1. Home

ਕਿਸਾਨਾਂ ਨੂੰ ਮਿਲੇਗਾ ਮੁਫਤ ਸੋਲਰ ਪੰਪ! ਇਸ ਤਰ੍ਹਾਂ ਕਰੋ ਅਪਲਾਈ!

ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਦੇਣ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੁਸੁਮ ਮੁਫ਼ਤ ਸੋਲਰ ਪੰਪ ਯੋਜਨਾ ਸ਼ੁਰੂ ਕੀਤੀ ਗਈ ਹੈ।

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਮੁਫਤ ਸੋਲਰ ਪੰਪ ਦਾ ਤੋਹਫ਼ਾ

ਕਿਸਾਨਾਂ ਨੂੰ ਮੁਫਤ ਸੋਲਰ ਪੰਪ ਦਾ ਤੋਹਫ਼ਾ

ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਦੇਣ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੁਸੁਮ ਮੁਫ਼ਤ ਸੋਲਰ ਪੰਪ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹੁਣ ਲਗਭਗ 20 ਲੱਖ ਕਿਸਾਨਾਂ ਨੂੰ ਮੁਫਤ ਸੋਲਰ ਪੰਪ ਦਾ ਲਾਭ ਮਿਲੇਗਾ।

ਅਕਸਰ ਕਿਸਾਨਾਂ ਨੂੰ ਬਿਜਲੀ-ਪਾਣੀ ਦੀ ਘਾਟ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ ਵਿੱਚ ਸਰਕਾਰਾਂ ਖੇਤੀਬਾੜੀ ਨਾਲ ਸੰਬੰਧਿਤ ਕੰਮ ਨੂੰ ਸੁਖਾਲਾ ਬਣਾਉਣ ਲਈ ਹਮੇਸ਼ਾ ਤੋਂ ਕਿਸਾਨਾਂ ਨਾਲ ਖੜੀਆਂ ਹਨ। ਇਸੀ ਲੜੀ ਨਾਲ ਜੁੜੀ ਹੈ ਪ੍ਰਧਾਨ ਮੰਤਰੀ ਕੁਸੁਮ ਮੁਫਤ ਸੋਲਰ ਪੰਪ ਯੋਜਨਾ, ਜਿਸ ਦੇ ਤਹਿਤ ਲਗਭਗ 20 ਲੱਖ ਕਿਸਾਨਾਂ ਨੂੰ ਮੁਫਤ ਸੋਲਰ ਪੰਪ ਦਾ ਲਾਭ ਮਿਲੇਗਾ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਲਈ 90% ਤੱਕ ਸਬਸਿਡੀ ਦਿੱਤੀ ਜਾਵੇਗੀ। ਦੇਸ਼ ਦਾ ਕੋਈ ਵੀ ਕਿਸਾਨ ਇਸ ਸਕੀਮ ਤਹਿਤ ਮੁਫਤ ਸੋਲਰ ਪੰਪ ਲਗਾ ਸਕਦਾ ਹੈ। ਕਿਸਾਨ ਸੋਲਰ ਪੰਪਾਂ ਰਾਹੀਂ ਆਸਾਨੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣਗੇ।

ਦੱਸ ਦਈਏ ਕਿ ਦੇਸ਼ ਦਾ ਕੋਈ ਵੀ ਕਿਸਾਨ ਨਾਗਰਿਕ ਔਨਲਾਈਨ ਅਰਜ਼ੀ ਫਾਰਮ ਭਰ ਕੇ ਪ੍ਰਧਾਨ ਮੰਤਰੀ ਮੁਫਤ ਸੋਲਰ ਪੰਪ ਯੋਜਨਾ ਦੇ ਤਹਿਤ ਮੁਫਤ ਸੋਲਰ ਪੰਪ ਲਈ ਅਰਜ਼ੀ ਦੇ ਸਕਦਾ ਹੈ। ਪ੍ਰਧਾਨ ਮੰਤਰੀ ਕੁਸੁਮ ਮੁਫਤ ਸੋਲਰ ਪੰਪ ਯੋਜਨਾ ਦੇ ਤਹਿਤ ਬਿਨੈ-ਪੱਤਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਜਿਹੜੇ ਕਿਸਾਨ ਆਪਣੀ ਜ਼ਮੀਨ ਵਿੱਚ ਮੁਫਤ ਸੋਲਰ ਪੰਪ ਲਗਾਉਣ ਦੇ ਇੱਛੁਕ ਹਨ, ਉਹ ਜਲਦੀ ਤੋਂ ਜਲਦੀ ਆਨਲਾਈਨ ਅਰਜ਼ੀ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ। ਸਰਕਾਰ ਨੇ ਸਾਲ 2022 ਤੱਕ ਲਗਭਗ 3 ਕਰੋੜ ਕਿਸਾਨਾਂ ਨੂੰ ਮੁਫਤ ਸੋਲਰ ਪੰਪ ਦੀ ਸਹੂਲਤ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਹੈ।

ਪ੍ਰਧਾਨ ਮੰਤਰੀ ਕੁਸੁਮ ਮੁਫਤ ਸੋਲਰ ਪੰਪ ਯੋਜਨਾ ਆਨਲਾਈਨ ਅਰਜ਼ੀ ਪ੍ਰਕਿਰਿਆ

-ਸਭ ਤੋਂ ਪਹਿਲਾਂ ਬਿਨੈਕਾਰ ਨੂੰ ਅਧਿਕਾਰਤ ਵੈੱਬਸਾਈਟ mnre.gov.in ਰਾਹੀਂ ਪ੍ਰਧਾਨ ਮੰਤਰੀ ਕੁਸੁਮ ਮੁਫ਼ਤ ਸੋਲਰ ਪੰਪ ਸਕੀਮ 'ਤੇ ਜਾਣਾ ਪਵੇਗਾ।

-ਇਸ ਤੋਂ ਬਾਅਦ ਹੋਮ ਪੇਜ 'ਤੇ, ਬਿਨੈਕਾਰ ਨੂੰ ਕੁਸੁਮ ਮੁਫਤ ਸੋਲਰ ਪੰਪ ਯੋਜਨਾ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹਨਾ ਹੋਵੇਗਾ, ਕਿਉਂਕਿ ਇਸ ਨਾਲ ਬਿਨੈਕਾਰ ਨੂੰ ਰਜਿਸਟਰ ਕਰਨਾ ਆਸਾਨ ਹੋਵੇਗਾ।

-ਇਸ ਤੋਂ ਇਲਾਵਾ ਜੇਕਰ ਬਿਨੈਕਾਰ ਇਸ ਸਕੀਮ ਨਾਲ ਸਬੰਧਤ ਕੋਈ ਵੀ ਜਾਣਕਾਰੀ ਜਾਣਨਾ ਚਾਹੁੰਦਾ ਹੈ, ਤਾਂ ਉਹ ਆਪਣੇ ਨੋਡਲ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋ: ਇਨ੍ਹਾਂ ਯੋਜਨਾਵਾਂ ਨਾਲ ਹੋਣਗੇ ਤੁਹਾਡੇ ਪੈਸੇ ਦੁੱਗਣੇ! ਸ਼ਾਇਦ ਹੀ ਕੋਈ ਜਾਣਦਾ ਹੋਵੇ!

ਪ੍ਰਧਾਨ ਮੰਤਰੀ ਕੁਸੁਮ ਮੁਫਤ ਸੋਲਰ ਪੰਪ ਯੋਜਨਾ ਲਈ ਲੋੜੀਂਦੇ ਦਸਤਾਵੇਜ਼

-ਅਪਲਾਈ ਕਰਨ ਲਈ ਬਿਨੈਕਾਰ ਕੋਲ ਆਧਾਰ ਕਾਰਡ, ਰਿਹਾਇਸ਼ੀ ਸਬੂਤ, ਬੈਂਕ ਖਾਤਾ ਪਾਸ ਬੁੱਕ, ਪਾਸਪੋਰਟ ਸਾਈਜ਼ ਫੋਟੋ ਅਤੇ ਮੋਬਾਈਲ ਨੰਬਰ ਹੋਣਾ ਲਾਜ਼ਮੀ ਹੈ।

-ਕਿਸਾਨ ਕੋਲ ਆਪਣੀ ਜ਼ਮੀਨ ਨਾਲ ਸਬੰਧਤ ਦਸਤਾਵੇਜ਼, ਰਜਿਸਟ੍ਰੇਸ਼ਨ ਦੀ ਕਾਪੀ ਅਤੇ ਚਾਰਟਰਡ ਅਕਾਊਂਟੈਂਟ ਦੁਆਰਾ ਜਾਰੀ ਕੀਤਾ ਸ਼ੁੱਧ ਮੁੱਲ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

Summary in English: Farmers will get free solar pumps! Here's how to apply!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters