1. Home
  2. ਖਬਰਾਂ

ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਕਣਕ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੀ ਮਾਰ, ਖੇਤੀਬਾੜੀ ਟੀਮ ਵੱਲੋਂ ਨਿਰੀਖਣ

ਕਿਸਾਨਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਦਰਅਸਲ, ਸੂਬੇ ਦੇ ਕਈ ਪਿੰਡਾਂ 'ਚ ਕਣਕ ਦੇ ਉੱਗਣ ਸਮੇਂ ਹੀ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ।

Gurpreet Kaur Virk
Gurpreet Kaur Virk

ਕਿਸਾਨਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਦਰਅਸਲ, ਸੂਬੇ ਦੇ ਕਈ ਪਿੰਡਾਂ 'ਚ ਕਣਕ ਦੇ ਉੱਗਣ ਸਮੇਂ ਹੀ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ।

ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ

ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ

ਕਿਸਾਨਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਬੇਮੌਸਮੀ ਬਰਸਾਤ, ਫਿਰ ਕਣਕ ਦੀ ਬਿਜਾਈ ਵਿੱਚ ਦੇਰੀ ਅਤੇ ਹੁਣ ਕਣਕ ਦੇ ਉੱਗਣ ਸਮੇਂ ਹੀ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹਾਲਾਂਕਿ, ਖੇਤੀਬਾੜੀ ਟੀਮ ਵੱਲੋਂ ਫਸਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਸਮਾਣਾ, ਕੁਰਾਲੀ, ਬਨੂੜ ਅਜਿਹੇ ਕਈ ਖੇਤਰ ਹੋਰ ਵੀ ਹਨ ਜੋ ਕਣਕ ਦੀ ਫਸਲਾਂ 'ਤੇ ਗੁਲਾਬੀ ਸੁੰਡੀ ਦੀ ਮਾਰ ਝੱਲ ਰਹੇ ਹਨ। ਦੱਸ ਦੇਈਏ ਕਿ ਖੇਤਰ ਦੇ ਖੇਤਾਂ ਵਿੱਚ ਉੱਗਦੀ ਕਣਕ ਦੀ ਗੋਭ ਅਤੇ ਜੜ੍ਹਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਣਕ ਦੇ ਉੱਗਣ ਸਮੇਂ ਹੀ ਸੁੰਡੀ ਦੀ ਮਾਰ ਵੇਖੀ ਗਈ ਹੈ।

ਬਨੂੜ ਖੇਤਰ ਦੇ ਪਿੰਡ ਮਨੌਲੀ ਸੂਰਤ, ਤਸੌਲੀ, ਬਠਲਾਣਾ, ਮਾਣਕਪੁਰ ਕੱਲਰ, ਖਾਨਪੁਰ ਬੰਗਰ, ਦੁਰਾਲੀ ਤੋਂ ਕਿਸਾਨਾਂ ਨੇ ਕਣਕ ਵਿੱਚ ਵੱਡੀ ਪੱਧਰ ਉੱਤੇ ਗੁਲਾਬੀ ਸੁੰਡੀ ਹੋਣ ਦੀ ਪੁਸ਼ਟੀ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਬਿਨਾਂ ਕਣਕ ਬੀਜੀ ਗਈ ਹੈ, ਉਨ੍ਹਾਂ ਖੇਤਾਂ ਵਿੱਚ ਸੁੰਡੀ ਦਾ ਹਮਲਾ ਸਭ ਤੋਂ ਵੱਧ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਖੇਤਾਂ ਵਿੱਚ ਕਣਕ ਉੱਤੇ ਵੱਡੇ ਪੱਧਰ ਤੇ ਜੜ੍ਹਾਂ ਅਤੇ ਗੋਭ ਵਿੱਚ ਗੁਲਾਬੀ ਰੰਗ ਦੀ ਸੁੰਡੀ ਹੈ।

ਗੱਲ ਪਟਿਆਲਾ ਜ਼ਿਲ੍ਹੇ ਦੀ ਕਰੀਏ ਤਾਂ ਇੱਥੇ ਦੇ ਕਈ ਖੇਤਰਾਂ ’ਚ ਅਗੇਤੀ ਬੀਜੀ ਕਣਕ ਦੀ ਫਸਲ ਉੱਤੇ ਸੁੰਡੀ ਦੇ ਹਮਲੇ ਅਤੇ ਗੁੱਲੀ ਡੰਡੇ ਦੀ ਸਮੱਸਿਆ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ਦੇ ਖਾਨਪੁਰ ਖੁਰਦ, ਪੱਬਰਾ, ਪੱਬਰੀ, ਦਮਮਨੀੜੀ, ਅਲੀਪੁਰ ਮੰਡਵਾਲ, ਉੜਦਣ, ਰਾਏਪੁਰ ਮੰਡਲਾਂ, ਮੁਰਾਦਪੁਰ ਅਤੇ ਜ਼ਰੀਕਪੁਰ ਪਿੰਡ ਗੁਲਾਬੀ ਸੁੰਡੀ ਦੀ ਲਪੇਟ 'ਚ ਹਨ।

ਹਾਲਾਂਕਿ, ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਵੱਲੋਂ ਇਹ ਮਾਮਲਾ ਖੇਤੀਬਾੜੀ ਵਿਭਾਗ ਦੇ ਧਿਆਨ ’ਚ ਲਿਆਂਦਾ ਗਿਆ ਹੈ। ਖੇਤੀਬਾੜੀ ਅਫਸਰਾਂ ਵੱਲੋਂ ਇਨ੍ਹਾਂ ਪਿੰਡਾਂ ਵਿਖੇ ਕਣਕ ਦੀ ਫ਼ਸਲ ਦੀ ਜਾਂਚ ਕੀਤੀ ਗਈ ਹੈ। ਨਿਰੀਖਣ ਦੌਰਾਨ ਖੇਤੀਬਾੜੀ ਅਫਸਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਣਕ ਉੱਤੇ ਗੁਲਾਬੀ ਸੁੰਡੀ ਪਈ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰ ਕਮਿਸ਼ਨ ਵੱਲੋਂ 5 ਦਸੰਬਰ ਨੂੰ ਹੋਵੇਗੀ ਰਾਊਂਡ ਟੇਬਲ ਮੀਟਿੰਗ

ਕਿਸਾਨਾਂ ਨੂੰ ਸਲਾਹ

ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਣਕ ਨੂੰ ਪਾਣੀ ਦੇਣ ਉਪਰੰਤ ਗਿੱਲੇ ਖੇਤਾਂ ਵਿੱਚ ਇੱਕ ਲਿਟਰ ਕਲੋਰੋਪੈਰੀਫ਼ਾਸ 20 ਫੀਸਦ ਨੂੰ ਵੀਹ ਕਿਲੋ ਗਿੱਲੀ ਮਿੱਟੀ ਜਾਂ ਖਾਦ ਵਿੱਚ ਮਿਲਾ ਕੇ ਜਾਂ ਸੱਤ ਕਿਲੋ ਫ਼ਿਪਰੋਨਿਲ 0.3 ਜੀ ਨੂੰ ਵੀਹ ਕਿਲੋ ਮਿੱਟੀ ਜਾਂ ਖਾਦ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਪਾਉਣ ਨਾਲ ਸੁੰਡੀ ਤੋਂ ਬਚਾਅ ਹੋ ਸਕਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਪੀਏਯੂ ਵੱਲੋਂ ਜਾਰੀ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਅਤੇ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਹੈ।

Summary in English: Increased problems of farmers, attack of pink bollworm on wheat crop, inspection by agriculture team

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters