1. Home
  2. ਸੇਹਤ ਅਤੇ ਜੀਵਨ ਸ਼ੈਲੀ

ਘਰ ਵਿੱਚ ਕੱਪੜੇ ਰੰਗਣ ਦੇ 7 Easy Steps

ਕੱਪੜਿਆਂ ਅਤੇ ਸਜਾਵਟੀ ਚੀਜ਼ਾਂ ਦਾ ਰੰਗ ਕਈ ਵਾਰ ਭੱਦਾ ਹੋ ਜਾਂਦਾ ਹੈ, ਜੋ ਕਿ ਚੰਗਾ ਨਹੀ ਲੱਗਦਾ ਇਸ ਕਰਕੇ ਕੱਪੜਿਆਂ ਨੂੰ ਵਧੀਆ ਨਵਾਂ ਰੂਪ ਦੇਣ ਲਈ ਘਰ ਵਿੱਚ ਹੀ ਉਸਦੀ ਰੰਗਾਈ ਕੀਤੀ ਜਾ ਸਕਦੀ ਹੈ।

Gurpreet Kaur Virk
Gurpreet Kaur Virk
ਘਰ ਵਿੱਚ ਕਰੋ ਕੱਪੜੇ ਦੀ ਰੰਗਾਈ

ਘਰ ਵਿੱਚ ਕਰੋ ਕੱਪੜੇ ਦੀ ਰੰਗਾਈ

Dye Clothes at Home: ਘਰ ਵਿੱਚ ਕੱਪੜਿਆ ਨੂੰ ਨਵਾਂ ਰੂਪ ਦੇਣ ਲਈ ਵੱਖ-ਵੱਖ ਕਿਸਮ ਦੇ ਰੰਗ ਮਿਲਦੇ ਹਨ। ਕੱਪੜਿਆ ਅਤੇ ਸਜਾਵਟੀ ਚੀਜ਼ਾਂ ਦਾ ਰੰਗ ਕਈ ਵਾਰ ਭੱਦਾ ਹੋ ਜਾਂਦਾ ਹੈ, ਜੋ ਕਿ ਚੰਗਾ ਨਹੀ ਲੱਗਦਾ ਇਸ ਕਰਕੇ ਕੱਪੜਿਆ ਨੂੰ ਵਧੀਆਂ ਨਵਾਂ ਰੂਪ ਦੇਣ ਲਈ ਘਰ ਵਿੱਚ ਹੀ ਉਸਦੀ ਰੰਗਾਈ ਕੀਤੀ ਜਾ ਸਕਦੀ ਹੈ। ਇਸ ਬਾਰੇ ਇਕ ਸੁਘੜ ਗ੍ਰਹਿਣੀ ਨੂੰ ਕੁੱਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਰੰਗ ਦੀ ਚੋਣ ਕੱਪੜੇ ਅਨੁਸਾਰ (ਭਾਵ ਸੂਤੀ, ਰੇਸ਼ਮੀ ਊਨੀ ਆਦਿ) ਕਰਨੀ ਚਾਹੀਦੀ ਹੈ। ਰੇਉਨ ਅਤੇ ਸੈਲੂਲੋਜ਼ ਐਸੀਟੇਟ ਤੋਂ ਬਣੇ ਕੱਪੜਿਆ ਉੱਪਰ ਰੰਗ ਬਹੁਤ ਘੱਟ ਚੜ੍ਹਦੇ ਹਨ ਜਿਸ ਕਰਕੇ ਇਹਨਾਂ ਲਈ ਵਿਸ਼ੇਸ਼ ਰੰਗ ਦੀ ਜਰੂਰਤ ਹੁੰਦੀ ਹੈ। ਜਾਂਤਵ (ਊਨੀ ਅਤੇ ਰੇਸ਼ਮੀ) ਦੀ ਰੰਗਾਂ ਪ੍ਰਤੀ ਗਹਿਰੀ ਖਿੱਚ ਹੋਣ ਕਰਕੇ ਇਹਨਾਂ ਨੂੰ ਉਬਾਲਿਆ ਨਹੀਂ ਜਾਂਦਾ ਕਿਉਂਕਿ ਉਬਾਲਣ ਨਾਲ ਇਹ ਕੱਪੜੇ ਆਪਣਾ ਪ੍ਰਕ੍ਰਿਤਿਕ ਤੇਲ ਛੱਡ ਦਿੰਦੇ ਹਨ ਜਿਸ ਨਾਲ ਉਹ ਸੁੰਘੜ ਜਾਂਦੇ ਹਨ। ਬਨਸਪਤੀ ਕੱਪੜੇ (ਸੂਤੀ) ਰੰਗਾਂ ਨਾਲ ਚੰਗੀ ਤਰ੍ਹਾਂ ਪ੍ਰਕ੍ਰਿਆ ਨਹੀ ਕਰਦੇ ਪਰ ਜਦੋਂ ਪੱਕੇ ਅਤੇ ਗੂੜੇ ਰੰਗ ਦੀ ਲੋੜ ਹੁੰਦੀ ਹੈ ਤਾਂ ਰੰਗ ਨੂੰ ਉਬਾਲ ਲਿਆ ਜਾਂਦਾ ਹੈ। ਰੰਗਾਈ ਦੇ ਲਈ ਇੱਕ ਵੱਡੀ ਚਿਲਮਚੀ, ਇਨੈਮਲ ਦੇ ਕਟੋਰੇ, ਲੱਕੜੀ ਦੇ ਚਮਚੇ, ਰਬੜ ਦੇ ਦਸਤਾਨੇ, ਮਲਮਲ ਦਾ ਟੁਕੜਾ, ਰੰਗ ਆਦਿ ਵਰਤੇ ਜਾਂਦੇ ਹਨ।

ਰੰਗ ਦੇ ਘੋਲ ਦੀ ਤਿਆਰੀ

ਕਦੇ ਵੀ ਰੰਗ ਨੂੰ ਧਾਤੂ ਦੇ ਬਰਤਨ ਵਿੱਚ ਨਹੀ ਘੋਲਣਾ ਚਾਹੀਦਾ ਕਿਉਂਕਿ ਰੰਗਾਂ ਦੇ ਰਸਾਇਣ ਧਾਤੂ ਨਾਲ ਮਿਲ ਕੇ ਕੋਈ ਹਾਨੀਕਾਰਕ ਕਿਰਿਆ ਕਰ ਸਕਦੇ ਹਨ। ਘਰ ਵਿੱਚ ਇਨੈਮਲ ਦੇ ਬਰਤਨਾਂ ਵਿੱਚ ਘੋਲ ਬਣਾਉਣਾ ਚਾਹੀਦਾ ਹੈ ਅਤੇ ਬਰਤਨ ਇੰਨਾ ਖੁੱਲਾ ਹੋਵੇ ਕਿ ਉਸ ਵਿੱਚ ਕੱਪੜਾ ਅਸਾਨੀ ਨਾਲ ਆ ਸਕੇ। ਰੰਗ ਦੇ ਘੋਲ ਨੂੰ ਤਿਆਰ ਕਰਨ ਲਈ ਉਸ ਨੂੰ ਮਲਮਲ ਦੇ ਕੱਪੜੇ ਵਿੱਚ ਢਿੱਲਾ ਜਿਹਾ ਬੰਨ ਕੇ ਲੋੜ ਅਨੁਸਾਰ ਠੰਡੇ ਜਾਂ ਗਰਮ ਪਾਣੀ ਵਿੱਚ ਉਦੋਂ ਤੱਕ ਹਿਲਾਓ ਜਦ ਤੱਕ ਰੰਗ ਘੁਲ ਨਹੀ ਜਾਂਦਾ। ਪਾਣੀ ਅਤੇ ਰੰਗ ਦੀ ਮਾਤਰਾ ਨਿਰਦੇਸ਼ ਅਨੁਸਾਰ ਹੋਣੀ ਚਾਹੀਦੀ ਹੈ। ਜਿਹੜੇ ਰੰਗ ਨਾ ਮਿਲਦੇ ਹੋਣ ਉਹ 2-3 ਰੰਗ ਘੋਲ ਕੇ ਤਿਆਰ ਕੀਤੇ ਜਾ ਸਕਦੇ ਹਨ। ਕੱਪੜਾ ਰੰਗਣ ਤੋਂ ਪਹਿਲਾਂ ਥੋੜਾ ਜਿਹਾ ਟੁਕੜਾ ਰੰਗ ਕੇ ਦੇਖ ਲੈਣਾ ਚਾਹੀਦਾ ਹੈ ਕਿ ਉਸ ਦਾ ਰੰਗ ਠੀਕ ਹੈ ਕਿ ਨਹੀਂ।

ਰੰਗਣ ਦੀ ਵਿਧੀ

ਰੰਗ ਦੇ ਘੋਲ ਵਿੱਚ ਡੁੱਬੋਣ ਤੋ ਪਹਿਲਾਂ ਕੱਪੜੇ ਨੂੰ ਗਿੱਲਾ ਕਰ ਲਉ। ਲਕੜੀ ਦੇ ਚਮਚੇ ਨਾਲ ਕੱਪੜੇ ਨੂੰ ਰੰਗ ਵਾਲੇ ਘੋਲ ਵਿੱਚ ਪਾ ਕੇ ਹਿਲਾਉਂਦੇ ਜਾਉ ਤਾਂ ਕਿ ਰੰਗ ਇਕੋ ਜਿਹਾ ਚੜੇ। ਘੋਲ ਨੂੰ ਹਲਕੀ ਅੱਗ ਤੇ ਗਰਮ ਰੱਖੋ ਅਤੇ ਨਿਰਦੇਸ਼ਿਤ ਸਮੇਂ ਤੱਕ ਹਿਲਾਉਂਦੇ ਰਹੋ। ਸੂਤੀ ਕੱਪੜਿਆਂ ਲਈ ਇਕ ਗੈਲਨ ਪਾਣੀ ਵਿੱਚ 1 ਚਮਚ ਨਮਕ ਅਤੇ ਰੇਸ਼ਮੀ, ਉਨੀ ਕੱਪੜਿਆ ਲਈ ਇਕ ਗੈਲਨ ਪਾਣੀ ਵਿੱਚ 1 ਚਮਚ ਐਸੀਟਿਕ ਐਸਿਡ ਜਾਂ 2 ਚਮਚ ਸਿਰਕਾ ਪਾਓ ਤਾਂ ਕਿ ਰੰਗ ਵਧੀਆ ਚੜੇ। ਕੱਪੜੇ ਨੂੰ ਰੰਗਣ ਤੋਂ ਬਾਅਦ ਸਾਫ ਪਾਣੀ ਵਿਚੋ ਖੰਘਾਲ ਕੇ ਛਾਂ ਵਿੱਚ ਸੁਕਾਓ ਅਤੇ ਲੋੜ ਅਨੁਸਾਰ ਫਿਨਿਸ਼ ਕਰੋ।

ਇਹ ਵੀ ਪੜ੍ਹੋ: ਜੇਕਰ ਬਣਨਾ ਚਾਹੁੰਦੇ ਹੋ Agronomist, ਤਾਂ ਇੱਥੇ ਜਾਣੋ ਕੋਰਸ, ਯੋਗਤਾ ਅਤੇ ਹੋਰ ਵੇਰਵੇ

ਠੰਡੇ ਪਾਣੀ ਨਾਲ ਰੰਗਾਈ

ਰੰਗ ਨੂੰ ਕੋਸੇ ਪਾਣੀ ਵਿੱਚ ਪਾਉ। ਉਸ ਉੱਪਰ ਲਿਖੇ ਗਏ ਨਿਰਦੇਸ਼ ਅਨੁਸਾਰ ਉਸ ਵਿੱਚ ਲੁਣ ਮਿਲਾਓ ਅਤੇ ਕੱਪੜੇ ਨੂੰ ਰੰਗ ਦੇ ਘੋਲ ਵਿੱਚ 15 ਮਿੰਟ ਤੱਕ ਪਿਆ ਰਹਿਣ ਦਿਉ। ਜਾਂ ਗਰਮ ਪਾਣੀ ਵਿੱਚ ਸੋਡਾ ਘੋਲ ਕੇ ਦਿਤੀ ਗਈ ਮਾਤਰਾ ਅਨੁਸਾਰ ਰੰਗ ਮਿਲਾਓ। ਦਸ ਮਿੰਟ ਤੱਕ ਕੱਪੜੇ ਨੂੰ ਉਸ ਵਿੱਚ ਪਾ ਕੇ ਹਿਲਾਓ ਫਿਰ 30 ਮਿੰਟ ਤੱਕ ਡੁੱਬਿਆ ਰਹਿਣ ਦਿਉ। ਕਦੇ ਕਦੇ ਉਸ ਨੂੰ ਹਿਲਾਉਂਦੇ ਰਹੋ ਅਤੇ ਫਿਰ ਸਾਫ ਪਾਣੀ ਚੋ ਖੰਘਾਲ ਕੇ ਸੁੱਕਾ ਲਉ।

ਬੰਨ ਕੇ ਰੰਗਣਾ

ਭਾਰਤ ਵਿੱਚ ਇਹ ਕਲਾ 1600 ਸਾਲ ਪੁਰਾਣੀ ਹੈ। ਵਿਸ਼ੇਸ਼ ਤੌਰ ਤੇ ਰਾਜਸਥਾਨ ਅਤੇ ਗੁਜਰਾਤ ਵਿੱਚ ਕੀਤੀ ਜਾਂਦੀ ਹੈ, ਜਿਸ ਨੂੰ ਕਿ ਬਾਂਧਨੀ ਕਿਹਾ ਜਾਂਦਾ ਹੈ। ਬਾਂਧਨੀ ਵਿੱਚ ਕੱਪੜੇ ਨੂੰ ਤਹਿ ਲੱਗਾ ਕੇ ਬੰਨ ਲਿਆ ਜਾਂਦਾ ਹੈ। ਜਿਸ ਜਗ੍ਹਾਂ ਧਾਗਾ ਬੰਨਿਆ ਜਾਂਦਾ ਹੈ ਉਥੇ ਰੰਗ ਨਹੀ ਚੱੜਦਾ। ਇਸੇ ਤਰ੍ਹਾਂ ਪਟੋਲਾ ਵਿੱਚ ਵੀ ਬੰਨ ਕੇ ਰੰਗਾਈ ਕੀਤੀ ਜਾਂਦੀ ਹੈ, ਜਿਸ ਨੂੰ ਇਕਤ ਕਿਹਾ ਜਾਂਦਾ ਹੈ। ਇਸ ਵਿੱਚ ਡਿਜ਼ਾਇਨ ਅਨੁਸਾਰ ਤਾਣੇ ਅਤੇ ਬਾਣੇ ਨੂੰ ਅਲੱਗ ਅਲੱਗ ਬੰਨ ਕੇ ਰੰਗ ਲਿਆ ਜਾਂਦਾ ਹੈ। 

ਇਸ ਲਈ ਵੀ ਸਧਾਰਣ ਰੰਗਾਈ ਵਾਲਾ ਸਮਾਨ ਹੀ ਵਰਤਿਆ ਜਾਂਦਾ ਹੈ। ਬੰਨਣ ਲਈ ਸਫੇਦ ਸੂਤੀ ਧਾਗਾ ਵਰਤਿਆ ਜਾਂਦਾ ਹੈ। ਟਾਈ ਐਂਡ ਡਾਈ ਲਈ ਜਾਰਜੈਟ, ਲੱਠਾ, ਕੈਮਬਰਿਕ, ਪਾਪਲੀਨ, ਮਲਮਲ ਆਦਿ ਕੱਪੜਿਆਂ ਦੀ ਵਰਤੋ ਕੀਤੀ ਜਾ ਸਕਦੀ ਹੈ। ਕੱਪੜੇ ਨੂੰ ਰੰਗਣ ਤੋਂ ਪਹਿਲਾਂ 7-8 ਘੰਟੇ ਪਾਣੀ ਵਿੱਚ ਭਿਉਂ ਦਿਉ। ਫਿਰ ਸਾਬਣ ਨਾਲ ਧੋ ਲਵੋ। 

ਜਾਰਜੈਟ ਜਾਂ ਮਲਮਲ ਵਰਗੇ ਬਰੀਕ ਕੱਪੜਿਆ ਨੂੰ ਤਹਿ ਲਗਾ ਕੇ ਬੰਨ ਕੇ ਰੰਗਣਾ ਚਾਹੀਦਾ ਹੈ। ਜਦਕਿ, ਮੋਟੇ ਕੱਪੜੇ (ਲੱਠਾ ਅਤੇ ਪਾਪਲੀਨ) ਆਦਿ ਦੀ ਇਕਹਰੀ ਤਹਿ ਤੇ ਡਿਜ਼ਾਇਨ ਬਣਾ ਕੇ ਬੰਨਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਭਾਰਤ ਦੀਆਂ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀਆਂ 10 ਫਸਲਾਂ

ਰੰਗ ਦੇ ਘੋਲ ਦੀ ਤਿਆਰੀ

ਠੰਡੇ ਪਾਣੀ ਨੂੰ ਉਬਾਲਣ ਲਈ ਰੱਖੋ। ਤਿੰਨ ਚਮਚੇ ਠੰਡੇ ਪਾਣੀ ਦੇ ਲੈ ਕੇ ਰੰਗ ਨਾਲ ਪੇਸਟ ਬਣਾਓ ਅਤੇ ਇਸ ਨੂੰ ਉਬਲਦੇ ਪਾਣੀ ਵਿੱਚ ਮਿਲਾਉ। ਇਸ ਨੂੰ ਪੰਜ-ਦਸ ਮਿੰਟ ਤੱਕ ਉਬਾਲੋ ਅਤੇ ਇਸ ਵਿੱਚ ਲੂਣ ਮਿਲਾਉ ਅਤੇ ਲਗਾਤਾਰ ਹਿਲਾਉਂਦੇ ਰਹੋ। ਕੱਪੜੇ ਨੂੰ ਠੰਡੇ ਪਾਣੀ ਵਿੱਚ ਭਿਉ ਕੇ ਬਾਹਰ ਕੱਢ ਲਉ। ਉਸਨੂੰ ਨਿਚੋੜ ਕੇ ਖੋਲ ਲਉ ਅਤੇ ਰੰਗ ਵਿੱਚ ਡੁਬੋ ਦਿਉ।

ਲਕੜੀ ਦੇ ਚਮਚੇ ਨਾਲ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਤਾਂ ਕਿ ਰੰਗ ਇਕਸਾਰ ਚੜ੍ਹ ਸਕੇ। ਜੇਕਰ ਕੱਪੜੇ ਨੂੰ ਹਿਲਾਵੋਗੇ ਨਹੀ ਤਾਂ ਰੰਗ ਦੇ ਧੱਬੇ ਪੈ ਜਾਣਗੇ। ਕੱਪੜੇ ਨੂੰ ਲੱਗਭਗ 15 ਮਿੰਟ ਪਾਣੀ ਦੇ ਘੋਲ ਵਿੱਚ ਰਖੋ ਅਤੇ ਹਿਲਾਉਂਦੇ ਰਹੋ। ਫਿਰ ਉਸ ਨੂੰ ਕੱਢ ਕੇ ਪੱਕਾ ਕਰਨ ਲਈ ਇਕ ਚਿਲਮਚੀ ਵਿੱਚ ਠੰਡਾ ਪਾਣੀ ਲਉ। ਉਸ ਵਿੱਚ 3-4 ਵੱਡੇ ਚਮਚੇ ਲੂਣ ਦੇ ਪਾ ਕੇ ਘੋਲ ਲਉ। ਰੰਗੇ ਹੋਏ ਕੱਪੜੇ ਨੂੰ 3-4 ਘੰਟੇ ਇਸ ਵਿਚ ਪਿਆ ਰਹਿਣ ਦਿਉ। ਫਿਰ ਉਸਨੂੰ ਸਾਫ ਪਾਣੀ ਵਿਚੋ ਕੱਢ ਕੇ ਨਿਚੋੜ ਕੇ ਸੁਕਾ ਲਉ। 

ਕੱਪੜੇ ਨੂੰ ਇੱਕ ਤੋਂ ਵੱਧ ਰੰਗਾਂ ਵਿੱਚ ਰੰਗਣ ਲਈ ਪਹਿਲਾ ਹਲਕੇ ਅਤੇ ਫਿਰ ਉਸਤੇ ਗੂੜੇ ਰੰਗ ਵਰਤਣੇ ਚਾਹੀਦੇ ਹਨ। ਕੱਪੜੇ ਨੂੰ ਬੰਨ ਕੇ ਰੰਗ ਲਉ ਅਤੇ ਖੋਲ ਕੇ ਸੁਕਾਓ। ਫਿਰ ਉਸਨੂੰ ਦੁਬਾਰਾ ਬੰਨ ਕੇ ਰੰਗੋ ਅਤੇ ਖੋਲ ਕੇ ਸੁਕਾਓ। ਇਸ ਤਰ੍ਹਾਂ ਦੋਹਰਾਉਂਦੇ ਜਾਓ ਜਦੋ ਤੱਕ ਲੋੜੀਂਦਾ ਰੰਗ ਨਹੀ ਮਿਲ ਜਾਂਦਾ। ਆਮ ਤੌਰ ਤੇ ਤਿੰਨ ਤੋਂ ਜਿਆਦਾ ਰੰਗ ਨਹੀ ਵਰਤਣੇ ਚਾਹੀਦੇ।

ਕੱਪੜੇ ਨੂੰ ਬੰਨਣ ਲਈ ਸੂਤੀ ਧਾਗਾ ਵਰਤਣਾ ਚਾਹੀਦਾ ਹੈ। ਖੋਲਣ ਦੇ ਲਈ ਕੱਪੜੇ ਨੂੰ ਆਢੇ ਪਾਸਿਓਂ ਖਿਚੋ ਤਾਂ ਕਿ ਬੰਨੇ ਹੋਏ ਧਾਗੇ ਅਸਾਨੀ ਨਾਲ ਖੁੱਲ ਜਾਣ। ਬਾਂਧਨੀ ਵਿੱਚ ਹਰ ਇਕ ਬਿੰਦੂ ਨੂੰ ਲਗਾਤਾਰ ਇਕੋ ਧਾਗੇ ਨਾਲ ਹੀ ਬੰਨਿਆ ਜਾਂਦਾ ਹੈ ਪਰ ਜੇਕਰ ਅਲੱਗ ਅਲੱਗ ਬੰਨਿਆ ਜਾਵੇ ਤਾਂ ਖੋਲਣਾ ਵੀ ਅਲੱਗ ਅਲੱਗ ਹੀ ਪੈਂਦਾ ਹੈ। ਜੇਕਰ ਧਾਗਾ ਕੱਟਣ ਵਾਲਾ ਹੋਵੇ ਤਾਂ ਧਿਆਨ ਨਾਲ ਕਟੱਣਾ ਚਾਹੀਦਾ ਹੈ ਤਾਂ ਜੋ ਕੱਪੜਾ ਨਾ ਕੱਟਿਆ ਜਾਵੇ। 

ਰੰਗਾਈ ਲਈ ਨੁਕਤੇ:

1. ਰੰਗਾਂ ਦੀ ਚੋਣ ਕੱਪੜੇ ਦੀ ਪ੍ਰਕ੍ਰਿਤੀ ਅਨੁਸਾਰ ਕਰੋ। ਜਿਵੇਂ ਕਿ ਸੂਤੀ, ਊਨੀ ਕੱਪੜੇ ਲਈ ਵੱਖੋ ਵੱਖਰੇ।

2. ਸੂਤੀ ਕੱਪੜਿਆਂ ਤੇ ਪੱਕੇ ਰੰਗ ਚੜਾਉਣ ਲਈ ਉਹਨਾਂ ਨੂੰ ਉਬਾਲ ਲਉ।

3. ਰੰਗ ਨੂੰ ਕਦੇ ਵੀ ਧਾਤੂ ਦੇ ਬਰਤਨ ਵਿੱਚ ਨਾ ਘੋਲੋ।

4. ਕੱਪੜੇ ਨੂੰ ਰੰਗਣ ਤੋ ਪਹਿਲਾ ਗਿੱਲਾ ਕਰ ਲਉ।

5. ਕੱਪੜਿਆ ਉੱਪਰ ਰੰਗਾਈ ਦੌਰਾਨ ਦਾਗ ਧੱਬੇ ਬਚਾਉਣ ਲਈ ਖੁੱਲੇ ਬਰਤਨ ਵਿੱਚ ਰੰਗਾਈ ਦਾ ਘੋਲ ਬਣਾਓ ਅਤੇ ਕੱਪੜੇ ਨੂੰ ਰੰਗਾਈ ਦੌਰਾਨ ਹਿਲਾਉਂਦੇ ਰਹੋ।

6. ਬੰਨ ਕੇ ਰੰਗਾਈ ਕਰਨ ਲਈ ਪਹਿਲਾਂ ਕੱਪੜੇ ਨੂੰ ਧੋ ਕੇ ਮਾਵਾ ਕੱਢ ਲਵੋ।

ਉਪਰੋਕਤ ਦੱਸੀਆਂ ਵਿਧੀਆਂ ਰਾਹੀਂ ਵੱਖ-ਵੱਖ ਤਹਾਂ ਦੀਆਂ ਪੁਰਾਣੀਆਂ ਵਸਤੂਆਂ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ ਜਾਂ ਨਵੀਆਂ ਡਰੈਸਾਂ ਦੁਪੱਟੇ ਕੁਸ਼ਨ ਕਵਰ ਮੇਜਪੋਸ਼ ਪੜਦੇ ਸਿਕਾਫ ਪੜਦੇ ਪੜਦੇ ਪਰਦੇ ਸਕਾਫ ਸਕਾਰ ਆਦਿ ਤਿਆਰ ਕੀਤੇ ਜਾ ਸਕਦੇ ਹਨ ਕਿਸੀ ਤਰਾਂ ਦੀ ਕਿਸੀ ਵੀ ਤਰਹਾਂ ਦੀ ਪੁੱਛ ਗਿੱਛ ਲਈ ਤੁਸੀਂ ਵਸਤਰ ਵਿਗਿਆਨ ਵਿਭਾਗ ਨੂੰ ਸੰਪਰਕ ਕਰ ਸਕਦੇ ਹੋ ।

ਡਾ. ਹਰਮਿੰਦਰ ਸੈਨੀ ਅਤੇ ਮਨੀਸ਼ਾ ਸੇਠੀ, ਵਸਤਰ ਵਿਗਿਆਨ ਵਿਭਾਗ, ਕਮਿਨਉਨਿਟੀ ਸਾਇੰਸ ਕਾਲੇਜ, ਪੀਏਯੂ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: 7 Easy Steps to Dye Clothes at Home

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters