1. Home
  2. ਸੇਹਤ ਅਤੇ ਜੀਵਨ ਸ਼ੈਲੀ

Anti Aging Foods: 50 ਸਾਲ ਦੀ ਉਮਰ 'ਚ 25 ਦਾ ਦਿਖਣਾ ਚਾਹੁੰਦੇ ਹੋ ਤਾਂ ਰੋਜ਼ ਖਾਓ ਇਹ 6 Foods

ਜੇਕਰ ਤੁਸੀਂ ਵੀ 50 ਸਾਲ ਦੀ ਉਮਰ 'ਚ 25 ਸਾਲ ਦਾ ਦਿਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਦੀ ਖੁਰਾਕ 'ਚ ਇਨ੍ਹਾਂ 6 ਚੀਜ਼ਾਂ ਨੂੰ ਸ਼ਾਮਲ ਕਰੋ, ਦੋ ਹਫਤਿਆਂ 'ਚ ਦਿਖਾਈ ਦੇਵੇਗਾ ਅਸਰ।

Gurpreet Kaur Virk
Gurpreet Kaur Virk
ਖੁਰਾਕ 'ਚ ਇਨ੍ਹਾਂ 6 ਚੀਜ਼ਾਂ ਨੂੰ ਸ਼ਾਮਲ ਕਰੋ

ਖੁਰਾਕ 'ਚ ਇਨ੍ਹਾਂ 6 ਚੀਜ਼ਾਂ ਨੂੰ ਸ਼ਾਮਲ ਕਰੋ

Anti Aging Foods: ਜੇਕਰ ਤੁਸੀਂ 50 ਸਾਲ ਦੀ ਉਮਰ 'ਚ ਵੀ 25 ਸਾਲ ਦੀ ਚਮੜੀ ਅਤੇ ਊਰਜਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ 6 ਅਜਿਹੀਆਂ ਚੀਜ਼ਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਜਵਾਨ ਰਹਿਣ ਲਈ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਚਮੜੀ ਹਮੇਸ਼ਾ ਚਮਕਦਾਰ ਦਿਖੇ। ਪਰ ਵਧਦੀ ਉਮਰ ਦੇ ਨਾਲ, ਚਮੜੀ 'ਤੇ ਕੁਝ ਲੱਛਣ ਅਤੇ ਨਿਸ਼ਾਨ ਦਿਖਾਈ ਦਿੰਦੇ ਹਨ ਜੋ ਵਧਦੀ ਉਮਰ ਨੂੰ ਦਰਸਾਉਂਦੇ ਹਨ। ਇਸ ਦੇ ਨਾਲ ਹੀ ਕਈ ਵਾਰ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਚਮੜੀ ਦੀ ਸਹੀ ਦੇਖਭਾਲ ਨਾ ਕਰਨਾ ਵੀ ਇਸ ਦਾ ਕਾਰਨ ਬਣ ਜਾਂਦਾ ਹੈ। ਚਮੜੀ 'ਤੇ ਦਿਖਾਈ ਦੇਣ ਵਾਲੇ ਬੁਢਾਪੇ ਦੇ ਚਿੰਨ੍ਹ ਨੂੰ ਘੱਟ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਚਮੜੀ ਦੀ ਸਹੀ ਦੇਖਭਾਲ ਕਰੀਏ। ਅਸੀਂ ਤੁਹਾਨੂੰ 5 ਅਜਿਹੇ ਭੋਜਨਾਂ ਬਾਰੇ ਦੱਸ ਰਹੇ ਹਾਂ, ਜੇਕਰ ਤੁਸੀਂ ਇਹ ਹਰ ਰੋਜ਼ ਖਾਓ ਤਾਂ 50 ਸਾਲ ਦੀ ਉਮਰ ਵਿੱਚ ਵੀ ਬੁਢਾਪਾ ਤੁਹਾਨੂੰ ਛੂਹ ਨਹੀਂ ਸਕੇਗਾ।

50 ਸਾਲ 'ਚ 25 ਦਾ ਦਿਖਣਾ ਚਾਹੁੰਦੇ ਹੋ ਤਾਂ ਰੋਜ਼ ਖਾਓ ਇਹ 6 ਫੂਡਜ਼

1. ਸ਼ਹਿਦ ਦਾ ਸੇਵਨ
ਸ਼ਹਿਦ ਐਂਟੀਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਨੂੰ ਮੁਲਾਇਮ, ਸਰੀਰ ਨੂੰ ਤਾਕਤ ਅਤੇ ਮਨ-ਦਿਮਾਗ ਨੂੰ ਸ਼ਾਂਤ ਰੱਖਦਾ ਹੈ।

2. ਫੁੱਲ ਮਖਾਣੇ ਖਾਓ
ਫੁੱਲ ਮਖਾਣੇ ਆਇਰਨ ਨਾਲ ਭਰਪੂਰ ਹੁੰਦੇ ਹਨ। ਤੁਸੀਂ ਇਨ੍ਹਾਂ ਨੂੰ ਭੁੰਨ ਕੇ ਅਤੇ ਨਮਕ ਲਗਾ ਕੇ ਖਾ ਸਕਦੇ ਹੋ। ਚਾਹੋ ਤਾਂ ਮਖਾਣੇ ਦਾ ਦੁੱਧ ਤਿਆਰ ਕਰਕੇ ਪੀ ਸਕਦੇ ਹੋ।

ਇਹ ਵੀ ਪੜ੍ਹੋ : Real-Fake Honey ਦੀ ਪਛਾਣ ਕਰਨ ਦੇ 5 ਤਰੀਕੇ

3. ਗੋਲਡਨ ਮਿਲਕ ਪੀਓ
ਗੋਲਡਨ ਮਿਲਕ ਯਾਨੀ ਹਲਦੀ ਵਾਲਾ ਦੁੱਧ। ਇਸ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ 50 ਸਾਲ ਦੀ ਉਮਰ ਵਿੱਚ ਵੀ 25 ਸਾਲ ਵਰਗੇ ਫਿੱਟ, ਐਕਟਿਵ ਅਤੇ ਕੂਲ ਨਜ਼ਰ ਆਓਗੇ।

4. ਹਰ ਰੋਜ਼ 1 ਚੁਕੰਦਰ
ਦੁਪਹਿਰ ਜਾਂ ਸ਼ਾਮ ਨੂੰ ਸਲਾਦ ਦੇ ਰੂਪ ਵਿੱਚ ਇੱਕ ਚੁਕੰਦਰ ਜ਼ਰੂਰ ਖਾਓ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਖਣਿਜ ਅਤੇ ਪੌਸ਼ਟਿਕ ਤੱਤ ਪ੍ਰਾਪਤ ਹੋ ਜਾਣਗੇ।

ਇਹ ਵੀ ਪੜ੍ਹੋ: ਤਣਾਅ ਘਟਾਉਣ ਲਈ Ice Cream ਖਾਓ

5. ਸੁੱਕੇ ਮੇਵੇ ਖਾਓ
ਤੁਹਾਨੂੰ ਹਰ ਰੋਜ਼ ਮੁੱਠੀ ਭਰ ਸੁੱਕੇ ਮੇਵੇ ਖਾਣੇ ਹੈ। ਇਨ੍ਹਾਂ ਵਿੱਚ ਬਦਾਮ, ਕਾਜੂ, ਕਿਸ਼ਮਿਸ਼ ਅਤੇ ਅਖਰੋਟ ਸ਼ਾਮਲ ਹੋਣੇ ਚਾਹੀਦੇ ਹਨ।

6. ਦੁੱਧ-ਦਹੀਂ ਦਾ ਸੇਵਨ
ਦੁਪਹਿਰ ਦੇ ਖਾਣੇ ਵਿੱਚ ਦਹੀਂ ਸ਼ਾਮਲ ਕਰੋ ਅਤੇ ਨਾਸ਼ਤੇ ਤੋਂ ਪਹਿਲਾਂ ਅਤੇ ਰਾਤ ਦੇ ਖਾਣੇ ਤੋਂ 2 ਘੰਟੇ ਬਾਅਦ ਦੁੱਧ ਪੀਓ। ਅਜਿਹਾ ਕਰਨ ਨਾਲ ਸਰੀਰ ਨੂੰ ਪੂਰਾ ਪੋਸ਼ਣ ਮਿਲੇਗਾ।

Summary in English: Anti Aging Foods: If you want to look 25 at the age of 50, then eat these 6 foods every day

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters