1. Home

Hausla Scheme: ਆਤਮ-ਨਿਰਭਰ ਹੋਣਗੀਆਂ ਔਰਤਾਂ! ਰੁਜ਼ਗਾਰ ਦੇ ਖੁੱਲ੍ਹਣਗੇ ਨਵੇਂ ਰਾਹ!

ਔਰਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਇਕ ਅਜਿਹੀ ਸਕੀਮ ਲੈ ਕੇ ਆਈ ਹੈ, ਜਿਸਦੇ ਰਾਹੀਂ ਹੁਣ ਔਰਤਾਂ ਆਪਣੇ ਸੁਪਨਿਆਂ ਨੂੰ ਉਡਾਨ ਦੇ ਸਕਣਗੀਆਂ।

Gurpreet Kaur Virk
Gurpreet Kaur Virk
ਔਰਤਾਂ ਦੇ ਸੁਪਨਿਆਂ ਨੂੰ ਮਿਲੀ ਉਡਾਣ

ਔਰਤਾਂ ਦੇ ਸੁਪਨਿਆਂ ਨੂੰ ਮਿਲੀ ਉਡਾਣ

Hausla Scheme: ਕਹਿੰਦੇ ਨੇ ਕਿ ਕਿਸੇ ਵੀ ਔਰਤ ਦੇ ਜੀਵਨ ਵਿੱਚ ਵਿੱਤੀ ਸੁਤੰਤਰਤਾ ਬਹੁਤ ਮਹੱਤਵਪੂਰਨ ਹੁੰਦੀ ਹੈ। ਇਹ ਉਹਨਾਂ ਨੂੰ ਆਪਣੇ ਫੈਸਲੇ ਲੈਣ ਅਤੇ ਉਹਨਾਂ ਨੂੰ ਸਵੈ-ਨਿਰਭਰ ਬਣਾਉਣ ਵਿੱਚ ਬਹੁਤ ਮਦਦ ਕਰਦੀ ਹੈ। ਹੁਣ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ, ਊਰਜਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ 'ਹੌਸਲਾ' ਯੋਜਨਾ ਸ਼ੁਰੂ ਕੀਤੀ ਹੈ।

Government Scheme for Women: ਦੇਸ਼ ਦੇ ਹਰ ਵਰਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਰਕਾਰ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਾਰ ਲੈਂਦੀ ਰਹਿੰਦੀ ਹੈ। ਇਸੀ ਲੜੀ ਨੂੰ ਬਰਕਰਾਰ ਰੱਖਦਿਆਂ ਹੋਇਆਂ ਹੁਣ ਕੇਂਦਰ ਸਰਕਾਰ ਵੱਲੋਂ ਔਰਤਾਂ ਲਈ ਸ਼ਿਲਾਘਯੋਗ ਕਦਮ ਚੁੱਕਿਆ ਹੈ। ਦਰਅਸਲ, ਔਰਤਾਂ ਨੂੰ ਆਤਮ ਨਿਰਭਰ ਬਣਾਉਣ, ਊਰਜਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ 'ਹੌਸਲਾ' ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਰਾਹੀਂ ਹੁਣ ਔਰਤਾਂ ਘਰ ਬੈਠਿਆਂ ਹੀ ਕਾਰੋਬਾਰ ਸ਼ੁਰੂ ਕਰ ਸਕਣਗੀਆਂ ਅਤੇ ਆਤਮ ਨਿਰਭਰ ਬਣ ਸਕਣਗੀਆਂ। ਦੱਸ ਦੇਈਏ ਕਿ ਇਸ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਹ ਯੋਜਨਾ ਖ਼ਾਸਕਰ ਜੰਮੂ-ਕਸ਼ਮੀਰ ਦੀਆਂ ਔਰਤਾਂ ਲਈ ਸ਼ੁਰੂ ਕੀਤੀ ਗਈ ਹੈ।

ਪਹਿਲੇ ਬੈਚ 'ਚ 100 ਔਰਤਾਂ ਕੀਤੀਆਂ ਗਈਆਂ ਸ਼ਾਮਲ

'ਹੌਸਲਾ' ਦਾ ਪਹਿਲਾ ਬੈਚ ਉਦਯੋਗ ਭਾਈਵਾਲਾਂ ਅਤੇ ਜੰਮੂ ਅਤੇ ਕਸ਼ਮੀਰ ਵਪਾਰ ਪ੍ਰੋਤਸਾਹਨ ਸੰਗਠਨ ਦੀ ਅਗਵਾਈ ਵਾਲੇ SME ਫੋਰਮ ਦੁਆਰਾ ਲਾਂਚ ਕੀਤਾ ਗਿਆ। 5 ਮਹੀਨਿਆਂ ਦੇ ਇਸ ਕੋਰਸ ਵਿੱਚ 100 ਮਹਿਲਾ ਉੱਦਮੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਹਿਲਾ ਉੱਦਮੀਆਂ ਨੂੰ ਬੈਂਕਿੰਗ-ਟਾਈ-ਅੱਪ ਅਤੇ ਨੀਤੀਗਤ ਪ੍ਰੋਤਸਾਹਨ ਰਾਹੀਂ ਵਾਜਬ ਦਰਾਂ 'ਤੇ ਵਿੱਤੀ ਸਹਾਇਤਾ ਦਿੱਤੀ ਗਈ। ਮੁਦਰਾ ਅਤੇ ਬੀਜ-ਪੂੰਜੀ ਫੰਡ ਯੋਜਨਾ ਵਰਗੀਆਂ ਕੇਂਦਰੀ ਅਤੇ ਯੂਟੀ ਸਕੀਮਾਂ ਨੂੰ ਲਾਗੂ ਕਰਨ ਅਤੇ ਲਾਭ ਲੈਣ ਲਈ ਭਾਗੀਦਾਰਾਂ ਨੂੰ ਸਹਾਇਤਾ ਅਤੇ ਸਹੂਲਤ ਦਿੱਤੀ ਗਈ।

5 ਮਹੀਨੇ ਦੀ ਸਿਖਲਾਈ

ਹੌਂਸਲਾ ਸਕੀਮ ਤਹਿਤ ਔਰਤਾਂ ਨੂੰ ਦਿੱਤੀ ਸਿਖਲਾਈ ਦੀ ਮਿਆਦ 5 ਮਹੀਨਿਆਂ ਦੀ ਹੈ। ਜੰਮੂ ਕਸ਼ਮੀਰ ਵਿੱਚ ਸਿਖਿਆਰਥੀਆਂ ਲਈ ਪਹਿਲਾ ਸਮੂਹ ਜੰਮੂ ਕਸ਼ਮੀਰ ਦੇ ਵਪਾਰ ਪ੍ਰਸਾਰ ਸੰਗਠਨ ਦੀ ਅਗਵਾਈ ਵਿੱਚ ਉਦਯੋਗ ਦੇ ਭਾਈਵਾਲਾਂ ਅਤੇ ਐਸਐਮਈ ਫੋਰਮ ਦੁਆਰਾ ਅਰੰਭ ਕੀਤਾ ਜਾਵੇਗਾ। ਇਸ ਵਿਚ 100 ਮਹਿਲਾ ਉਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਔਰਤਾਂ ਨੂੰ ਕਿਵੇਂ ਮਿਲੇਗੀ ਮਦਦ

-ਇਸ ਯੋਜਨਾ ਦੇ ਤਹਿਤ, ਮਹਿਲਾ ਉੱਦਮੀਆਂ ਨੂੰ ਬੈਂਕਿੰਗ ਟਾਇ-ਅਪ ਅਤੇ ਪਾਲਿਸੀ ਇੰਸੈਂਟਿਵ ਦੁਆਰਾ ਉਚਿਤ ਦਰਾਂ 'ਤੇ ਵਿੱਤੀ ਸਹਾਇਤਾ ਦਿੱਤੀ ਜਾਏਗੀ।

-ਇਸਦੇ ਨਾਲ ਹੀ ਮੁਦਰਾ ਅਤੇ ਸੀਡ-ਕੈਪੀਟਲ ਫੰਡ ਸਕੀਮ ਵਰਗੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਸਹੂਲਤ ਦਿੱਤੀ ਜਾਏਗੀ।

ਪੇਂਡੂ ਖੇਤਰਾਂ ਵਿੱਚ ਮਰਦਾਂ ਨਾਲੋਂ ਔਰਤਾਂ ਦਾ ਸਵੈ-ਰੁਜ਼ਗਾਰ ਜ਼ਿਆਦਾ

ਪੀਰੀਓਡਿਕ ਲੇਬਰ ਫੋਰਸ ਸਰਵੇ 2018-19 ਦੀ ਰਿਪੋਰਟ ਦੇ ਅਨੁਸਾਰ, ਪੇਂਡੂ ਖੇਤਰਾਂ ਵਿੱਚ ਔਰਤਾਂ ਦਾ ਸਵੈ-ਰੁਜ਼ਗਾਰ 59.6 ਪ੍ਰਤੀਸ਼ਤ ਹੈ, ਜਦੋਂ ਕਿ ਪੁਰਸ਼ਾਂ ਵਿੱਚ ਇਹ 57.4 ਪ੍ਰਤੀਸ਼ਤ ਹੈ। ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ 54.75 ਔਰਤਾਂ ਜਾਂ ਤਾਂ ਰੁਜ਼ਗਾਰ 'ਤੇ ਹਨ ਜਾਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਸਿਰਫ਼ 47.2 ਫ਼ੀਸਦੀ ਪੁਰਸ਼ ਹੀ ਨਿਯਮਤ ਨੌਕਰੀਆਂ ਵਿੱਚ ਹਨ।

ਇਹ ਵੀ ਪੜ੍ਹੋ : PM Scholarship Scheme: ਬੱਚਿਆਂ ਲਈ ਵਰਦਾਨ ਬਣੀ ਇਹ ਸਕੀਮ! ਜਾਣੋ ਇਸਦੇ ਫਾਇਦੇ!

ਕਿਸੇ ਸਮੇਂ ਤਿੰਨ ਮੁੱਖ ਧੰਦਿਆਂ ਵਿੱਚ ਔਰਤਾਂ ਦਾ ਸੀ ਦਬਦਬਾ

ਕਿਹਾ ਜਾਂਦਾ ਹੈ ਕਿ ਜਦੋਂ ਵਰਤਮਾਨ ਵਿੱਚ ਇਤਿਹਾਸਕ ਸ਼ੁਰੂਆਤ ਹੁੰਦੀ ਹੈ ਤਾਂ ਇਤਿਹਾਸ ਦੇ ਕੁਝ ਧਾਗੇ ਆਪਣੇ ਆਪ ਖੁੱਲ੍ਹ ਜਾਂਦੇ ਹਨ। ਜੀ ਹਾਂ, ਕਿਸੇ ਸਮੇਂ ਔਰਤਾਂ ਜੰਮੂ ਅਤੇ ਕਸ਼ਮੀਰ ਦੇ ਤਿੰਨ ਮੁੱਖ ਕਾਰੋਬਾਰਾਂ ਵਿੱਚ ਦਬਦਬਾ ਰੱਖਦੀਆਂ ਸਨ, ਜਿਨ੍ਹਾਂ ਵਿੱਚ ਪਸ਼ਮੀਨਾ ਸ਼ਾਲਾਂ, ਰੇਸ਼ਮ ਅਤੇ ਦਸਤਕਾਰੀ ਸ਼ਾਮਲ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 1946-97 'ਚ ਜੰਮੂ-ਕਸ਼ਮੀਰ ਦੀ ਇੰਡਸਟਰੀ ਨੇ 1 ਕਰੋੜ 10 ਲੱਖ ਰੁਪਏ ਦੇ ਸ਼ਾਲ, 97 ਲੱਖ ਰੁਪਏ ਦੇ ਸਿਲਕ ਅਤੇ 3 ਕਰੋੜ 75 ਲੱਖ ਰੁਪਏ ਦੇ ਹੋਰ ਹੈਂਡੀਕ੍ਰਾਫਟ ਉਤਪਾਦ ਵੇਚੇ ਸਨ। ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਜੰਮੂ-ਕਸ਼ਮੀਰ ਦੀਆਂ ਔਰਤਾਂ ਦਾ ਹੈ।

Summary in English: Hausla Scheme: Women will be self-reliant! New avenues of employment open up!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters