1. Home
  2. ਖਬਰਾਂ

CBSE Result 2022: ਰਿਜ਼ਲਟ ਦੀ ਤਰੀਕ ਫਾਈਨਲ! App ਅਤੇ SMS ਰਾਹੀਂ ਕਰੋ ਚੈੱਕ!

ਸੀਬੀਐਸ ਜਲਦੀ ਹੀ ਟਰਮ 2 ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਸਕਦਾ ਹੈ। ਵਿਦਿਆਰਥੀ ਆਪਣਾ ਨਤੀਜਾ App ਅਤੇ SMS ਰਾਹੀਂ ਦੇਖ ਸਕਦੇ ਹਨ।

Gurpreet Kaur Virk
Gurpreet Kaur Virk
ਸੀਬੀਐਸਈ ਦੇ ਰਿਜ਼ਲਟ ਦੀ ਡੇਟ ਫਾਈਨਲ!

ਸੀਬੀਐਸਈ ਦੇ ਰਿਜ਼ਲਟ ਦੀ ਡੇਟ ਫਾਈਨਲ!

CBSE Result: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਜਲਦੀ ਹੀ 10ਵੀਂ, 12ਵੀਂ ਦੇ ਨਤੀਜਿਆਂ ਦੀ ਮਿਤੀ ਅਤੇ ਸਮੇਂ ਦਾ ਐਲਾਨ ਕਰ ਸਕਦਾ ਹੈ। ਸੀਬੀਐਸਈ ਕਲਾਸ 10ਵੀਂ, 12ਵੀਂ ਦੇ ਨਤੀਜੇ ਜੁਲਾਈ ਦੀ ਇਸ ਤਰੀਕ ਤੱਕ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ। ਵਿਦਿਆਰਥੀ ਆਪਣਾ ਨਤੀਜਾ ਐਪ (App) ਅਤੇ ਐਸਐਮਐਸ (SMS) ਰਾਹੀਂ ਵੀ ਦੇਖ ਸਕਦੇ ਹਨ।

CBSE 10th 12th Result 2022 Date and Time Final: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ ਵਿਦਿਆਰਥੀ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ 'ਚ ਹਨ। ਅਜਿਹੇ 'ਚ ਦਸਿਆ ਜਾ ਰਿਹਾ ਹੈ ਕਿ ਸੀਬੀਐਸਈ ਬੋਰਡ 10ਵੀਂ ਜਮਾਤ ਦਾ ਨਤੀਜਾ ਪਹਿਲੇ ਆਉਣ ਦਾ ਸੰਕੇਤ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE.) ਦੋਵਾਂ ਨਤੀਜਿਆਂ ਦਾ ਅੱਗੇ-ਪਿੱਛੇ ਐਲਾਨ ਕਰਨ 'ਤੇ ਵਿਚਾਰ ਕਰ ਰਿਹਾ ਹੈ। ਵਿਦਿਆਰਥੀ ਆਪਣਾ ਨਤੀਜਾ ਐਪ (App) ਅਤੇ ਐਸਐਮਐਸ (SMS) ਰਾਹੀਂ ਵੀ ਦੇਖ ਸਕਦੇ ਹਨ।

ਟਰਮ 2 ਦਾ ਨਤੀਜਾ ਇਸ ਸਮੇਂ ਜਾਰੀ ਕੀਤਾ ਜਾਵੇਗਾ

ਬੋਰਡ ਸੀਬੀਐਸਈ ਟਰਮ 2 ਦੇ ਨਤੀਜੇ ਸਮੇਂ ਸਿਰ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਸੀਬੀਐਸਈ ਕਲਾਸ 10ਵੀਂ, 12ਵੀਂ ਦੇ ਨਤੀਜੇ ਜੁਲਾਈ ਦੇ ਅੰਤ ਤੱਕ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਬੋਰਡ ਨੇ ਆਪਣੇ ਪੱਖ ਤੋਂ ਕੋਈ ਸੰਕੇਤ ਨਹੀਂ ਦਿੱਤਾ ਹੈ।

ਮੁਲਾਂਕਣ ਪ੍ਰਕਿਰਿਆ ਪੂਰੀ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਜਲਦੀ ਹੀ ਸੀਬੀਐਸਈ 10ਵੀਂ, 12ਵੀਂ ਦੇ ਨਤੀਜੇ ਦੀ ਮਿਤੀ, ਸਮਾਂ ਐਲਾਨ ਕਰੇਗਾ। ਦੱਸ ਦੇਈਏ ਕਿ ਮੁਲਾਂਕਣ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਨਤੀਜਾ ਕਿਸੇ ਵੀ ਸਮੇਂ ਦਰਸਾਇਆ ਜਾ ਸਕਦਾ ਹੈ। ਇੱਕ ਵਾਰ CBSE ਜਮਾਤ 10ਵੀਂ, 12ਵੀਂ ਦਾ ਨਤੀਜਾ 2022 ਜਾਰੀ ਹੋਣ ਤੋਂ ਬਾਅਦ, ਤੁਸੀਂ ਜਾਂ ਵਿਦਿਆਰਥੀ cbseresults.nic.in ਤੋਂ ਨਤੀਜਾ ਚੈੱਕ ਕਰਨ ਦੇ ਯੋਗ ਹੋਵੋਗੇ।

ਪਹਿਲਾਂ 10ਵੀਂ ਜਮਾਤ ਦਾ ਨਤੀਜਾ

ਜੇਕਰ ਅਸੀਂ ਪਿਛਲੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ CBSE ਬੋਰਡ 10ਵੀਂ ਦਾ ਨਤੀਜਾ ਸਭ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ, ਜਦੋਂਕਿ, 12ਵੀਂ ਜਮਾਤ ਦਾ ਨਤੀਜਾ ਇਕ ਤੋਂ ਦੋ ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ। ਬੋਰਡ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਬੋਰਡ ਨੇ 10ਵੀਂ ਜਮਾਤ ਦੀਆਂ ਕਾਪੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਅੰਕ ਸਾਈਟ 'ਤੇ ਅਪਲੋਡ ਕਰ ਦਿੱਤੇ ਹਨ, ਜਦੋਂਕਿ, 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕ ਸਾਈਟ 'ਤੇ ਅੱਪਲੋਡ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਨਤੀਜਾ ਇੱਥੇ ਉਪਲਬਧ ਹੋਵੇਗਾ

ਬੋਰਡ ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਨਤੀਜਾ ਜਾਰੀ ਹੋਣ ਤੋਂ ਬਾਅਦ, ਸੀਬੀਐਸਈ ਬੋਰਡ ਦੀ ਅਧਿਕਾਰਤ ਵੈਬਸਾਈਟ cbse.gov.in, cbse results.nic.in ਅਤੇ parikshasangam.cbse.gov.in 'ਤੇ ਉਪਲਬਧ ਕਰਾਇਆ ਜਾਵੇਗਾ। ਵਿਦਿਆਰਥੀ ਆਪਣੀ ਮਾਰਕ ਸ਼ੀਟ ਇੱਥੋਂ ਡਾਊਨਲੋਡ ਕਰ ਸਕਣਗੇ।

ਐਸਐਮਐਸ (SMS) ਰਾਹੀਂ ਦੇਖੋ ਨਤੀਜੇ

• ਸਭ ਤੋਂ ਪਹਿਲਾਂ ਮੈਸੇਜ ਬਾਕਸ 'ਤੇ ਜਾਓ।
• ਇਸ ਤੋਂ ਬਾਅਦ, ਸੀਬੀਐਸਈ 10ਵੀਂ / ਸੀਬੀਐਸਈ 12ਵੀਂ ਅਤੇ ਰੋਲ ਨੰਬਰ ਦਰਜ ਕਰੋ।
• 7738299899 'ਤੇ ਭੇਜੋ।
• ਹੁਣ ਤੁਹਾਡਾ ਨਤੀਜਾ ਮੋਬਾਈਲ ਸਕ੍ਰੀਨ 'ਤੇ ਦਿਖਾਈ ਦੇਵੇਗਾ।

ਡੀਜੀ ਲਾਕਰ (Digi Locker) 'ਤੇ ਦੇਖੋ ਨਤੀਜੇ

• ਅਧਿਕਾਰਤ ਵੈੱਬਸਾਈਟ https://results.cbse.nic.in/ 'ਤੇ ਜਾਓ।
• ਆਪਣਾ ਆਧਾਰ ਨੰਬਰ ਅਤੇ ਬੇਨਤੀ ਕੀਤੀ ਗਈ ਹੋਰ ਜਾਣਕਾਰੀ ਦਰਜ ਕਰਕੇ ਇੱਥੇ ਲੌਗ ਇਨ ਕਰੋ।
• ਹੁਣ CBSE 10ਵੀਂ ਅਤੇ 12ਵੀਂ ਦੇ ਨਤੀਜੇ 2022 'ਤੇ ਕਲਿੱਕ ਕਰੋ।
• ਇਸ ਤੋਂ ਬਾਅਦ ਸਕਰੀਨ 'ਤੇ ਮਾਰਕ ਸ਼ੀਟ ਦਿਖਾਈ ਦੇਵੇਗੀ।
• ਤੁਸੀਂ ਇਸਨੂੰ ਚੈੱਕ ਅਤੇ ਡਾਊਨਲੋਡ ਕਰ ਸਕਦੇ ਹੋ।

ਇਹ ਵੀ ਪੜ੍ਹੋ : UPSC Topper: ਸਿਵਲ ਸੇਵਾਵਾਂ ਦੀ ਪ੍ਰੀਖਿਆ 'ਚ ਗਾਮਿਨੀ ਸਿੰਗਲਾ ਦਾ ਸ਼ਾਨਦਾਰ ਪ੍ਰਦਰਸ਼ਨ!

ਕਦੋਂ ਹੋਏ ਸਨ ਇਮਤਿਹਾਨ ?

ਇਸ ਵਾਰ 10ਵੀਂ 12ਵੀਂ ਦੀ ਬੋਰਡ ਪ੍ਰੀਖਿਆ ਅਪ੍ਰੈਲ ਤੋਂ ਜੂਨ 2022 ਤੱਕ ਲਈ ਗਈ ਸੀ। 10ਵੀਂ ਦੀ ਪ੍ਰੀਖਿਆ 26 ਅਪ੍ਰੈਲ ਤੋਂ 24 ਮਈ 2022 ਤੱਕ ਸੀ, ਜਦੋਂਕਿ, 12ਵੀਂ ਬੋਰਡ ਦੀ ਪ੍ਰੀਖਿਆ 26 ਅਪ੍ਰੈਲ ਤੋਂ 15 ਜੂਨ 2022 ਤੱਕ ਤੈਅ ਕੀਤੀ ਗਈ ਸੀ। ਇਸ ਦੇ ਨਾਲ ਹੀ ਹੁਣ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਡੀਕ ਖਤਮ ਹੋਣ ਵਾਲੀ ਹੈ। ਬੋਰਡ ਕਿਸੇ ਵੀ ਸਮੇਂ ਨਤੀਜਾ ਜਾਰੀ ਕਰ ਸਕਦਾ ਹੈ।

Summary in English: CBSE Result 2022: CBSE Result Date Final! Check by App and SMS!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters