1. Home
  2. ਖੇਤੀ ਬਾੜੀ

ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਪਸੰਦ ਆ ਰਹੀ ਹੈ ਸਰ੍ਹੋਂ ਦੀ ਖੇਤੀ! ਜਾਣੋ ਪੂਰੀ ਖ਼ਬਰ

ਸਰ੍ਹੋਂ ਦੀ ਖੇਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਪਿਛਲੇ ਸਾਲ ਕਿਸਾਨਾਂ ਨੂੰ ਫ਼ਸਲ ਦਾ ਵਧਿਆ ਭਾਅ ਮਿਲਣਾ ਹੈ।

KJ Staff
KJ Staff
Mustard Farming

Mustard Farming

ਸਰ੍ਹੋਂ ਦੀ ਖੇਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਪਿਛਲੇ ਸਾਲ ਕਿਸਾਨਾਂ ਨੂੰ ਫ਼ਸਲ ਦਾ ਵਧਿਆ ਭਾਅ ਮਿਲਣਾ ਹੈ। ਪਿਛਲੇ ਸਾਲ ਕਿਸਾਨਾਂ ਨੂੰ ਸਰ੍ਹੋਂ ਦੀ ਫ਼ਸਲ ਦਾ ਭਾਅ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਮਿਲਿਆ ਸੀ, ਜੋ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਸੀ।

ਪੰਜਾਬ ਅਤੇ ਹਰਿਆਣਾ ਵਿੱਚ ਖੇਤੀ ਦਾ ਰੁਝਾਨ ਬਦਲ ਰਿਹਾ ਹੈ। ਝੋਨੇ ਅਤੇ ਕਣਕ ਦੀ ਪੱਟੀ ਵਜੋਂ ਜਾਣੇ ਜਾਂਦੇ ਕਿਸਾਨ ਹੁਣ ਸਰ੍ਹੋਂ ਦੇ ਤੇਲ ਬੀਜ ਦੀ ਕਾਸ਼ਤ ਨੂੰ ਪਸੰਦ ਕਰਨ ਲੱਗੇ ਹਨ। ਜਿਸਦੇ ਚਲਦਿਆਂ ਦੋਵਾਂ ਸੂਬਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਰ੍ਹੋਂ ਦੀ ਖੇਤੀ ਦੇ ਰਕਬੇ ਵਿੱਚ ਭਾਰੀ ਵਾਧਾ ਹੋਇਆ ਹੈ। ਜਿਸ ਵਿਚ ਇਕੱਲੇ ਹਰਿਆਣਾ 'ਚ ਇਸ ਵਾਰ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ ਇਕ ਲੱਖ ਹੈਕਟੇਅਰ ਤੋਂ ਵਧ ਗਿਆ ਹੈ। ਇਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਸਰ੍ਹੋਂ ਦੀ ਪੈਦਾਵਾਰ ਬਿਹਤਰ ਹੋਣ ਦੀ ਉਮੀਦ ਹੈ।

ਹਰਿਆਣਾ ਵਿੱਚ ਸਰ੍ਹੋਂ ਦਾ ਰਕਬਾ 766780 ਹੈਕਟੇਅਰ ਤੱਕ ਪੁੱਜ ਗਿਆ ਹੈ

ਹਰਿਆਣਾ ਦੇ ਕਿਸਾਨ ਸਰ੍ਹੋਂ ਦੀ ਖੇਤੀ ਨੂੰ ਪਸੰਦ ਕਰ ਰਹੇ ਹਨ। ਜਿਸ ਤਹਿਤ ਇਸ ਸਾਲ ਹਰਿਆਣਾ ਵਿੱਚ 766780 ਹੈਕਟੇਅਰ ਰਕਬੇ ਵਿੱਚ ਸਰੋਂ ਦੀ ਕਾਸ਼ਤ ਹੋਣ ਦਾ ਅਨੁਮਾਨ ਹੈ। ਦਿ ਟ੍ਰਿਬਿਊਨ ਦੀ ਇੱਕ ਰਿਪੋਰਟ ਅਨੁਸਾਰ ਹਰਿਆਣਾ ਅੰਦਰ ਸਰ੍ਹੋਂ ਦੀ ਕਾਸ਼ਤ ਹੇਠਲਾ ਰਕਬਾ ਸਾਲ 2017-18 ਵਿੱਚ 548900 ਹੈਕਟੇਅਰ ਸੀ, ਜਿਸ ਵਿੱਚ ਹਰ ਸਾਲ ਅੰਸ਼ਕ ਵਾਧਾ ਹੁੰਦਾ ਰਿਹਾ ਅਤੇ ਸਾਲ 2020-21 ਤੱਕ ਹਰਿਆਣਾ ਅੰਦਰ ਸਰ੍ਹੋਂ ਦੀ ਕਾਸ਼ਤ ਹੇਠਲਾ ਰਕਬਾ 647500 ਹੈਕਟੇਅਰ ਤੱਕ ਪੁੱਜ ਗਿਆ। ਪਰ ਪਿਛਲੇ ਸਾਲ ਫ਼ਸਲਾਂ ਦੇ ਚੰਗੇ ਭਾਅ ਮਿਲਣ ਮਗਰੋਂ ਸਰ੍ਹੋਂ ਹੇਠ ਰਕਬਾ 1.19 ਲੱਖ ਹੈਕਟੇਅਰ ਵਧਿਆ ਹੈ। ਜੋ ਕਿ 2021-22 ਵਿੱਚ ਵੱਧ ਕੇ 766780 ਹੈਕਟੇਅਰ ਹੋ ਗਿਆ ਹੈ।

ਪੰਜਾਬ ਵਿੱਚ ਸਰ੍ਹੋਂ ਦਾ ਰਕਬਾ 30 ਹਜ਼ਾਰ ਤੋਂ 50 ਹਜ਼ਾਰ ਹੈਕਟੇਅਰ ਤੱਕ ਪੁੱਜ ਗਿਆ ਹੈ

ਪੰਜਾਬ ਵਿੱਚ ਵੀ ਹਾੜੀ ਦੇ ਸੀਜ਼ਨ ਦੌਰਾਨ ਸਰੋਂ ਦੀ ਕਾਸ਼ਤ ਹੇਠ ਰਕਬਾ ਵਧਿਆ ਹੈ। ਜਿਸ ਤਹਿਤ ਪੰਜਾਬ ਵਿੱਚ ਸਰੋਂ ਦੀ ਕਾਸ਼ਤ ਹੇਠ ਰਕਬਾ 50 ਹਜ਼ਾਰ ਹੈਕਟੇਅਰ ਤੱਕ ਪੁੱਜ ਗਿਆ ਹੈ। ਦਿ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਸਾਲ 2017-18 ਵਿੱਚ ਪੰਜਾਬ ਅੰਦਰ ਸਰ੍ਹੋਂ ਦੀ ਕਾਸ਼ਤ ਹੇਠਲਾ ਰਕਬਾ 30500 ਹੈਕਟੇਅਰ ਸੀ, ਜਿਸ ਵਿੱਚ ਹਰ ਸਾਲ ਅੰਸ਼ਕ ਵਾਧਾ ਹੋਇਆ ਅਤੇ ਸਾਲ 2020-21 ਤੱਕ ਹਰਿਆਣਾ ਅੰਦਰ ਸਰ੍ਹੋਂ ਦੀ ਕਾਸ਼ਤ ਹੇਠਲਾ ਰਕਬਾ 31600 ਹੈਕਟੇਅਰ ਤੱਕ ਪਹੁੰਚ ਗਿਆ। ਪਰ ਪਿਛਲੇ ਸਾਲ ਫ਼ਸਲਾਂ ਦੇ ਚੰਗੇ ਭਾਅ ਮਿਲਣ ਕਾਰਨ ਸਰ੍ਹੋਂ ਹੇਠ ਰਕਬਾ ਕਰੀਬ 19 ਹਜ਼ਾਰ ਹੈਕਟੇਅਰ ਵਧਿਆ ਹੈ। ਜੋ ਕਿ 2021-22 ਵਿੱਚ ਵੱਧ ਕੇ 50 ਹਜ਼ਾਰ ਹੈਕਟੇਅਰ ਹੋ ਗਿਆ ਹੈ।

ਖੁੱਲ੍ਹੇ ਬਾਜ਼ਾਰ ਵਿੱਚ ਮਿਲਣ ਵਾਲੀਆਂ ਬਿਹਤਰ ਕੀਮਤਾਂ ਹਨ ਵਜ੍ਹਾ

ਸਰ੍ਹੋਂ ਦੀ ਖੇਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਪ੍ਰਸਿੱਧ ਹੋ ਗਈ ਹੈ। ਇਸ ਦਾ ਮੁੱਖ ਕਾਰਨ ਕਿਸਾਨਾਂ ਨੂੰ ਪਿਛਲੇ ਸਾਲ ਫ਼ਸਲ ਦਾ ਵਧੀਆ ਭਾਅ ਮਿਲਣਾ ਹੈ। ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਪਿਛਲੇ ਸਾਲ ਖੁੱਲ੍ਹੀ ਮੰਡੀ ਵਿੱਚ ਸਰ੍ਹੋਂ ਦਾ ਭਾਅ ਵਧੀਆ ਮਿਲਿਆ ਸੀ। ਰਿਪੋਰਟ ਅਨੁਸਾਰ ਇਸ ਸਾਲ ਵੀ ਸਰਕਾਰ ਨੇ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ 5200 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ, ਪਰ ਪਿਛਲੇ ਸਾਲ ਹੀ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਵਿੱਚ 7000 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲਿਆ ਸੀ। ਇਸ ਕਾਰਨ ਕਿਸਾਨਾਂ ਨੇ ਇਸ ਵਾਰ ਵੀ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ ਵਧਾਇਆ ਹੈ।

ਇਹ ਵੀ ਪੜ੍ਹੋ : IIT ਭਰਤੀ 2022: ਇਨ੍ਹਾਂ ਅਸਾਮੀਆਂ 'ਤੇ ਡਿਗਰੀ, ਡਿਪਲੋਮਾ ਹੋਲਡਰਾਂ ਦੀ ਭਰਤੀ! ਜਲਦ ਕਰੋ ਅਪਲਾਈ! ਤਨਖ਼ਾਹ 16,000 ਤੋਂ 1 ਲੱਖ ਤੱਕ

Summary in English: Punjab-Haryana farmers are enjoying mustard cultivation! Know the full news

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters