ਸਾਥੀਓ ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਉਡੀਕ `ਚ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਜੀ ਹਾਂ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਕੰਪਨੀ (IOCL) ਵੱਲੋਂ ਇੰਜੀਨੀਅਰਿੰਗ ਸਹਾਇਕ (Engineering Assistant) ਤੇ ਤਕਨੀਕੀ ਅਟੈਂਡੈਂਟ (Technical Attendant) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ 24 ਸਤੰਬਰ ਯਾਨੀ ਕੱਲ੍ਹ ਤੋਂ ਸ਼ੁਰੂ ਹੋ ਗਈ ਹੈ। ਤੁਹਾਨੂੰ ਦਸ ਦੇਈਏ ਕਿ ਅਰਜ਼ੀ ਲਈ ਅੰਤਿਮ ਮਿਤੀ 10 ਅਕਤੂਬਰ 2022 ਤੱਕ ਨਿਰਧਾਰਿਤ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ `ਚ ਦਿਲਚੱਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜਲਦੀ ਹੀ ਆਪਣਾ ਰਜਿਸਟਰੇਸ਼ਨ ਕਰ ਲੈਣ।
ਅਰਜ਼ੀ ਕਿਵੇਂ ਦੇਣੀ ਹੈ?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਇੰਜੀਨੀਅਰਿੰਗ ਸਹਾਇਕ (Engineering Assistant) ਅਤੇ ਤਕਨੀਕੀ ਅਟੈਂਡੈਂਟ (Technical Attendant) ਦੇ ਅਹੁਦੇ ਲਈ ਅਰਜ਼ੀ ਦੇਣ ਲਈ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਪਵੇਗੀ।
ਯੋਗਤਾ:
ਇਨ੍ਹਾਂ ਅਹੁਦਿਆਂ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ (Mechanical Engineering) ਜਾਂ ਆਟੋਮੋਬਾਈਲ ਇੰਜੀਨੀਅਰਿੰਗ (Automobile Engineering) `ਚ 3 ਸਾਲ ਦਾ ਡਿਪਲੋਮਾ ਪ੍ਰਾਪਤ ਕੀਤਾ ਹੋਵੇ। ਇਸ ਨੌਕਰੀ ਦੀ ਵਧੇਰੀ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਨੂੰ ਪੜ੍ਹੋ।
ਤਨਖਾਹ:
ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 25 ਹਜ਼ਾਰ ਤੋਂ 105000 ਰੁਪਏ ਤੱਕ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਤਕਨੀਕੀ ਅਟੈਂਡੈਂਟ ਅਹੁਦਿਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 23 ਹਜ਼ਾਰ ਤੋਂ 78 ਹਜ਼ਾਰ ਤੱਕ ਤਨਖਾਹ ਦਿੱਤੀ ਜਾਏਗੀ।
ਉਮਰ ਸੀਮਾ:
ਜਿਨ੍ਹਾਂ ਉਮੀਦਵਾਰਾਂ ਦੀ ਉਮਰ 18 ਤੋਂ 26 ਸਾਲ ਦੇ ਵਿੱਚਕਾਰ ਹੈ ਉਹ ਇਸ ਭਰਤੀ ਲਈ ਯੋਗ ਹਨ।
ਇਹ ਵੀ ਪੜ੍ਹੋ : SBI Recruitment 2022: ਐਸ.ਬੀ.ਆਈ `ਚ ਨਿਕਲੀ ਭਰਤੀ, 63 ਹਜ਼ਾਰ ਤੋਂ ਵੱਧ ਤਨਖਾਹ
ਅਰਜ਼ੀ ਲਈ ਫੀਸ:
ਇਸ ਅਰਜ਼ੀ ਨੂੰ ਭਰਨ ਲਈ ਉਮੀਦਵਾਰਾਂ ਨੂੰ 100 ਰੁਪਏ ਫੀਸ ਦੇ ਤੌਰ `ਤੇ ਜਮ੍ਹਾ ਕਰਾਉਣੇ ਹੋਣਗੇ। ਦੱਸ ਦੇਈਏ ਕਿ ਅਨੁਸੂਚਿਤ ਜਾਤੀਆਂ ਜਿਵੇਂ ਕਿ SC, ST ਤੇ PwBD ਵਰਗ ਲਈ ਕੋਈ ਫੀਸ ਨਹੀਂ ਹੈ।
ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਤਿੰਨ ਪ੍ਰੀਖਿਆਵਾਂ ਰਾਹੀਂ ਕੀਤੀ ਜਾਵੇਗੀ। ਪਹਿਲੀ ਲਿਖਤੀ ਪ੍ਰੀਖਿਆ (Written examination) ਦੇ ਆਧਾਰ 'ਤੇ ਦੂਜੀ ਹੁਨਰ ਨਿਪੁੰਨਤਾ (Skill mastery) ਰਾਹੀਂ ਤੇ ਤੀਜੀ ਸ਼ਰੀਰਕ ਟੈਸਟ (Physical test) ਦੇ ਆਧਾਰ 'ਤੇ ਕੀਤੀ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ 'ਚੋਂ ਪਾਸ ਹੋਏ ਉਮੀਦਵਾਰ ਹੀ ਇਨ੍ਹਾਂ ਨੌਕਰੀਆਂ ਲਈ ਚੁਣੇ ਜਾਣਗੇ।
Summary in English: IOCL Recruitment 2022: Candidates are entitled to 105000 salary upon applying soon