1. Home
  2. ਸੇਹਤ ਅਤੇ ਜੀਵਨ ਸ਼ੈਲੀ

Fish Oil ਕੈਂਸਰ ਵਰਗੀਆਂ ਬਿਮਾਰੀਆਂ ਲਈ ਵਰਦਾਨ, ਜਾਣੋ ਕਿਵੇਂ ਕੱਢਿਆ ਜਾਂਦਾ ਹੈ ਇਹ ਤੇਲ?

ਮੱਛੀ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਰਅਸਲ, ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਡੀ, ਕੈਲਸ਼ੀਅਮ, ਆਇਰਨ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਜ਼ਰੂਰੀ ਹੁੰਦੇ ਹਨ, ਪਰ ਜੋ ਲੋਕ ਮਾਸਾਹਾਰੀ ਹੋਣ ਦੇ ਬਾਵਜੂਦ ਮੱਛੀ ਨਹੀਂ ਖਾਂਦੇ, ਉਨ੍ਹਾਂ ਵਿੱਚ ਓਮੇਗਾ-3 ਫੈਟੀ ਐਸਿਡ ਦੀ ਕਮੀ ਹੋ ਜਾਂਦੀ ਹੈ। ਇਸ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਡਾਈਟ 'ਚ ਮੱਛੀ ਦੇ ਤੇਲ ਨੂੰ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਮੱਛੀ ਦਾ ਤੇਲ ਕੈਂਸਰ ਵਰਗੀਆਂ ਬਿਮਾਰੀਆਂ ਲਈ ਵਰਦਾਨ

ਮੱਛੀ ਦਾ ਤੇਲ ਕੈਂਸਰ ਵਰਗੀਆਂ ਬਿਮਾਰੀਆਂ ਲਈ ਵਰਦਾਨ

Fish Oil Benefits: ਓਮੇਗਾ-3 ਫੈਟੀ ਐਸਿਡ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਇਹ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਦੱਸ ਦੇਈਏ ਕਿ ਇਹ ਐਸਿਡ ਟੂਨਾ, ਹੈਲੀਬਟ, ਐਲਗੀ, ਕਰਿਲ ਵਰਗੀਆਂ ਮੱਛੀਆਂ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ।

ਮੱਛੀ ਦੇ ਤੇਲ ਦੀ ਵਰਤੋਂ ਸਰੀਰ ਵਿੱਚ ਓਮੇਗਾ-3 ਫੈਟੀ ਐਸਿਡ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਮੱਛੀ ਦੇ ਤੇਲ ਦਾ ਸੇਵਨ ਕਰਨ ਦੇ ਅਣਗਿਣਤ ਫਾਇਦੇ ਹਨ। ਅੱਜ ਅਸੀਂ ਤੁਹਾਨੂੰ ਮੱਛੀ ਦੇ ਤੇਲ ਦੇ ਉਨ੍ਹਾਂ ਫਾਇਦਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ ਕਿ ਮੱਛੀ ਦੇ ਤੇਲ ਦੇ ਕਈ ਸਾਰੇ ਫਾਇਦੇ ਹਨ। ਦੱਸ ਦੇਈਏ ਕਿ ਮੱਛੀ ਦਾ ਤੇਲ ਭਾਰ ਘਟਾਉਣ ਤੋਂ ਲੈ ਕੇ ਚਮੜੀ, ਵਾਲਾਂ ਅਤੇ ਹੱਡੀਆਂ ਨੂੰ ਮਜ਼ਬੂਤ ​​ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਡੀਐਚਏ ਅਤੇ ਈਪੀਏ ਨਾਮਕ ਤੱਤ ਵੀ ਸਰੀਰ ਨੂੰ ਸੰਪੂਰਣ ਰੂਪ ਵਿੱਚ ਬਣਾਏ ਰੱਖਣ ਵਿੱਚ ਮਦਦ ਕਰ ਸਕਦੇ ਹਨ। ਇਹ ਤੇਲ ਮੱਛੀ ਦੇ ਕੈਪਸੂਲ ਦੇ ਰੂਪ ਵਿੱਚ ਵੀ ਆਉਂਦਾ ਹੈ।

ਮੱਛੀ ਦੇ ਤੇਲ ਦੇ ਫਾਇਦੇ

● ਮੱਛੀ ਦੇ ਤੇਲ ਵਿੱਚ ਓਮੇਗਾ 3, ਫੈਟੀ ਐਸਿਡ ਅਤੇ ਹੋਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ।

● ਮੱਛੀ ਦਾ ਤੇਲ ਅੱਖਾਂ ਦੀ ਸਿਹਤ ਦਾ ਖਿਆਲ ਰੱਖਦਾ ਹੈ। ਦਿਮਾਗ ਦੀ ਤਰ੍ਹਾਂ ਸਾਡੀਆਂ ਅੱਖਾਂ ਵੀ ਓਮੇਗਾ-3 ਫੈਟੀ ਐਸਿਡ ‘ਤੇ ਨਿਰਭਰ ਕਰਦੀਆਂ ਹਨ।

● ਇਹ ਤੇਲ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਓਸਟੀਓਪੋਰੋਸਿਸ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਨਾਲ ਗਠੀਆ ਅਤੇ ਹੋਰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।

● ਇਹ ਤੇਲ ਦਿਲ ਨੂੰ ਚੰਗਾ ਕਰਦਾ ਹੈ। ਦਰਅਸਲ, ਮੱਛੀ ਦੇ ਤੇਲ ਦਾ ਸੇਵਨ ਕਈ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।

● ਇਸ ਦੇ ਤੇਲ ਨਾਲ ਸਰੀਰ ਦਾ ਕਾਰਡੀਓਵੈਸਕੁਲਰ ਸਿਸਟਮ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

● ਜੇਕਰ ਤੁਸੀਂ ਇਸ ਤੇਲ ਦਾ ਸੇਵਨ ਕਰਦੇ ਹੋ, ਤਾਂ ਧਮਨੀਆਂ ਵਿੱਚ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਘੱਟ ਜਾਂਦੀ ਹੈ।

● ਮੱਛੀ ਦਾ ਤੇਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਬੀਪੀ ਨੂੰ ਨਿਯੰਤਰਿਤ ਕਰਨ ਲਈ ਇਸ ਵਿੱਚ ਈਕੋਸੈਪੇਂਟੇਨੋਇਕ ਐਸਿਡ (EPA) ਅਤੇ ਡੋਕੋਸਾਹੈਕਸੈਨੋਇਕ ਐਸਿਡ (DHA) ਪਾਏ ਜਾਂਦੇ ਹਨ।

● ਮੱਛੀ ਦਾ ਤੇਲ ਕੈਂਸਰ ਦੇ ਮਰੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਓਮੇਗਾ 3 ਐਸਿਡ ਦੀ ਮਦਦ ਨਾਲ ਸਰੀਰ 'ਚ ਸਾਧਾਰਨ ਕੋਸ਼ਿਕਾਵਾਂ ਦਾ ਵਿਕਾਸ ਹੁੰਦਾ ਹੈ।

ਇਹ ਵੀ ਪੜ੍ਹੋ : Health ਦੇ ਨਾਲ-ਨਾਲ Business ਲਈ ਵੀ ਵਧੀਆ ਵਿਕਲਪ "Black Carrot", ਲੱਖਾਂ ਰੁਪਏ ਦਾ ਮੁਨਾਫਾ ਪੱਕਾ, ਜਾਣੋ ਕਿਵੇਂ?

ਕਿਵੇਂ ਕੱਢਿਆ ਜਾਂਦਾ ਹੈ ਇਹ ਤੇਲ?

ਮੱਛੀ ਦਾ ਤੇਲ ਮੱਛੀ ਦੇ ਟਿਸ਼ੂਆਂ ਤੋਂ ਬਣਾਇਆ ਜਾਂਦਾ ਹੈ। ਇਸ ਤੇਲ ਵਿੱਚ ਓਮੇਗਾ-3 ਫੈਟੀ ਐਸਿਡ, ਈਕੋਸੈਪੈਂਟੀਐਨੋਇਕ ਐਸਿਡ ਅਤੇ ਡੋਕੋਸ਼ਾਹੇਕਸੋਨੋਇਕ ਐਸਿਡ ਹੁੰਦਾ ਹੈ। ਇਹ ਆਮ ਤੌਰ ‘ਤੇ ਤੇਲ ਵਾਲੀ ਮੱਛੀ ਤੋਂ ਕੱਢਿਆ ਜਾਂਦਾ ਹੈ, ਜਿਵੇਂ ਕਿ ਹੈਰਿੰਗ, ਟੁਨਾ, ਐਂਕੋਵਿਜ ਅਤੇ ਮੈਕਰੇਲ ਅਤੇ ਕਈ ਵਾਰ ਇਹ ਦੂਜੀ ਮੱਛੀ ਦੇ ਜਿਗਰ ਤੋਂ ਵੀ ਬਣਾਇਆ ਜਾਂਦਾ ਹੈ।

Summary in English: Fish Oil is a boon for diseases like cancer, know how this oil is extracted?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters