1. Home
  2. ਖੇਤੀ ਬਾੜੀ

ਵਧੀਆ ਮੁਨਾਫ਼ਾ ਕਮਾਉਣ ਲਈ ਕਰ ਸਕਦੇ ਹੋ ਤੁਲਸੀ ਦੀ ਖੇਤੀ ! ਪੜ੍ਹੋ ਇਸਦੀ ਪੂਰੀ ਜਾਣਕਾਰੀ

ਤੁਲਸੀ ਦਾ ਪੌਦਾ ਧਾਰਮਿਕ ਅਤੇ ਭਿਆਚਾਰਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ | ਇਸ ਦੇ ਇਲਾਵਾ ਤੁਲਸੀ ਦੀ ਵਰਤੋਂ ਜੜੀ-ਬੂਟੀ ਦੇ ਰੂਪ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਕਿੱਤਾ ਜਾਂਦਾ ਹੈ |

Pavneet Singh
Pavneet Singh
Tulsi Farming

Tulsi Farming

ਤੁਲਸੀ ਦਾ ਪੌਦਾ ਧਾਰਮਿਕ ਅਤੇ ਭਿਆਚਾਰਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ । ਇਸ ਦੇ ਇਲਾਵਾ ਤੁਲਸੀ ਦੀ ਵਰਤੋਂ ਜੜੀ-ਬੂਟੀ ਦੇ ਰੂਪ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਕਿੱਤਾ ਜਾਂਦਾ ਹੈ । ਤੁਲਸੀ ਦੇ ਬਹੁਤ ਫਾਇਦੇ ਦੀ ਵਜਿਹ ਤੋਂ ਤੁਲਸੀ ਦੀ ਖੇਤੀ (Basil Cultivation)ਕਿਸਾਨਾਂ ਦੇ ਲਈ ਬਹੁਤ ਲਾਭਦਾਇਕ ਹੁੰਦੀ ਹੈ ,ਨਾਲ ਹੀ ਇਸ ਦੀ ਖੇਤੀ ਦੇ ਲਈ ਬਹੁਤ ਘੱਟ ਦੇਖਭਾਲ ਦੀ ਜਰੂਰਤ ਹੁੰਦੀ ਹੈ ।

ਜੋ ਵੀ ਕਿਸਾਨ ਤੁਲਸੀ ਦੀ ਖੇਤੀ ਕਰਨਾ ਚਾਹੁੰਦੇ ਹਨ , ਉਨ੍ਹਾਂ ਲਈ ਅੱਜ ਅੱਸੀ ਤੁਲਸੀ ਦੀ ਖੇਤੀ ਦੇ ਬਾਰੇ ਵਿਚ ਵੱਧ ਜਾਣਕਾਰੀ ਲੈਕੇ ਆਏ ਹਾਂ ।

ਮਿੱਟੀ (soil)

ਤੁਲਸੀ ਦੀ ਖੇਤੀ ਦੇ ਲਈ ਵਧੀਆ ਨਿਕਾਸ ਵਾਲ਼ੀ ਮਿੱਟੀ ਦੀ ਜਰੂਰਤ (Soil Requirement) ਹੁੰਦੀ ਹੈ , ਨਾਲ ਹੀ ਮਿੱਟੀ ਬਲੂਈ ਅਤੇ ਦੋਮਟ ਵਧੀਆ ਮੰਨੀ ਜਾਂਦੀ ਹੈ।। ਉਥੇ , ਮਿੱਟੀ ਦਾ ਪੀਐਚ ਮੁੱਲ ਪੌਦੇ ਦੀ ਵਧੀਆ ਵਿਕਾਸ ਦੇ ਲਈ 5.5-7 ਦੇ ਵਿਚ ਬਹੁਤ ਵਧੀਆ ਹੈ ।

ਬਿਜਾਈ (sowing)

ਬੀਜਾਂ ਦੀ ਮਦਦ ਤੋਂ ਨਰਸਰੀ ਤਿਆਰ ਕਿੱਤੀ ਜਾਂਦੀ ਹੈ (Nursery Is Raised Through Seeds)ਹੈ , ਇਸ ਲਈ ਬੀਜ ਨੂੰ 60 ਸੈਂਟੀਮੀਟਰ ਦੀ ਦੂਰੀ ਤੇ ਬੀਜਿਆ ਜਾਣਾ ਚਾਹੀਦਾ ਹੈ ਅਤੇ ਪੌਦੇ ਨੂੰ 30 ਸੈਂਟੀਮੀਟਰ ਦੀ ਦੂਰੀ ਤੇ ਲਗਾਉਣਾ ਚਾਹੀਦਾ ਹੈ । ਵਧੀਆ ਉਪਜ ਦੇ ਲਈ ਬਿਜਾਈਤੋਂ ਪਹਿਲਾਂ ਮਿੱਟੀ ਵਿਚ 15 ਟਨ ਗੋਬਰ ਦੀ ਖਾਦ ਪਾਓ । ਤੁਲਸੀ ਦੇ ਬੀਜਾਂ ਨੂੰ ਤਿਆਰ ਕਰੀਆਂ ਵਿਚ ਸੁੱਖੇ ਥਾਂ ਤੇ ਬੀਜੋ । ਬੀਜ ਮਾਨਸੂਨ ਤੋਂ 8 ਹਫਤੇ ਪਹਿਲਾਂ ਕਿਆਰੀਆਂ ਵਿਚ ਬੀਜੀਆਂ ਜਾਂਦਾ ਹੈ । ਬੀਜਾਂ ਨੂੰ 2 ਸੈਂਟੀਮੀਟਰ ਦੀ ਡੂੰਘਾਈ ਵਿਚ ਬੀਜਿਆ ਜਾਂਦਾ ਹੈ । ਇਸ ਦੇ ਬਾਅਦ ਗੋਬਰ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਫੈਲਾ ਦਿੱਤੀ ਜਾਂਦੀ ਹੈ।

ਪਲਾਂਟੇਸ਼ਨ (Plantation)

ਪਲਾਂਟੇਸ਼ਨ ਕਰਨ ਤੋਂ 15-20 ਦਿਨ ਪਹਿਲਾਂ 2% ਯੂਰੀਆ ਘੋਲ ਲਗਾਉਣ ਨਾਲ ਸਿਹਤਮੰਦ ਬੂਟੇ ਦੇਣ ਵਿੱਚ ਮਦਦ ਮਿਲਦੀ ਹੈ। ਟ੍ਰਾਂਸਪਲਾਂਟਿੰਗ ਅੱਧ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ. ਬਿਜਾਈ ਤੋਂ 24 ਘੰਟੇ ਪਹਿਲਾਂ ਬਿਜਾਈ ਵਾਲੇ ਬੈੱਡ ਨੂੰ ਵੀ ਪਾਣੀ ਦਿਓ।

ਸਿੰਚਾਈ (Irrigation)

ਗਰਮੀਆਂ ਵਿਚ ਹਰ ਮਹੀਨੇ 3 ਸਿੰਚਾਈ ਕਰੋ ਅਤੇ ਬਰਸਾਤ ਦੇ ਮੌਸਮ ਵਿਚ ਸਿੰਚਾਈ ਦੀ ਜਰੂਰਤ ਨਹੀਂ ਹੁੰਦੀ ਹੈ । ਇਕ ਸਾਲ ਵਿਚ 12 -15 ਸਿੰਚਾਈ ਦੇਣੀ ਚਾਹੀਦੀ ਹੈ । ਪਹਿਲੀ ਸਿੰਚਾਈ ਟਰਾਂਸਪਲਾਂਟ ਦੇ ਬਾਅਦ ਅਤੇ ਦੁੱਜੀ ਸਿੰਚਾਈ ਪੌਦੇ ਦੀ ਖੇਤੀ ਦੇ ਦੌਰਾਨ ਕਰਨੀ ਚਾਹੀਦੀ ਹੈ । ਧਿਆਨ ਰਹੇ ਕਿ 2 ਸਿੰਚਾਈ ਜਰੂਰ ਕਰੋ ਅਤੇ ਫਿਰ ਮੌਸਮ ਦੇ ਅਧਾਰ ਤੇ ਬਾਕੀ ਦੀ ਸਿੰਚਾਈ ਕਰੋ ।

ਵਧੀਆ ਕਮਾਈ ਕਰ ਸਕਦਾ ਹੋ (Earn Profit)

ਤੁਲਸੀ ਦੀ ਫ਼ਸਲ ਤੋਂ ਦੋ ਤਰ੍ਹਾਂ ਦੇ ਉਤਪਾਦ ਪ੍ਰਾਪਤ ਹੁੰਦੇ ਹਨ,ਪਹਿਲਾਂ ਬੀਜ ਅਤੇ ਦੂੱਜੇ ਪਤੇ । ਤੁਲਸੀ ਦੇ ਬੀਜਾਂ ਦੀ ਗੱਲ ਕਰੀਏ , ਤਾਂ ਇਸ ਨੂੰ ਸਿੱਧਾ ਬਜਾਰ ਵਿਚ ਵੇਚਿਆ ਜਾ ਸਕਦਾ ਹੈ , ਜਦ ਕਿ ਪਤਿਆਂ ਤੋਂ ਤੇਲ ਪ੍ਰਾਪਤ ਕਿੱਤਾ ਜਾ ਸਕਦਾ ਹੈ । ਬਜਾਰਾਂ ਵਿਚ ਬੀਜ ਦਾ ਭਾਅ ਲਗਭਗ 150 ਤੋਂ 200 ਰੁਪਏ ਪ੍ਰਤੀ ਕਿਲੋ ਹੈ । ਇਸ ਦੇ ਤੇਲ ਦਾ ਭਾਅ 700 ਤੋਂ 800 ਰੁਪਏ ਪ੍ਰਤੀ ਕਿਲੋ ਹੈ । ਜੇਕਰ ਤੁਸੀ ਇਸਦੇ ਅਧਾਰ ਤੇ ਡਾਟਾ ਇਖ਼ਤ ਕਰਦੇ ਹੋ ਤਾਂ 2 ਤੋਂ 2.25 ਲੱਖ ਆਸਾਨੀ ਨਾਲ ਕਮਾਇਆ ਜਾ ਸਕਦਾ ਹੈ ।

ਕਿੰਨਾ ਖਰਚਾ ਆਉਂਦਾ ਹੈ ?(How Much Does It Cost)

ਪੌਦੇ ਲਗਾਉਣ ਦੇ ਬਾਅਦ ਪਹਿਲੀ ਸਿੰਚਾਈ ਪਲਾਂਟੇਸ਼ਨ ਦੇ ਤੁਰੰਤ ਬਾਅਦ ਕੀਤੀ ਜਾਂਦੀ ਹੈ । ਇਸ ਦੇ ਬਾਅਦ ਮਿੱਟੀ ਦੀ ਨਮੀ ਦੇ ਮੁਤਾਬਕ ਸਿੰਚਾਈ ਕਿੱਤੀ ਜਾਂਦੀ ਹੈ । ਤੁਲਸੀ ਦੇ ਪੌਦੇ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿਚ 100 ਦਿਨ ਲੱਗਦੇ ਹਨ । ਜਿਸ ਤੋਂ ਬਾਅਦ ਪੌਦੇ ਨੂੰ ਕੱਟ ਦਿੱਤਾ ਜਾਂਦਾ ਹੈ। ਇੱਕ ਧੁੱਪ ਵਾਲਾ ਦਿਨ ਇਸਦੀ ਕਟਾਈ ਲਈ ਸਭ ਤੋਂ ਅਨੁਕੂਲ ਹੁੰਦਾ ਹੈ। 1 ਗਿੱਲੀ ਜ਼ਮੀਨ 'ਤੇ ਇਸ ਦੀ ਖੇਤੀ ਕਰਨ 'ਤੇ ਲਗਭਗ 1500 ਰੁਪਏ ਖਰਚ ਆਉਂਦੇ ਹਨ।

ਇਹ ਵੀ ਪੜ੍ਹੋ : ਫਰਵਰੀ ਵਿੱਚ ਉਗਾਈਆਂ ਜਾਣ ਵਾਲਿਆਂ ਪ੍ਰਮੁੱਖ 5 ਫਸਲਾਂ

Summary in English: To make the best profit you can cultivate basil ! Read the full details

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters