Latest News: ਪੰਜਾਬ ਸਰਕਾਰ ਨੇ ਸਾਲ 2021 ਦੇ ਅਗਸਤ ਮਹੀਨੇ ਦੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਅਗਸਤ ਮਹੀਨੇ 'ਚ ਜੀ.ਐੱਸ.ਟੀ ਮਾਲੀਏ 'ਚ 17% ਦਾ ਵਾਧਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦਾ ਜੀ.ਐੱਸ.ਟੀ ਮਾਲੀਆ ਇਸ ਵਰ੍ਹੇ ਦੇ ਅਗਸਤ ਮਹੀਨੇ ਦੌਰਾਨ 1651 ਕਰੋੜ ਰੁਪਏ ਰਿਹਾ, ਜਦੋਂਕਿ ਸਾਲ 2021 ਦੇ ਅਗਸਤ ਮਹੀਨੇ 'ਚ ਇਹ ਮਾਲੀਆ 1414 ਕਰੋੜ ਰੁਪਏ ਸੀ।
GST Revenue: ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਅਗਸਤ 'ਚ ਵਸਤੂ ਅਤੇ ਸੇਵਾ ਟੈਕਸ ਯਾਨੀ ਜੀ. ਐੱਸ.ਟੀ. (GST) ਕੁਲੈਕਸ਼ਨ 28 ਫੀਸਦੀ ਵਧ ਕੇ 1.43 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਜੀਐਸਟੀ ਕੁਲੈਕਸ਼ਨ 1.4 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅਗਸਤ 2022 ਵਿੱਚ ਕੁੱਲ ਜੀਐਸਟੀ ਮਾਲੀਆ 1,43,612 ਕਰੋੜ ਰੁਪਏ ਰਿਹਾ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਅਗਸਤ 'ਚ ਕੁਲੈਕਸ਼ਨ 1.43 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 1,12,020 ਕਰੋੜ ਰੁਪਏ ਦੇ ਮਾਲੀਏ ਤੋਂ 28 ਫੀਸਦੀ ਜ਼ਿਆਦਾ ਹੈ।
ਲਗਾਤਾਰ 6ਵੇਂ ਮਹੀਨੇ ਵਧੀ ਕੁਲੈਕਸ਼ਨ
ਵਿੱਤ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਸਤ ਲਗਾਤਾਰ ਛੇਵਾਂ ਮਹੀਨਾ ਰਿਹਾ ਹੈ ਜਦੋਂ ਜੀਐਸਟੀ ਕੁਲੈਕਸ਼ਨ 1.4 ਲੱਖ ਕਰੋੜ ਰੁਪਏ ਤੋਂ ਉੱਪਰ ਦਰਜ ਕੀਤਾ ਗਿਆ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਬਿਹਤਰ ਪਾਲਣਾ ਅਤੇ ਆਰਥਿਕ ਪੁਨਰ ਸੁਰਜੀਤੀ ਦਾ ਜੀਐਸਟੀ ਮਾਲੀਏ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।" ਮੰਤਰਾਲੇ ਨੇ ਕਿਹਾ ਕਿ ਅਗਸਤ, 2022 ਵਿੱਚ ਕੁੱਲ ਜੀਐਸਟੀ ਮਾਲੀਆ 1,43,612 ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ 1,12,020 ਕਰੋੜ ਰੁਪਏ ਦੇ ਸੰਗ੍ਰਹਿ ਤੋਂ 28 ਪ੍ਰਤੀਸ਼ਤ ਵੱਧ ਹੈ।
33 ਫੀਸਦੀ ਵਧੀ ਕੁਲੈਕਸ਼ਨ
ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ, "ਅਗਸਤ, 2022 ਤੱਕ ਜੀਐਸਟੀ ਮਾਲੀਏ ਵਿੱਚ ਵਾਧਾ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 33 ਪ੍ਰਤੀਸ਼ਤ ਵੱਧ ਹੈ। ਜੀਐਸਟੀ ਕੌਂਸਲ ਦੁਆਰਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਅਸਰ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਜੀਐਸਟੀ ਕੁਲੈਕਸ਼ਨ ਜੁਲਾਈ ਦੇ 1.49 ਲੱਖ ਕਰੋੜ ਰੁਪਏ ਦੇ ਅੰਕੜੇ ਤੋਂ ਘੱਟ ਹੈ। ਅਪ੍ਰੈਲ 'ਚ ਇਹ 1.67 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਸੀ।
ਪੰਜਾਬ ਨੇ ਦੇਸ਼ ਦੇ ਕਈ ਵੱਡੇ ਸੂਬਿਆਂ ਨੂੰ ਪਛਾੜਿਆ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸਾਲ 2021 ਦੇ ਅਗਸਤ ਮਹੀਨੇ ਦੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਅਗਸਤ ਮਹੀਨੇ 'ਚ ਜੀ.ਐੱਸ.ਟੀ ਮਾਲੀਏ 'ਚ 17% ਦਾ ਵਾਧਾ ਦਰਜ ਕੀਤਾ ਹੈ। ਜਦੋਂਕਿ, ਗੁਆਂਢੀ ਸੂਬੇ ਹਰਿਆਣਾ 'ਚ ਇਹ ਵਾਧਾ 21% ਅਤੇ ਰਾਜਸਥਾਨ 'ਚ 10% ਦਰਜ ਕੀਤਾ ਗਿਆ ਹੈ। ਅਗਸਤ ਮਹੀਨੇ ਦੇ ਜੀ.ਐੱਸ.ਟੀ ਮਾਲੀਏ 'ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਰਗੇ ਵੱਡੇ ਸੂਬਿਆਂ 'ਚੋਂ ਪੰਜਾਬ ਅੱਗੇ ਰਿਹਾ ਹੈ। ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਜੀ.ਐੱਸ.ਟੀ ਮਾਲੀਏ 'ਚ 21% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : PM Kisan Samman Nidhi Yojana: 44% ਕਿਸਾਨਾਂ ਦਾ ਰਿਕਾਰਡ ਅਪਡੇਟ: ਧਾਲੀਵਾਲ
ਜ਼ਿਕਰਯੋਗ ਹੈ ਕਿ ਬਿਹਤਰ ਰਿਪੋਰਟਿੰਗ ਦੇ ਨਾਲ ਆਰਥਿਕ ਰਿਕਵਰੀ ਦਾ GST ਮਾਲੀਏ 'ਤੇ ਲਗਾਤਾਰ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਜੁਲਾਈ 2022 ਦੇ ਮਹੀਨੇ ਦੌਰਾਨ, 7.6 ਕਰੋੜ ਈ-ਵੇਅ ਬਿੱਲ ਜਨਰੇਟ ਹੋਏ, ਜੋ ਕਿ ਜੂਨ 2022 ਦੇ 7.4 ਕਰੋੜ ਰੁਪਏ ਤੋਂ ਮਾਮੂਲੀ ਤੌਰ 'ਤੇ ਵੱਧ ਹਨ, ਪਰ ਜੂਨ 2021 ਦੇ 6.4 ਕਰੋੜ ਰੁਪਏ ਦੇ ਮੁਕਾਬਲੇ 19 ਫੀਸਦੀ ਵੱਧ ਹਨ।
Summary in English: In collecting GST revenue, Punjab surpassed many big states of the country