1. Home
  2. ਬਾਗਵਾਨੀ

ਕਾਲੇ ਅਮਰੂਦ ਤੋਂ ਬਾਅਦ ਕਾਲੇ ਅੰਬ ਨੇ ਮਚਾਇਆ ਧਮਾਕਾ, ਜਾਣੋ Black Stone Mango ਦੀ ਖ਼ਾਸੀਅਤ

ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਾਜ਼ਾਰਾਂ ਵਿੱਚ ਅੰਬਾਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕਾਲੇ ਅੰਬ ਦੀਆਂ ਖੂਬੀਆਂ ਦੱਸਣ ਜਾ ਰਹੇ ਹਾਂ।

Gurpreet Kaur Virk
Gurpreet Kaur Virk
ਕਾਲੇ ਅੰਬ ਦੀਆਂ ਖੂਬੀਆਂ

ਕਾਲੇ ਅੰਬ ਦੀਆਂ ਖੂਬੀਆਂ

Black Stone Mango: ਅੰਬ ਨੂੰ ਗਰਮੀਆਂ ਦੇ ਮੌਸਮ ਦਾ ਪਸੰਦੀਦਾ ਫ਼ਲ ਮੰਨਿਆ ਜਾਂਦਾ ਹੈ। ਇਹ ਫ਼ਲ ਖਾਣ ਵਿੱਚ ਜਿਨ੍ਹਾਂ ਸਵਾਦਿਸ਼ਟ ਹੁੰਦਾ ਹੈ, ਉਨ੍ਹਾਂ ਹੀ ਇਹ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਅੰਬ ਦਾ ਫ਼ਲ ਰਸਦਾਰ, ਸੁਆਦ ਵਿੱਚ ਖੱਟਾ-ਮਿੱਠਾ ਹੁੰਦਾ ਹੈ, ਜਿਸ ਕਾਰਨ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ।

ਅੰਬ ਉਤਪਾਦਨ ਵਿੱਚ ਭਾਰਤ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ। ਜੀ ਹਾਂ, ਅੰਬ ਦੀ ਖੇਤੀ ਭਾਰਤ ਦੇ ਲਗਭਗ ਸਾਰਿਆਂ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਅੰਬਾਂ ਦੀਆਂ ਕਈ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਨ੍ਹਾਂ ਵਿਚੋਂ ਕੁਝ ਮੁੱਖ ਕਿਸਮਾਂ ਹਨ: ਲੰਗੜਾ, ਅਲਫੋਂਸੋ, ਬਦਾਮੀ, ਦੁਸਹਿਰੀ, ਚੌਸਾ ਆਦਿ। ਪਰ ਅੱਜ ਅਸੀਂ ਤੁਹਾਨੂੰ ਕਾਲੇ ਅੰਬ ਦੇ ਫਾਇਦਿਆਂ ਬਾਰੇ ਦੱਸਾਂਗੇ, ਜੋ ਖਾਣ ਦੇ ਲਿਹਾਜ਼ ਨਾਲ ਹੀ ਨਹੀਂ ਸਗੋਂ ਕਮਾਈ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਹੈ।

ਇਹ ਵੀ ਪੜ੍ਹੋ : Black Guava Farming: ਅਮਰੂਦ ਦੀ ਨਵੀਂ ਕਿਸਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੋ!

ਕਾਲੇ ਅੰਬ ਦੀਆਂ ਖੂਬੀਆਂ

ਕਾਲੇ ਅੰਬ ਦੀਆਂ ਖੂਬੀਆਂ

ਕਾਲੇ ਅੰਬ ਦਾ ਨਾਂ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋ ਰਹੇ ਹੋਵੋਗੇ, ਪਰ ਕੀ ਤੁਸੀਂ ਕਦੇ ਅਜਿਹੇ ਅੰਬ ਨੂੰ ਦੇਖਿਆ ਜਾਂ ਚੱਖਿਆ ਹੈ। ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਕਾਲੇ ਅੰਬ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨੂੰ ਮਾਰਕੀਟ ਵਿੱਚ ਬਲੈਕ ਸਟੋਨ ਮੈਂਗੋ (Black Stone Mango) ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਕਾਲੇ ਅੰਬ ਨੇ ਬਹੁਤ ਘੱਟ ਸਮੇਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਪਛਾਣ ਬਣਾ ਲਈ ਹੈ। ਜਿਨ੍ਹਾਂ ਲੋਕਾਂ ਨੇ ਇਸ ਨੂੰ ਚੱਖਿਆ ਹੈ, ਉਹ ਇਸ ਕਾਲੇ ਅੰਬ ਦੇ ਦੀਵਾਨੇ ਹੋ ਗਏ ਹਨ।

ਇਹ ਵੀ ਪੜ੍ਹੋ : Best Technique: ਬਾਲਟੀ ਵਿੱਚ ਉਗਾਓ ਅਨਾਰ ਦਾ ਪੌਦਾ, ਜਾਣੋ ਇਹ ਵਧੀਆ ਤਕਨੀਕ

ਕਾਲੇ ਅੰਬ ਦਾ ਬੂਟਾ

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੀ ਕਾਸ਼ਤ ਲਗਭਗ ਆਮ ਅੰਬਾਂ ਵਰਗੀ ਹੁੰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਇਹ ਅੰਬ ਕਾਲਾ ਹੈ ਤਾਂ ਇਸ ਦਾ ਬੂਟਾ ਕਿਵੇਂ ਦਾ ਹੋਵੇਗਾ। ਅਸਲ ਵਿੱਚ ਇਸ ਦਾ ਬੂਟਾ ਵੀ ਕਾਲੇ ਰੰਗ ਦਾ ਹੀ ਹੁੰਦਾ ਹੈ ਅਤੇ ਇਸ ਵਿੱਚ ਆਉਣ ਵਾਲੇ ਪੱਤੇ ਵੀ ਕਾਲੇ ਰੰਗ ਦੇ ਹੁੰਦੇ ਹਨ।

ਇਸ ਦੇ ਪੱਤੇ ਆਮ ਅੰਬ ਦੇ ਪੌਦੇ ਵਾਂਗ ਚੌੜੇ ਅਤੇ ਲੰਬੇ ਹੁੰਦੇ ਹਨ। ਇਸ ਪੌਦੇ ਦੀ ਵਧੇਰੇ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਇਸ ਵਿੱਚ ਬਿਮਾਰੀਆਂ ਅਤੇ ਕੀੜੇ ਲੱਗਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ, ਜਿਸ ਨਾਲ ਪੂਰਾ ਪੌਦਾ ਨਸ਼ਟ ਹੋ ਜਾਂਦਾ ਹੈ।

ਦੱਸ ਦੇਈਏ ਕਿ ਕਾਲੇ ਅੰਬ ਦੇ ਬੂਟਿਆਂ ਨੂੰ ਫਲ ਲੱਗਣ ਵਿੱਚ 5 ਤੋਂ 6 ਸਾਲ ਦਾ ਸਮਾਂ ਲੱਗਦਾ ਹੈ। ਪਰ ਕੁਝ ਅਜਿਹੀਆਂ ਕਿਸਮਾਂ ਵੀ ਹਨ, ਜਿਨ੍ਹਾਂ ਵਿੱਚ ਫਲ 1 ਤੋਂ 2 ਸਾਲ ਵਿੱਚ ਆ ਜਾਂਦੇ ਹਨ। ਕਿਸਾਨ ਭਰਾ ਇਸ ਦੇ ਇੱਕ ਦਰੱਖਤ ਤੋਂ ਲਗਭਗ 15 ਕਿਲੋ ਅੰਬ ਦਾ ਝਾੜ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।

ਲੋਕ ਇਸ ਦੇ ਪੌਦੇ ਬਾਜ਼ਾਰ ਤੋਂ ਖਰੀਦ ਸਕਦੇ ਹਨ ਅਤੇ ਆਪਣੇ ਘਰ ਦੇ ਗਮਲੇ ਵਿੱਚ ਇਸ ਦੀ ਕਾਸ਼ਤ ਕਰ ਸਕਦੇ ਹਨ। ਕਾਲੇ ਅੰਬ ਦੇ ਪੌਦੇ ਤੁਹਾਡੇ ਬਜਟ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਣਗੇ। ਜੇਕਰ ਤੁਹਾਨੂੰ ਇਹ ਬਾਜ਼ਾਰ 'ਚ ਨਹੀਂ ਮਿਲਦਾ ਤਾਂ ਤੁਸੀਂ ਇਸ ਦੇ ਪੌਦੇ ਆਨਲਾਈਨ ਪਲੇਟਫਾਰਮ ਜਿਵੇਂ ਮੀਸ਼ੋ (Meesho), ਐਮਾਜ਼ਾਨ (Amazon) ਆਦਿ ਤੋਂ ਵੀ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ : New Method: ਇਸ ਵਿਧੀ ਨਾਲ ਗਮਲੇ 'ਚ ਉਗਾਓ Mangoes, ਸਾਰਾ ਸਾਲ ਮਾਣੋ ਆਨੰਦ

ਕਾਲੇ ਅੰਬ ਦੀਆਂ ਖੂਬੀਆਂ

ਕਾਲੇ ਅੰਬ ਦੀਆਂ ਖੂਬੀਆਂ

ਕਾਲੇ ਅੰਬ ਦੀਆਂ ਖੂਬੀਆਂ

ਕਾਲੇ ਅੰਬ ਵਿੱਚ ਖੰਡ ਦੀ ਮਾਤਰਾ ਆਮ ਅੰਬ ਦੇ ਮੁਕਾਬਲੇ 75 ਫ਼ੀਸਦੀ ਘੱਟ ਪਾਈ ਜਾਂਦੀ ਹੈ। ਇਹ ਆਮ ਆਦਮੀ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਵਿੱਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸ ਨੂੰ ਸਹੀ ਮਾਤਰਾ 'ਚ ਖਾਣ ਨਾਲ ਸ਼ੂਗਰ ਦੀ ਬੀਮਾਰੀ ਤੋਂ ਵੀ ਰਾਹਤ ਮਿਲਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਕਾਲੇ ਅੰਬ ਨੂੰ ਖਾਣ ਨਾਲ ਗਲੂਕੋਜ਼ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।

Summary in English: After black guava, black mango created a blast, know the specialty of Black Stone Mango

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters