1. Home

Mukhyamantri Parivar Samridhi Yojana: ਯੋਜਨਾ ਵਿਚ ਕਿਸਾਨਾਂ ਦੇ ਹਿੱਸੇ ਦਾ ਪ੍ਰੀਮੀਅਮ ਖੁਦ ਅਦਾ ਕਰੇਗੀ ਸਰਕਾਰ ! ਪੂਰੀ ਕਰਨੀਆਂ ਹੋਣਗੀਆਂ ਇਹ ਸ਼ਰਤਾਂ

ਹਰਿਆਣਾ ਸਰਕਾਰ ਨੇ ਖੇਤੀਬਾੜੀ ਕਿਸਾਨਾਂ ਦੇ ਲਈ ਚਲਾਈ ਗਈ ਦੋ ਖਾਸ ਯੋਜਨਾਵਾਂ ਵਿਚ ਕਿਸਾਨਾਂ ਦੇ ਹਿੱਸੇ ਦਾ ਪ੍ਰੀਮੀਅਮ ਖੁਦ ਜਮਾ ਕਰਵਾਉਣ ਦਾ ਫੈਸਲਾ ਕਿੱਤਾ ਹੈ| ਇਨ੍ਹਾਂ ਵਿਚ ਪ੍ਰਧਾਨਮੰਤਰੀ ਫ਼ਸਲ ਬੀਮਾ ਯੋਜਨਾ (Pradhan Mantri Fasal Bima Yojana) ਅਤੇ ਪੀਐਮ ਕਿਸਾਨ ਮਾਨਧਨ ਯੋਜਨਾ (PM Kisan Mandhan Yojana) ਸ਼ਾਮਲ ਹੈ।

Pavneet Singh
Pavneet Singh
Mukhyamantri Parivar Samridhi Yojana

Mukhyamantri Parivar Samridhi Yojana

ਹਰਿਆਣਾ ਸਰਕਾਰ ਨੇ ਖੇਤੀਬਾੜੀ ਕਿਸਾਨਾਂ ਦੇ ਲਈ ਚਲਾਈ ਗਈ ਦੋ ਖਾਸ ਯੋਜਨਾਵਾਂ ਵਿਚ ਕਿਸਾਨਾਂ ਦੇ ਹਿੱਸੇ ਦਾ ਪ੍ਰੀਮੀਅਮ ਖੁਦ ਜਮਾ ਕਰਵਾਉਣ ਦਾ ਫੈਸਲਾ ਕਿੱਤਾ ਹੈ। ਇਨ੍ਹਾਂ ਵਿਚ ਪ੍ਰਧਾਨਮੰਤਰੀ ਫ਼ਸਲ ਬੀਮਾ ਯੋਜਨਾ (Pradhan Mantri Fasal Bima Yojana) ਅਤੇ ਪੀਐਮ ਕਿਸਾਨ ਮਾਨਧਨ ਯੋਜਨਾ (PM Kisan Mandhan Yojana) ਸ਼ਾਮਲ ਹੈ। ਪਰ ਇਸਦੇ ਲਈ ਇਕ ਸ਼ਰਤ ਹੈ। ਇਹ ਸਹੂਲਤ ਸਿਰਫ ਉਨ੍ਹਾਂ ਕਿਸਾਨਾਂ(Farmers) ਨੂੰ ਮਿਲੇਗੀ ਜਿੰਨਾ ਪਰਿਵਾਰਾਂ ਦੀ ਆਮਦਨ ਸਲਾਨਾ ਸਿਰਫ 1.80 ਲੱਖ ਰੁਪਏ ਤਕ ਹੈ, ਜਾਂ ਫਿਰ ਉਨ੍ਹਾਂ ਕੋਲ ਸਿਰਫ 2 ਹੈਕਟੇਅਰ ਤਕ ਜਮੀਨ ਹੈ। ਮੁੱਖਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਮੁੱਖਮੰਤਰੀ ਪਰਿਵਾਰ ਸਮਰਿੱਧੀ ਯੋਜਨਾ ਹਰਿਆਣਾ ਸਰਕਾਰ ਦੀ ਇਕ ਵਿਲੱਖਣ ਪਹਿਲ ਹੈ। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਆਰਥਕ ਰੂਪ ਤੋਂ ਕਮਜ਼ੋਰ ਵਰਗ ਦੀ ਮਦਦ ਕਰਨਾ ਹੈ ਤਾਂਕਿ ਉਨ੍ਹਾਂ ਨੂੰ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਵਾਈ ਜਾ ਸਕੇ।

ਮੁੱਖਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਕਵਰ ਕਿੱਤਾ ਗਿਆ ਪਰਿਵਾਰ ਹਰ ਸਾਲ 6000 ਰੁਪਏ ਦੇ ਲਾਭ ਦੇ ਲਈ ਪਾਤਰ ਹੋ ਜਾਂਦੇ ਹਨ, ਜਿਸਦੀ ਵਰਤੋਂ ਪੈਨਸ਼ਨ ਅਤੇ ਬੀਮੇ ਦੇ ਲਈ ਕੇਂਦਰ ਪ੍ਰਯੋਜਿਤ ਯੋਜਨਾਵਾਂ ਦੇ ਲਾਭਾਰਥੀ ਦੇ ਭੁਗਤਾਨ ਦੇ ਲਈ ਕਿੱਤਾ ਜਾਂਦਾ ਹੈ। ਇਸ ਵਿਚ 18 ਤੋਂ 50 ਸਾਲ ਦੇ ਉਮਰ ਵਰਗ ਦੇ ਸਾਰੇ ਪਾਤਰ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਤਹਿਤ ਜੀਵਨ ਬੀਮਾ ਦੇ ਲਈ 330 ਹਰ ਸਾਲ ਪ੍ਰੀਮੀਅਮ ਦਾ ਭੁਗਤਾਨ ਕੀਤਾ ਜਾਵੇਗਾ। ਇਸੀ ਤਰ੍ਹਾਂ 18 ਤੋਂ 70 ਸਾਲ ਦੇ ਉਮਰ ਵਰਗ ਦੇ ਸਾਰੇ ਪਾਤਰ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਬੀਮਾ ਯੋਜਨਾ ਦੇ ਤਹਿਤ ਦੁਰਘਟਨਾ ਬੀਮਾ ਦੇ ਲਈ ਹਰ ਸਾਲ 12 ਰੁਪਏ ਦੀ ਰਕਮ ਦਾ ਭੁਗਤਾਨ ਕਿੱਤਾ ਜਾਵੇਗਾ।ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਤਹਿਤ ਕਿਸਾਨ ਦੁਆਰਾ ਭੁਗਤਾਨ ਕਿੱਤੇ ਜਾਣ ਵਾਲੇ ਪ੍ਰੀਮੀਅਮ ਦੀ ਰਕਮ ਦਾ ਭੁਗਤਾਨ ਕਿਸਾਨ ਪਰਿਵਾਰਾਂ ਨੂੰ ਦਿੱਤਾ ਜਾਵੇਗਾ।

ਕਿੰਨਾ ਜਮਾ ਹੋਵੇਗਾ ਪੈਸੇ ?

  • ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਲਈ, 18 ਤੋਂ 40 ਸਾਲ ਤੱਕ ਦੇ ਲਾਭਪਾਤਰੀਆਂ ਦੇ ਹਿੱਸੇ ਲਈ 55 ਤੋਂ 200 ਰੁਪਏ ਤੱਕ ਦੀ ਰਕਮ ਜਮ੍ਹਾਂ ਕੀਤੀ ਜਾਵੇਗੀ।

  • ਸ਼੍ਰਮ ਯੋਗੀ ਮਾਨ-ਧਨ ਯੋਜਨਾ ਦੇ ਤਹਿਤ, 18-40 ਸਾਲ ਦੇ ਯੋਗ ਲਾਭਪਾਤਰੀ ਲਈ ਪ੍ਰਤੀ ਮਹੀਨਾ 55-200 ਰੁਪਏ ਦੀ ਰਕਮ ਜਮ੍ਹਾਂ ਕੀਤੀ ਜਾਵੇਗੀ।

  • ਲਾਭਪਾਤਰੀ ਨੂੰ 60 ਸਾਲ ਦੀ ਉਮਰ ਪੂਰੀ ਹੋਣ 'ਤੇ 3,000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇਗਾ।

  • ਪੈਨਸ਼ਨ ਵਿਕਲਪ ਦੀ ਵਰਤੋਂ ਯੋਗ ਉਮਰ ਸਮੂਹ ਵਿੱਚ ਘੱਟੋ-ਘੱਟ ਇੱਕ ਪਰਿਵਾਰਕ ਮੈਂਬਰ ਲਈ ਕੀਤੀ ਜਾਣੀ ਚਾਹੀਦੀ ਹੈ।

ਐਵੇਂ ਚੁਕੋ ਯੋਜਨਾ ਦਾ ਲਾਭ

ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਆਪਣੇ ਘਰ ਦੇ ਨੇੜੇ ਕਾਮਨ ਸਰਵਿਸ ਸੈਂਟਰ 'ਤੇ ਜਾਣਾ ਹੋਵੇਗਾ। ਇਸ ਦੇ ਨਾਲ ਹੀ ਉਹ ਯੋਜਨਾ ਨਾਲ ਸਬੰਧਤ ਜਾਣਕਾਰੀ ਲੈ ਕੇ ਅਰਜ਼ੀ ਫਾਰਮ ਭਰ ਸਕਦੇ ਹਨ। ਆਵੇਦਨ ਕਰਨ ਵਾਲਾ ਹਰਿਆਣਾ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਵੀ ਜ਼ਰੂਰੀ ਹੈ। ਪਰਿਵਾਰਕ ਪਛਾਣ ਪੱਤਰ , ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਆਈਡੀ ਕਾਰਡ ਆਦਿ ਦੀ ਕਾਪੀ ਵੀ ਜ਼ਰੂਰੀ ਹੋਵੇਗੀ।

ਫਾਰਮ ਭਰਨ ਸਮੇਂ ਹਰੇਕ ਸਰਟੀਫਿਕੇਟ ਦੀ ਇੱਕ ਕਾਪੀ ਕਾਮਨ ਸਰਵਿਸ ਸੈਂਟਰ ਨੂੰ ਜਮ੍ਹਾ ਕਰਵਾਉਣੀ ਪੈਂਦੀ ਹੈ। ਇਸ ਦੇ ਨਾਲ ਹੀ ਬੈਂਕ ਖਾਤੇ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਇਸ ਦੇ ਲਈ ਬੈਂਕ ਪਾਸਬੁੱਕ ਦੀ ਕਾਪੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਨਾਲ ਲਾਭਪਾਤਰੀ ਦੇ ਖਾਤੇ ਵਿੱਚ ਪੈਸੇ ਸਿੱਧੇ ਟਰਾਂਸਫਰ ਹੋ ਜਾਣਗੇ।

ਇਹ ਵੀ ਪੜ੍ਹੋ :  Rural Business Ideas 2022: ਪਿੰਡਾਂ ਵਿਚ ਸ਼ੁਰੂ ਕਰੋ ਘੱਟ ਨਿਵੇਸ਼ ਵਾਲੇ ਇਹ ਕਾਰੋਬਾਰ, ਜੋ ਦੇਵੇਗਾ ਲੱਖਾਂ ਦਾ ਮੁਨਾਫ਼ਾ !

Summary in English: Mukhyamantri Parivar Samridhi Yojana: Government will pay premium for farmers' share in the scheme! All these conditions have to be fulfilled

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters