1. Home
  2. ਖੇਤੀ ਬਾੜੀ

ਇਹ ਕਿਸਮ ਦੇਵੇਗੀ 85 ਦਿਨਾਂ `ਚ 6-7 ਕੁਇੰਟਲ ਪ੍ਰਤੀ ਏਕੜ ਝਾੜ, ਵਰਤੋਂ ਇਹ ਖਾਦ

ਇਸ ਫ਼ਸਲ ਦੀ ਖੇਤੀ ਲਈ ਕਿਸਾਨਾਂ ਨੂੰ ਬੀਜ ਉਪਲਬਧ ਕਰਵਾਏ ਜਾਣਗੇ...

Priya Shukla
Priya Shukla
ਤੋਰੀਆ ਦੀ ਖੇਤੀ ਲਈ ਕਿਸਾਨਾਂ ਨੂੰ ਬੀਜ ਉਪਲਬਧ ਕਰਵਾਏ ਜਾਣਗੇ

ਤੋਰੀਆ ਦੀ ਖੇਤੀ ਲਈ ਕਿਸਾਨਾਂ ਨੂੰ ਬੀਜ ਉਪਲਬਧ ਕਰਵਾਏ ਜਾਣਗੇ

ਸਾਉਣੀ ਦੇ ਸੀਜ਼ਨ `ਚ ਘੱਟ ਤੇ ਪਛੇਤੀ ਮੀਂਹ ਕਾਰਨ ਦੇਸ਼ ਦੇ ਕਈ ਹਿੱਸਿਆਂ `ਚ 10-15 ਫ਼ੀਸਦੀ ਰਕਬੇ `ਤੇ ਫ਼ਸਲ ਦੀ ਬਿਜਾਈ ਨਹੀਂ ਹੋ ਪਾਈ। ਅਜਿਹੀ ਸਥਿਤੀ `ਚ ਕਿਸਾਨ ਖੇਤਾਂ `ਚ ਤੋਰੀਆ ਦੀ ਖੇਤੀ ਕਰ ਸਕਦੇ ਹਨ। ਦੱਸ ਦੇਈਏ ਕਿ ਤੋਰੀਆ ਸਰ੍ਹੋਂ ਦੀ ਹੀ ਥੋੜ੍ਹੇ ਸਮੇਂ `ਚ ਪੱਕ ਜਾਣ ਵਾਲੀ ਫ਼ਸਲ ਹੈ। ਇਸਦੀ ਕਾਸ਼ਤ ਰਾਹੀਂ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਕਈ ਸੂਬਿਆਂ `ਚ ਸਰਕਾਰ ਵੱਲੋਂ ਕਿਸਾਨਾਂ ਨੂੰ ਤੋਰੀਆ ਦੀ ਵੱਧ ਝਾੜ ਵਾਲੀ ਕਿਸਮ ਉਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਲਈ ਕਿਸਾਨਾਂ ਨੂੰ ਤੋਰੀਆ ਦੇ ਬੀਜ ਵੀ ਉਪਲਬਧ ਕਰਵਾਏ ਜਾ ਰਹੇ ਹਨ। ਇਸ ਤਹਿਤ ਟੀਕਮਗੜ੍ਹ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਵੱਲੋਂ ਪਿੰਡ ਕੋਡੀਆ ਵਿਖੇ ਕਿਸਾਨਾਂ ਨੂੰ ਤੋਰੀਆ ਦੀ ਕਾਸ਼ਤ ਸਬੰਧੀ ਸਿਖਲਾਈ ਦਿੱਤੀ ਗਈ।

ਤੋਰੀਆ ਦੀ ਕਾਸ਼ਤ:

ਤੋਰੀਆਂ ਇੱਕ ਤੇਲ ਬੀਜ ਫ਼ਸਲ ਹੈ ਜਿਸਦੀ ਕਾਸ਼ਤ ਹਾੜੀ ਸੀਜ਼ਨ `ਚ ਕੀਤੀ ਜਾਂਦੀ ਹੈ। ਤੋਰੀਆਂ ਦੀਆਂ ਜ਼ਿਆਦਾਤਰ ਕਿਸਮਾਂ 85 ਤੋਂ 90 ਦਿਨਾਂ `ਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਦੱਸ ਦੇਈਏ ਕਿ ਤੋਰੀਆ `ਚ ਤੇਲ ਦੀ ਮਾਤਰਾ 44 ਫ਼ੀਸਦੀ ਹੁੰਦੀ ਹੈ, ਜਦੋਂਕਿ ਸਰ੍ਹੋਂ `ਚ ਤੇਲ ਦੀ ਮਾਤਰਾ ਸਿਰਫ਼ 40 ਫ਼ੀਸਦੀ ਹੁੰਦੀ ਹੈ।

ਤੋਰੀਆ ਦੀਆਂ ਕਿਸਮਾਂ:

● ਤੋਰੀਆ ਦੀ ਸੰਗਮ ਕਿਸਮ 112 ਦਿਨਾਂ `ਚ ਪੱਕ ਜਾਂਦੀ ਹੈ ਤੇ ਇਸ ਤੋਂ 6-7 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।

● ਇਸ ਤੋਂ ਇਲਾਵਾ ਤੋਰੀਆ ਦੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ `ਚ ਟੀ.ਐਲ 15 ਤੇ ਟੀ.ਐਚ 68 ਸ਼ਾਮਿਲ ਹਨ। ਇਹ ਕਿਸਮਾਂ 85 ਤੋਂ 90 ਦਿਨਾਂ `ਚ ਪੱਕ ਜਾਂਦੀਆਂ ਹਨ ਤੇ ਇਨ੍ਹਾਂ ਤੋਂ 6 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਗੰਨੇ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ, ਬਿਮਾਰੀਆਂ ਤੇ ਕੀੜਿਆਂ ਪ੍ਰਤੀ ਰੋਧਕ, ਵੱਧ ਝਾੜ ਦੇਣ ਲਈ ਤਿਆਰ

ਖਾਦ ਦੀ ਮਾਤਰਾ:

● ਤੋਰੀਆ ਦੀ ਕਾਸ਼ਤ ਲਈ ਖਾਦਾਂ ਦੀ ਵਰਤੋਂ ਮਿੱਟੀ ਟੈਸਟਿੰਗ ਦੇ ਅਨੁਸਾਰ ਕਰਨੀ ਚਾਹੀਦੀ ਹੈ। 

● ਤੋਰੀਆ ਦੀ ਬਿਜਾਈ ਸਮੇਂ 50 ਕਿਲੋ ਸੁਪਰ ਫਾਸਫੇਟ ਤੇ 25 ਕਿਲੋ ਯੂਰੀਆ ਦੀ ਵਰਤੋਂ ਕਰਨੀ ਚਾਹੀਦੀ ਹੈ।

● ਇਸ ਤੋਂ ਬਾਅਦ ਪਹਿਲੀ ਸਿੰਚਾਈ ਦੌਰਾਨ 25 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। 

ਕੀੜੇ ਤੇ ਰੋਗ ਨਿਯੰਤਰਣ:

● ਤੋਰੀਆ `ਚ ਮਰੋੜੀਆ ਰੋਗ ਲੱਗਣ `ਤੇ ਪ੍ਰਭਾਵਿਤ ਪੌਦਿਆਂ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਨਾ ਵਧੇ। 

● ਇਸ ਦੇ ਨਾਲ ਸਮੇਂ-ਸਮੇਂ 'ਤੇ ਨਦੀਨ ਨਿਯੰਤਰਣ ਕਰਨਾ ਚਾਹੀਦਾ ਹੈ।

● ਹੋਰ ਕੀੜਿਆਂ ਦੀ ਰੋਕਥਾਮ ਲਈ ਕਿਸਾਨ 200 ਮਿ.ਲੀ. ਮੈਲਾਥੀਓਨ 50 ਈ.ਸੀ. ਨੂੰ 200 ਲਿਟਰ ਪਾਣੀ `ਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹਨ।

Summary in English: This variety of toria will give 6-7 quintals per acre yield in 85 days, use this fertilizer

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters