1. Home
  2. ਖੇਤੀ ਬਾੜੀ

New Mustard Variety: ਸਰ੍ਹੋਂ ਦੀ ਨਵੀਂ ਕਿਸਮ RH-1975 ਵਿਕਸਤ

ਸਰ੍ਹੋਂ ਦੀ ਨਵੀਂ ਕਿਸਮ RH-1975 ਵਿਕਸਿਤ ਕੀਤੀ ਗਈ ਹੈ। RH-1975 ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਦੇ ਸਿੰਚਾਈ ਵਾਲੇ ਖੇਤਰਾਂ ਵਿੱਚ ਕਾਸ਼ਤ ਲਈ ਢੁਕਵੀਂ ਹੈ।

Gurpreet Kaur Virk
Gurpreet Kaur Virk
ਸਰ੍ਹੋਂ ਦੀ ਨਵੀਂ ਕਿਸਮ RH-1975 ਵਿਕਸਤ

ਸਰ੍ਹੋਂ ਦੀ ਨਵੀਂ ਕਿਸਮ RH-1975 ਵਿਕਸਤ

Mustard Variety RH 1975: ਕਿਸਾਨ ਖੇਤੀ ਕਰਦੇ ਸਮੇਂ ਚੰਗੀਆਂ ਸੁਧਰੀਆਂ ਕਿਸਮਾਂ ਦੀ ਚੋਣ ਕਰਦੇ ਹਨ। ਇਸ ਦੇ ਨਾਲ ਹੀ ਖੇਤੀ ਵਿਗਿਆਨੀ ਵੀ ਨਵੀਂ ਤਕਨੀਕ ਨਾਲ ਸੁਧਰੀਆਂ ਕਿਸਮਾਂ ਦਾ ਵਿਕਾਸ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ, ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (HAU), ਹਿਸਾਰ ਦੇ ਖੇਤੀਬਾੜੀ ਵਿਗਿਆਨੀਆਂ ਨੇ ਇੱਕ ਨਵੀਂ ਸਰ੍ਹੋਂ ਦੀ ਕਿਸਮ RH-1975 ਵਿਕਸਿਤ ਕੀਤੀ ਹੈ। ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਸਮੇਂ ਸਿਰ ਬਿਜਾਈ ਲਈ ਇੱਕ ਵਧੀਆ ਕਿਸਮ ਹੈ। ਇਸ ਕਿਸਮ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮੌਜੂਦਾ ਕਿਸਮ RH-749 ਨਾਲੋਂ ਲਗਭਗ 12 ਪ੍ਰਤੀਸ਼ਤ ਵੱਧ ਉਤਪਾਦਨ ਦੇਵੇਗੀ।

10 ਸਾਲਾਂ ਬਾਅਦ ਨਵੀਂ ਕਿਸਮ ਵਿਕਸਿਤ

ਇਹ ਧਿਆਨਦੇਣ ਯੋਗ ਹੈ ਕਿ ਸਰ੍ਹੋਂ ਦੀ ਕਿਸਮ RH-749 ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (HAU) ਦੁਆਰਾ ਸਾਲ 2013 ਵਿੱਚ ਵਿਕਸਤ ਕੀਤੀ ਗਈ ਸੀ। ਹੁਣ 10 ਸਾਲਾਂ ਬਾਅਦ ਸਿੰਚਾਈ ਵਾਲੇ ਖੇਤਰਾਂ ਲਈ ਇੱਕ ਸ਼ਾਨਦਾਰ ਕਿਸਮ ਆਰ.ਐੱਚ.-1975 ਵਿਕਸਿਤ ਕੀਤੀ ਗਈ ਹੈ, ਇਸ ਦੇ ਵੱਧ ਉਤਪਾਦਨ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਹੋਵੇਗੀ।

ਸਿੰਚਾਈ ਹਾਲਤਾਂ ਵਿੱਚ ਬਿਜਾਈ ਲਈ ਚਿੰਨ੍ਹਿਤ

ਵਾਈਸ ਚਾਂਸਲਰ ਪ੍ਰੋ. ਬੀ.ਆਰ.ਕੰਬੋਜ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ (ਫਸਲਾਂ) ਡਾ. ਟੀ.ਆਰ. ਸ਼ਰਮਾ ਦੁਆਰਾ ਸਿੰਚਾਈ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਆਰ.ਐਚ.-1975 ਕਿਸਮ ਦੀ ਪਛਾਣ ਕੀਤੀ ਗਈ ਹੈ।

ਕਿਸਾਨਾਂ ਨੂੰ ਹੋਵੇਗੀ ਵਧੀਆ ਕਮਾਈ

ਵਾਈਸ ਚਾਂਸਲਰ ਨੇ ਦੱਸਿਆ ਕਿ ਆਰ.ਐੱਚ.-1975 ਕਿਸਮ, ਜਿਸ ਦੀ ਔਸਤਨ ਪੈਦਾਵਾਰ 11-12 ਕੁਇੰਟਲ ਪ੍ਰਤੀ ਏਕੜ ਅਤੇ ਉਤਪਾਦਨ ਸਮਰੱਥਾ 14-15 ਕੁਇੰਟਲ ਪ੍ਰਤੀ ਏਕੜ ਹੈ, ਦੀ ਤੇਲ ਮਾਤਰਾ ਲਗਭਗ 40 ਫੀਸਦੀ ਹੋਵੇਗੀ। ਇਸ ਨਾਲ ਇਹ ਕਿਸਮ ਕਿਸਾਨਾਂ ਲਈ ਵਧੇਰੇ ਲਾਹੇਵੰਦ ਸਾਬਤ ਹੋਵੇਗੀ। ਇਸ ਨਵੀਂ ਕਿਸਮ ਤੋਂ ਹੋਰ ਉਤਪਾਦਨ ਹੋਵੇਗਾ। ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵੀ ਵਧੇਗੀ।

ਇਹ ਵੀ ਪੜ੍ਹੋ : PAU ਵਿੱਚ 11 ਅਕਤੂਬਰ ਨੂੰ Employment Fair

ਟੀਮ ਵੱਲੋਂ ਹੋਰ ਕਿਸਮਾਂ ਵਿਕਸਿਤ

ਭਾਰਤੀ ਖੇਤੀ ਖੋਜ ਵਿਭਾਗ ਦੇ ਡਾਇਰੈਕਟਰ ਡਾ. ਜੀਤਰਾਮ ਸ਼ਰਮਾ ਨੇ ਦੱਸਿਆ ਕਿ ਆਰ.ਐਚ.-1975 ਕਿਸਮ ਵਿਕਸਿਤ ਕਰਨ ਵਾਲੀ ਟੀਮ ਨੇ ਸਾਲ 2022 ਵਿੱਚ ਸਰ੍ਹੋਂ ਦੀਆਂ ਦੋ ਕਿਸਮਾਂ ਆਰ.ਐਚ.-1424 ਅਤੇ ਆਰ.ਐਚ.-1706 ਵੀ ਵਿਕਸਤ ਕੀਤੀਆਂ ਹਨ। ਇਹ ਕਿਸਮਾਂ ਵੱਧ ਝਾੜ ਵੀ ਦੇਣਗੀਆਂ।

HAU ਸਰ੍ਹੋਂ ਕੇਂਦਰ ਹੈ ਸਭ ਤੋਂ ਵਧੀਆ ਖੋਜ

ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (HAU) ਦਾ ਸਰ੍ਹੋਂ ਦਾ ਕੇਂਦਰ ਦੇਸ਼ ਦੇ ਸਰਵੋਤਮ ਖੋਜ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ। ਸਾਲ 2018 ਵਿੱਚ, ਨਵੀਂ ਕਿਸਮ RH-725 ਨੂੰ ਕਿਸਾਨਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਇਸ ਕਿਸਮ ਦੀ ਬਿਜਾਈ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਣੀ ਹੈ। RH-725 ਕਿਸਮ 10-12 ਕੁਇੰਟਲ ਪ੍ਰਤੀ ਏਕੜ ਉਤਪਾਦਨ ਦੇ ਰਹੀ ਹੈ। ਜਦੋਂਕਿ ਆਰ.ਐਚ.-1975 ਕਿਸਮ ਦੀ ਉਤਪਾਦਨ ਸਮਰੱਥਾ 15 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ : Agricultural Entrepreneurs ਨੇ ਕਿਸਾਨ ਮੇਲੇ ਵਿੱਚ ਜਿੱਤੇ Award

ਕਿਹੜੇ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ RH-1975 ਦੀ ਕਾਸ਼ਤ?

ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਦੇ ਸਿੰਚਾਈ ਵਾਲੇ ਖੇਤਰਾਂ ਵਿੱਚ ਬਿਜਾਈ ਲਈ RH-1975 ਕਿਸਮ ਦੀ ਪਛਾਣ ਕੀਤੀ ਗਈ ਹੈ। ਇਸ ਨਵੀਂ ਕਿਸਮ ਦਾ ਬੀਜ ਅਗਲੇ ਸਾਲ ਤੱਕ ਕਿਸਾਨਾਂ ਨੂੰ ਉਪਲਬਧ ਕਰਾਇਆ ਜਾਵੇਗਾ।

Summary in English: New Mustard variety RH-1975 Developed

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters