1. Home

ਸਰਕਾਰ ਦਾ ਵੱਡਾ ਫੈਸਲਾ ਹੁਣ ਸਾਰੇ ਕਿਸਨਾਂ ਨੂੰ ਮਿਲੇਗਾ ਕਿਸਾਨ ਕ੍ਰੈਡਿਟ ਕਾਰਡ

ਕਿਸਾਨ ਕ੍ਰੈਡਿਟ ਕਾਰਡ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ ਪਰ ਕੁੱਝ ਜ਼ਰੁਰੀ ਸ਼ਰਤਾਂ ਕਾਰਨ ਇਹ ਹਰ ਕਿਸਾਨ ਨੂੰ ਨਹੀਂ ਮਿਲਦਾ। ਪਰ ਹੁਣ ਇੰਨਾਂ ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ, ਸਾਰੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਦੌਰਾਨ ਵੀ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਉਪਲਬਧ ਕਰਵਾਏ ਗਏ ਹਨ।

KJ Staff
KJ Staff
kcc

KCC

ਕਿਸਾਨ ਕ੍ਰੈਡਿਟ ਕਾਰਡ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ ਪਰ ਕੁੱਝ ਜ਼ਰੁਰੀ ਸ਼ਰਤਾਂ ਕਾਰਨ ਇਹ ਹਰ ਕਿਸਾਨ ਨੂੰ ਨਹੀਂ ਮਿਲਦਾ। ਪਰ ਹੁਣ ਇੰਨਾਂ ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ, ਸਾਰੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਦੌਰਾਨ ਵੀ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਉਪਲਬਧ ਕਰਵਾਏ ਗਏ ਹਨ।

ਸਾਰੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਦਾਇਰੇ ਵਿੱਚ ਲਿਆਉਣ ਲਈ ਸਰਕਾਰ ਪਿਛਲੇ ਸਾਲ ਤੋਂ ਇੱਕ ਮੁਹਿੰਮ ਚਲਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰੀ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਪੈਸੇ ਦੀ ਕਮੀ ਅੜਿੱਕਾ ਨਹੀਂ ਬਣਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਸਹੀ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ ਹੈ।

ਕਿਸਾਨਾਂ ਲਈ ਸਸਤੇ ਕਰਜ਼ੇ

ਹੁਣ ਕਿਸਾਨ ਕ੍ਰੈਡਿਟ ਕਾਰਡ ਸਿਰਫ ਖੇਤੀਬਾੜੀ ਤੱਕ ਸੀਮਤ ਨਹੀਂ ਹੈ। ਇਸ ਦੇ ਤਹਿਤ ਪਸ਼ੂ ਪਾਲਣ ਅਤੇ ਮੱਛੀ ਪਾਲਣ 'ਤੇ ਵੀ 2 ਲੱਖ ਰੁਪਏ ਤੱਕ ਦਾ ਕਰਜ਼ਾ ਮਿਲ ਸਕਦਾ ਹੈ। ਸਰਕਾਰ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਉਂਦੀ ਹੈ। ਹਾਲਾਂਕਿ ਕਰਜ਼ੇ 'ਤੇ ਵਿਆਜ 9 ਫੀਸਦੀ ਹੈ, ਪਰ ਇਸ ਨੂੰ ਸਰਕਾਰ ਤੋਂ 2 ਫੀਸਦੀ ਦੀ ਸਬਸਿਡੀ ਮਿਲਦੀ ਹੈ। ਇਸਦੇ ਨਾਲ ਹੀ, ਲੋਨ ਉੱਤੇ ਸਿਰਫ 7 ਪ੍ਰਤੀਸ਼ਤ ਵਿਆਜ ਦੇਣਾ ਪੈਂਦਾ ਹੈ।

ਕਿਸ ਨੂੰ ਮਿਲ ਸਕਦਾ ਕਿਸਾਨ ਕ੍ਰੈਡਿਟ ਕਾਰਡ

ਖੇਤੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਨਾਲ ਜੁੜਿਆ ਕੋਈ ਵੀ ਵਿਅਕਤੀ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਲੈ ਸਕਦਾ ਹੈ, ਭਾਵੇਂ ਉਹ ਕਿਸੇ ਹੋਰ ਦੀ ਜ਼ਮੀਨ 'ਤੇ ਖੇਤੀ ਕਰਦਾ ਹੋਵੇ। ਇਸਦੇ ਲਈ ਘੱਟੋ ਘੱਟ ਉਮਰ 18 ਸਾਲ ਅਤੇ ਅਧਿਕਤਮ 75 ਸਾਲ ਹੋਣੀ ਚਾਹੀਦੀ ਹੈ। ਜੇ ਕਿਸਾਨ ਦੀ ਉਮਰ 60 ਸਾਲ ਤੋਂ ਵੱਧ ਹੈ ਤਾਂ ਸਹਿ-ਬਿਨੈਕਾਰ ਦੀ ਵੀ ਲੋੜ ਹੋਵੇਗੀ। ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ। ਤੁਸੀਂ ਯੋਗ ਹੋ ਜਾਂ ਨਹੀਂ, ਇਹ ਬੈਂਕ ਕਰਮਚਾਰੀ ਦੱਸੇਗਾ।

ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕਰਨ ਦੀ ਵਿਧੀ

ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਬਣਾਉਣਾ ਆਸਾਨ ਹੈ। ਇਸਦੇ ਲਈ, ਪਹਿਲਾਂ ਅਧਿਕਾਰਤ ਸਾਈਟ https://pmkisan.gov.in/ 'ਤੇ ਜਾਓ ਅਤੇ ਕਿਸਾਨ ਕ੍ਰੈਡਿਟ ਕਾਰਡ ਫਾਰਮ ਨੂੰ ਇੱਥੇ download ਕਰੋ। ਤੁਹਾਨੂੰ ਇਹ ਫਾਰਮ ਆਪਣੀ ਜ਼ਮੀਨ ਦੇ ਦਸਤਾਵੇਜ਼ਾਂ, ਫਸਲਾਂ ਦੇ ਵੇਰਵਿਆਂ ਨਾਲ ਭਰਨਾ ਪਏਗਾ। ਇੱਥੇ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਕਿਸੇ ਹੋਰ ਬੈਂਕ ਜਾਂ ਬ੍ਰਾਂਚ ਤੋਂ ਕੋਈ ਹੋਰ ਕਿਸਾਨ ਕ੍ਰੈਡਿਟ ਕਾਰਡ ਨਹੀਂ ਬਣਾਇਆ ਹੈ। ਇਸ ਤੋਂ ਬਾਅਦ, ਅਰਜ਼ੀ ਫਾਰਮ ਭਰੋ ਅਤੇ ਇਸ ਨੂੰ ਜਮ੍ਹਾਂ ਕਰੋ, ਜਿਸ ਤੋਂ ਬਾਅਦ ਤੁਹਾਨੂੰ ਸੰਬੰਧਤ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਮਿਲੇਗਾ।

ਕਿਸਾਨ ਕ੍ਰੈਡਿਟ ਕਾਰਡ ਲਈ ਲੋੜੀਂਦੇ ਦਸਤਾਵੇਜ਼

ਆਈਡੀ ਸਬੂਤ, ਤੁਹਾਡੇ ਕੋਲ ਵੋਟਰ ਆਈਡੀ ਕਾਰਡ ਜਾਂ ਪੈਨ ਕਾਰਡ ਜਾਂ ਪਾਸਪੋਰਟ ਜਾਂ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ। ਜਦੋਂ ਕਿ ਵੋਟਰ ਆਈਡੀ ਕਾਰਡ ਜਾਂ ਪਾਸਪੋਰਟ ਜਾਂ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਨੂੰ ਪਤੇ ਦੇ ਸਬੂਤ ਵਜੋਂ ਵੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪੀਐਮ ਕਿਸਾਨ- ਕਿਸਾਨਾਂ ਦੇ ਖਾਤੇ ਵਿੱਚ ਪਹੁੰਚੇ 1.58 ਲੱਖ ਕਰੋੜ ਰੁਪਏ, 10ਵੀਂ ਕਿਸ਼ਤ ਦੇ 2000 ਰੁਪਏ ਨੂੰ ਲੈ ਕੇ ਆਈ ਵੱਡੀ ਖਬਰ

Summary in English: The big decision of the government is now who will get Kisan Credit Card

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters