1. Home
  2. ਖਬਰਾਂ

ਨੌਜਵਾਨਾਂ ਲਈ 15 ਜਨਵਰੀ ਤੋਂ ਖੇਤੀਬਾੜੀ ਇੰਨਪੁਟ ਡੀਲਰ ਦਾ Training Course ਸ਼ੁਰੂ, 10th Pass ਲੈ ਸਕਦੇ ਹਨ Admission

ਜੇਕਰ ਪੰਜਾਬ ਦੇ ਨੌਜਵਾਨ ਆਪਣਾ ਭਵਿੱਖ ਉਜਵਲ ਬਣਾਉਣਾ ਚਾਹੁੰਦੇ ਹਨ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਉਨ੍ਹਾਂ ਲਈ ਸੁਨਹਿਰੀ ਮੌਕਾ ਲੈ ਕੇ ਆਈ ਹੈ। ਦਰਅਸਲ, ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਨੌਜਵਾਨਾਂ ਲਈ ਖੇਤੀਬਾੜੀ ਇਨਪੁਟ ਡੀਲਰਾਂ ਦਾ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਲਈ ਅਰਜ਼ੀ ਕਿਵੇਂ ਦੇਣੀ ਹੈ, ਇਹ ਜਾਣਨ ਲਈ ਲੇਖ ਪੜ੍ਹੋ।

Gurpreet Kaur Virk
Gurpreet Kaur Virk
15 ਜਨਵਰੀ ਤੋਂ ਖੇਤੀਬਾੜੀ ਇੰਨਪੁਟ ਡੀਲਰ ਕੋਰਸ ਸ਼ੁਰੂ

15 ਜਨਵਰੀ ਤੋਂ ਖੇਤੀਬਾੜੀ ਇੰਨਪੁਟ ਡੀਲਰ ਕੋਰਸ ਸ਼ੁਰੂ

Training Course: ਖੇਤੀ ਛੱਡ ਕੇ ਵਿਦੇਸ਼ਾਂ ਨੂੰ ਭੱਜਣ ਵਾਲੇ ਪੰਜਾਬ ਦੇ ਨੌਜਵਾਨ ਜੇਕਰ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪਹਿਲ ਦੇਣ ਤਾਂ ਖੇਤੀ ਧੰਦੇ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਖੇਤੀ ਨੂੰ ਵੀ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਅਜਿਹੀ ਸੋਚ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਇਸ ਲੜੀ ਵਿੱਚ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਨੌਜਵਾਨਾਂ ਲਈ ਖੇਤੀਬਾੜੀ ਇੰਨਪੁਟ ਡੀਲਰ ਦਾ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਪੂਰਾ ਵੇਰਵਾ...

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਨੌਜਵਾਨਾਂ ਲਈ ਖੇਤੀਬਾੜੀ ਇੰਨਪੁਟ ਡੀਲਰ ਦਾ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਮਿਤੀ 15 ਜਨਵਰੀ 2024 ਤੋਂ 27 ਜਨਵਰੀ 2024 ਤੱਕ ਕਰਵਾਇਆ ਜਾਵੇਗਾ। ਜੇਕਰ ਤੁਸੀਂ ਵੀ ਪੰਜਾਬ ਦੇ ਵਸਨੀਕ ਹੋ ਅਤੇ ਇਹ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਅਤੇ ਇਸ ਕੋਰਸ ਦਾ ਹਿੱਸਾ ਬਣ ਸਕਦੇ ਹੋ।

ਕੋਰਸ ਲਈ ਉਮਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ ਇਸ ਕੋਰਸ ਵਿੱਚ 18 ਤੋਂ 40 ਸਾਲ ਉਮਰ ਦੇ 10ਵੀਂ ਪਾਸ ਪੰਜਾਬ ਦੇ ਨੌਜਵਾਨ ਦਾਖ਼ਲਾ ਲੈ ਸਕਦੇ ਹਨ।

ਆਖ਼ਰੀ ਮਿਤੀ

● ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 10 ਜਨਵਰੀ 2024 ਯਾਨੀ ਬੁਧਵਾਰ ਹੈ।

● ਇੰਟਰਵਿਊ ਮਿਤੀ 12.01.2024 ਨੂੰ ਸਵੇਰੇ 10.00 ਵਜੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ।

● ਉਮੀਦਵਾਰ 10ਵੀਂ ਪਾਸ ਅਤੇ ਉਮਰ ਦੇ ਸਬੂਤ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ।

ਇਹ ਵੀ ਪੜੋ: Krishi Vigyan Kendra Amritsar 'ਚ ਜਨਵਰੀ ਮਹੀਨੇ 'ਚ ਲੱਗਣ ਵਾਲੇ ਸਿਖਲਾਈ ਕੋਰਸਾਂ ਦਾ ਪੂਰਾ ਵੇਰਵਾ ਇੱਥੇ ਜਾਣੋ

ਫੀਸ ਅਤੇ ਖਾਣੇ ਦਾ ਪ੍ਰਬੰਧ

ਕੋਰਸ ਦੀ ਫੀਸ 20000/- ਰੁਪਏ ਹੈ। ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਯੂਨੀਵਰਸਿਟੀ ਦੇ ਵਾਜਿਬ ਰੇਟਾਂ ਤੇ ਕੀਤਾ ਜਾਵੇਗਾ।

ਇੱਥੇ ਕਰੋ ਸੰਪਰਕ

ਜੇਕਰ ਤੁਸੀਂ ਇਹ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਹੋ ਤਾਂ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ/ਸਕਿੱਲ ਡਿਵੈਲਪਮੈਂਟ ਸੈਂਟਰ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਰਾਹੀਂ ਆਪਣਾ ਨਾਮ ਦਰਜ ਕਰਾ ਸਕਦੇ ਹੋ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਇਟ www.pau.edu 'ਤੇ ਦਿੱਤੇ ਲਿੰਕ 'ਤੇ ਆਨਲਾਈਨ ਅਪਲਾਈ ਕਰ ਸਕਦੇ ਹੋ।

Summary in English: Agricultural input dealer training course starts from January 15, 10th pass youth can take admission

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News