗਈ ਹੈ।

● ਇਸ ਦੇ ਨਾਲ ਹੀ, ਇਸਦੀ ਅਧਿਕਤਮ ਸਪੀਡ 24.93Kmph ਹੈ ਅਤੇ ਪਿਛਲੇ ਪਾਸੇ, ਇਸਦੀ ਅਧਿਕਤਮ ਸਪੀਡ 2.12Kmph ਹੈ।

● ਇਸ ਸੋਨਾਲੀਕਾ ਇਲੈਕਟ੍ਰਿਕ ਟਰੈਕਟਰ (Sonalika Electric Tractor) ਵਿੱਚ ਤੁਹਾਨੂੰ ਆਇਲ ਇਮਰਸਡ ਬ੍ਰੇਕਸ ਅਤੇ ਪਾਵਰਫੁੱਲ ਸਟੀਅਰਿੰਗ ਦੀ ਸਹੂਲਤ ਦਿੱਤੀ ਗਈ ਹੈ।

● ਦੱਸ ਦੇਈਏ ਕਿ ਇਸ ਟਰੈਕਟਰ ਦੀ RPM ਸਮਰੱਥਾ 540/750 ਤੱਕ ਹੈ।

● ਦੂਜੇ ਪਾਸੇ ਇਸ ਟਰੈਕਟਰ ਦਾ ਕੁੱਲ ਵਜ਼ਨ 820 ਕਿਲੋ ਤੱਕ ਹੈ।

● ਜੇਕਰ ਇਸ ਟਰੈਕਟਰ ਦੀ ਲਿਫਟਿੰਗ ਸਮਰੱਥਾ ਦੀ ਗੱਲ ਕਰੀਏ ਤਾਂ ਇਹ ਇਲੈਕਟ੍ਰਿਕ ਟਰੈਕਟਰ (Electric Tractor) 500 ਕਿਲੋ ਤੱਕ ਭਾਰ ਚੁੱਕ ਸਕਦਾ ਹੈ।

● ਇਸ ਵਿੱਚ ਤੁਹਾਨੂੰ 3 ਪੁਆਇੰਟ ਲਿੰਕੇਜ ਵਿੱਚ 2 ਲੀਵਰ ਪੀ.ਸੀ.ਡੀ.ਸੀ. ਨਾਲ ਹੀ ਇਸ ਵਿੱਚ Wheel Drive 2WD ਹੈ।

● ਇਹ ਟਰੈਕਟਰ ਭਾਰੀ ਲੋਡ ਹਾਲਤਾਂ ਵਿੱਚ ਸਭ ਤੋਂ ਤੇਜ਼ ਪਿਕਅੱਪ ਦਿੰਦਾ ਹੈ।

● ਗਾਹਕਾਂ ਦੇ ਆਰਾਮ ਦੇ ਅਨੁਸਾਰ, ਇਸ ਵਿੱਚ 4-ਵੇਅ ਐਡਜਸਟਮੈਂਟ ਦੇ ਨਾਲ ਸ਼ਾਨਦਾਰ ਬ੍ਰਾਂਡ ਦੀਆਂ ਸੀਟਾਂ ਹਨ।

ਸੋਨਾਲੀਕਾ ਟਾਈਗਰ ਇਲੈਕਟ੍ਰਿਕ ਟਰੈਕਟਰ ਦੀ ਕੀਮਤ

ਉਂਝ ਤਾਂ ਸੋਨਾਲਿਕ ਕੰਪਨੀ ਆਪਣੇ ਸਾਰੇ ਟਰੈਕਟਰ ਕਿਸਾਨਾਂ ਦੇ ਬਜਟ ਅਨੁਸਾਰ ਤਿਆਰ ਕਰਦੀ ਹੈ। ਅਜਿਹੇ 'ਚ ਭਾਰਤੀ ਬਾਜ਼ਾਰ 'ਚ ਸੋਨਾਲੀਕਾ ਟਾਈਗਰ ਇਲੈਕਟ੍ਰਿਕ ਟਰੈਕਟਰ (Sonalika Tiger Electric Tractor) ਦੀ ਕੀਮਤ ਕਰੀਬ 5.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਵੱਲੋਂ ਇਸ ਟਰੈਕਟਰ ਦੀ ਵਾਰੰਟੀ 5000 ਘੰਟੇ ਜਾਂ 5 ਸਾਲ ਲਈ ਦਿੱਤੀ ਗਈ ਹੈ।

Summary in English: Sonalika Tiger Electric Tractor has come to market, know its features and price

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters