1. Home
  2. ਖੇਤੀ ਬਾੜੀ

ਟਮਾਟਰ ਦੀਆਂ ਇਨ੍ਹਾਂ 5 Hybrid Varieties ਦਾ ਝਾੜ ਬੇਮਿਸਾਲ

ਇਹ ਲੇਖ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਭਰਾਵਾਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਟਮਾਟਰ ਦੀਆਂ ਅਜਿਹੀਆਂ ਕਿਸਮਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਤੋਂ ਕਿਸਾਨਾਂ ਨੂੰ ਚੰਗੀ ਕਮਾਈ ਹੋ ਸਕਦੀ ਹੈ।

Gurpreet Kaur Virk
Gurpreet Kaur Virk
ਟਮਾਟਰ ਦੀਆਂ ਇਨ੍ਹਾਂ 5 ਹਾਈਬ੍ਰਿਡ ਕਿਸਮਾਂ

ਟਮਾਟਰ ਦੀਆਂ ਇਨ੍ਹਾਂ 5 ਹਾਈਬ੍ਰਿਡ ਕਿਸਮਾਂ

Tomato Varieties: ਦੇਸ਼ ਦੇ ਕਿਸਾਨ ਭਰਾਵਾਂ ਲਈ ਟਮਾਟਰ ਦੀ ਖੇਤੀ ਕਿਸੇ ਫਾਇਦੇਮੰਦ ਧੰਦੇ ਤੋਂ ਘੱਟ ਨਹੀਂ ਹੈ। ਅਸਲ ਵਿੱਚ ਇਨ੍ਹਾਂ ਸਬਜ਼ੀਆਂ ਤੋਂ ਕਿਸਾਨ ਹਰ ਮਹੀਨੇ ਚੰਗਾ ਮੁਨਾਫ਼ਾ ਲੈ ਸਕਦੇ ਹਨ। ਇਹ ਅਜਿਹਾ ਸਬਜ਼ੀ ਵਾਲਾ ਫਲ ਹੈ, ਜਿਸ ਦੀ ਮੰਗ ਸਾਰਾ ਸਾਲ ਬਾਜ਼ਾਰ 'ਚ ਬਣੀ ਰਹਿੰਦੀ ਹੈ। ਇਸ ਕਾਰਨ ਮੰਡੀ ਵਿੱਚ ਇਸ ਦੀ ਕੀਮਤ ਵੀ ਹਮੇਸ਼ਾ ਉੱਚੀ ਰਹਿੰਦੀ ਹੈ।

ਜੇਕਰ ਤੁਸੀਂ ਵੀ ਟਮਾਟਰ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਇਸ ਦੀਆਂ ਵਧੀਆ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ, ਤਾਂ ਜੋ ਤੁਸੀਂ ਘੱਟ ਸਮੇਂ ਵਿੱਚ ਵੱਧ ਝਾੜ ਪ੍ਰਾਪਤ ਕਰ ਸਕੋ ਅਤੇ ਫਿਰ ਇਸਨੂੰ ਆਸਾਨੀ ਨਾਲ ਮੰਡੀ ਵਿੱਚ ਵੇਚ ਕੇ ਮੁਨਾਫਾ ਕਮਾ ਸਕੋ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਉਣੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਕਿਸਾਨ ਭਰਾਵਾਂ ਨੇ ਟਮਾਟਰ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਤਾਂ ਇਹ ਲੇਖ ਤੁਹਾਡੇ ਲਈ ਚੰਗਾ ਸਾਬਤ ਹੋ ਸਕਦਾ ਹੈ।

ਅੱਜ ਅਸੀਂ ਤੁਹਾਡੇ ਲਈ ਟਮਾਟਰ ਦੀਆਂ ਕੁਝ ਬਿਹਤਰੀਨ ਕਿਸਮਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਆਪਣੇ ਫਾਰਮ 'ਚ ਲਗਾ ਸਕਦੇ ਹੋ ਅਤੇ ਦੁੱਗਣਾ ਮੁਨਾਫਾ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਟਮਾਟਰਾਂ ਦੀਆਂ ਇਨ੍ਹਾਂ ਬਿਹਤਰੀਨ ਕਿਸਮਾਂ ਬਾਰੇ...

ਅਰਕਾ ਰਕਸ਼ਕ (Arka Rakshak)

ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ ਕਿ ਇਹ ਕਿਸਮ ਇੱਕ ਰਕਸ਼ਕ ਹੈ। ਜੀ ਹਾਂ, ਇਹ ਕਿਸਮ ਟਮਾਟਰ ਦੀਆਂ ਮੁੱਖ ਬਿਮਾਰੀਆਂ, ਲੀਫ ਕਰਲ ਵਾਇਰਸ, ਬੈਕਟੀਰੀਆ ਦੇ ਝੁਲਸ ਅਤੇ ਅਗੇਤੀ ਝੁਲਸ ਪ੍ਰਤੀ ਰੋਧਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਮਾਟਰ ਦੀ ਇਹ ਕਿਸਮ ਲਗਭਗ 140 ਦਿਨਾਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਇਸ ਨਾਲ ਕਿਸਾਨ ਪ੍ਰਤੀ ਹੈਕਟੇਅਰ 75 ਤੋਂ 80 ਟਨ ਫਲਾਂ ਦੀ ਪੈਦਾਵਾਰ ਲੈ ਸਕਦੇ ਹਨ। ਦੂਜੇ ਪਾਸੇ ਜੇਕਰ ਇਸ ਦੇ ਫਲਾਂ ਦੇ ਵਜ਼ਨ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਭਾਰ ਮੱਧਮ ਤੋਂ ਭਾਰੀ ਭਾਵ 75 ਤੋਂ 100 ਗ੍ਰਾਮ ਹੁੰਦਾ ਹੈ। ਇਹ ਟਮਾਟਰ ਡੂੰਘੇ ਲਾਲ ਰੰਗ ਦੇ ਹੁੰਦੇ ਹਨ।

ਇਹ ਵੀ ਪੜ੍ਹੋ : ਮੀਂਹ 'ਚ ਧਰਤੀ ਹੇਠਲੇ ਪਾਣੀ ਦੀ Recharging ਕਰੋ

ਅਰਕਾ ਅਭੇਦ (Arka Abhed)

ਇਸ ਨੂੰ ਟਮਾਟਰ ਦੀ ਸਭ ਤੋਂ ਹਾਈਬ੍ਰਿਡ ਕਿਸਮ ਕਿਹਾ ਜਾ ਸਕਦਾ ਹੈ। ਕਿਉਂਕਿ ਇਹ 140 ਤੋਂ 145 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦਾ ਇੱਕ ਟਮਾਟਰ ਲਗਭਗ 70 ਤੋਂ 100 ਗ੍ਰਾਮ ਵਿੱਚ ਪਾਇਆ ਜਾਂਦਾ ਹੈ। ਕਿਸਾਨ ਭਰਾ ਇਸ ਦੀ ਕਾਸ਼ਤ ਨਾਲ ਪ੍ਰਤੀ ਹੈਕਟੇਅਰ 70-75 ਟਨ ਤੱਕ ਫਲ ਪ੍ਰਾਪਤ ਕਰ ਸਕਦੇ ਹਨ।

ਦਿਵਿਆ (Divya)

ਟਮਾਟਰ ਦੀ ਇਸ ਕਿਸਮ ਦੀ ਬਿਜਾਈ ਕਰਨ ਦੇ 75 ਤੋਂ 90 ਦਿਨਾਂ ਦੇ ਅੰਦਰ ਕਿਸਾਨ ਨੂੰ ਮੁਨਾਫ਼ਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਹ ਪਛੇਤੀ ਝੁਲਸ ਅਤੇ ਅੱਖਾਂ ਦੀ ਸੜਨ ਦੀ ਬਿਮਾਰੀ ਪ੍ਰਤੀ ਰੋਧਕ ਮੰਨੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਦਿਵਿਆ ਕਿਸਮ ਦੇ ਟਮਾਟਰ ਲੰਬੇ ਸਮੇਂ ਤੱਕ ਚੱਲਦੇ ਹਨ। ਇਸ ਦੇ ਇੱਕ ਫਲ ਦਾ ਵਜ਼ਨ ਵੀ ਬਹੁਤ ਵਧੀਆ ਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇੱਕ ਟਮਾਟਰ 70-90 ਗ੍ਰਾਮ ਤੱਕ ਹੁੰਦਾ ਹੈ।

ਇਹ ਵੀ ਪੜ੍ਹੋ : Mooli di Kheti ਘੱਟ ਸਮੇਂ ਅਤੇ ਘੱਟ ਲਾਗਤ ਵਿੱਚ ਦੇਵੇਗੀ ਵੱਧ ਮੁਨਾਫਾ! ਕਰੋ ਇਹ ਕੰਮ

ਅਰਕਾ ਵਿਸ਼ੇਸ਼ (Arka Vishesh)

ਟਮਾਟਰ ਦੀ ਇਸ ਕਿਸਮ ਤੋਂ ਕਿਸਾਨ 750-800 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਉਤਪਾਦਨ ਲੈ ਸਕਦੇ ਹਨ। ਇਸ ਦੀ ਵਰਤੋਂ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਦਾ ਭਾਰ 70 ਤੋਂ 75 ਗ੍ਰਾਮ ਹੁੰਦਾ ਹੈ।

ਪੂਸਾ ਗੌਰਵ (Pusa Gaurav)

ਇਸ ਦੇ ਟਮਾਟਰ ਗੂੜੇ ਲਾਲ ਰੰਗ ਦੇ ਹੁੰਦੇ ਹਨ ਅਤੇ ਇਹ ਆਕਾਰ ਵਿਚ ਵੀ ਚੰਗੇ ਹੁੰਦੇ ਹਨ। ਆਪਣੀ ਬਣਤਰ ਕਾਰਨ ਇਹ ਬਾਜ਼ਾਰ ਵਿਚ ਚੰਗੇ ਭਾਵ ਵਿੱਚ ਮਿਲਦੇ ਹਨ ਅਤੇ ਇਹ ਅਜਿਹਾ ਟਮਾਟਰ ਹੈ, ਜਿਸ ਨੂੰ ਹੋਰ ਮੰਡੀਆਂ ਯਾਨੀ ਕਿ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ।

Summary in English: The yield of these 5 hybrid varieties of tomato is exceptional

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters