1. Home
  2. ਖਬਰਾਂ

Krishi Vikas Mela 2023: ਲੱਕੀ ਡਰਾਅ ਰਾਹੀਂ ਰੋਜ਼ਾਨਾ ਇਨਾਮ ਵਜੋਂ ਜਿੱਤੋ ਟਰੈਕਟਰ ਅਤੇ ਖੇਤੀ ਸੰਦ

10 ਤੋਂ 12 March ਤੱਕ Krishi Vikas Mela 2023 ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਹਰ ਰੋਜ਼ Lucky Draw ਰਾਹੀਂ ਕਿਸਾਨਾਂ ਨੂੰ ਇੱਕ ਛੋਟਾ ਟਰੈਕਟਰ, ਸੁਪਰ ਸੀਡਰ ਅਤੇ ਪਾਵਰ ਵੀਡਰ ਮਸ਼ੀਨ ਦਿੱਤੀ ਜਾਵੇਗੀ।

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਮਿਲਣਗੇ ਟਰੈਕਟਰ ਅਤੇ ਖੇਤੀ ਸੰਦ

ਕਿਸਾਨਾਂ ਨੂੰ ਮਿਲਣਗੇ ਟਰੈਕਟਰ ਅਤੇ ਖੇਤੀ ਸੰਦ

Krishi Mela 2023: ਕਿਸਾਨਾਂ ਦੀ ਮਦਦ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਮੇਂ-ਸਮੇਂ 'ਤੇ ਕਿਸਾਨ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਕਿਸਾਨ ਮੇਲਿਆਂ ਦਾ ਮੁੱਖ ਮਕਸਦ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਫ਼ਸਲਾਂ ਦੀਆਂ ਉੱਨਤ ਕਿਸਮਾਂ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਬੀਜ ਉਪਲਬਧ ਕਰਵਾਉਣਾ ਹੈ, ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਦਾ ਝਾੜ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਮਦਨ ਵੀ ਵਧੇ।

ਕਿਸਾਨ ਮੇਲਿਆਂ ਦੀ ਇਸ ਲੜੀ ਵਿੱਚ ਹਰਿਆਣਾ ਸਰਕਾਰ ਵੱਲੋਂ 10 ਤੋਂ 12 ਮਾਰਚ ਤੱਕ ਤਿੰਨ ਰੋਜ਼ਾ ਕ੍ਰਿਸ਼ੀ ਵਿਕਾਸ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੇਲਾ ਹਰਿਆਣਾ ਦੀ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਹੈ।

ਇਸ ਵਾਰ ਮੇਲੇ ਦੀ ਖਾਸ ਗੱਲ ਇਹ ਹੈ ਕਿ ਮੇਲੇ ਵਿੱਚ ਹਰ ਰੋਜ਼ ਲੱਕੀ ਡਰਾਅ ਕੱਢੇ ਜਾਣਗੇ, ਜਿਸਦੇ ਤਹਿਤ ਕਿਸਾਨਾਂ ਨੂੰ ਇੱਕ ਛੋਟਾ ਟਰੈਕਟਰ, ਸੁਪਰ ਸੀਡਰ ਅਤੇ ਪਾਵਰ ਵੀਡਰ ਮਸ਼ੀਨ ਦਿੱਤੀ ਜਾਵੇਗੀ। ਜਦੋਕਿ, ਦੂਜੇ ਪਾਸੇ ਮੇਲੇ ਦੇ ਆਖਰੀ ਦਿਨ ਲੱਕੀ ਡਰਾਅ ਰਾਹੀਂ ਇੱਕ ਵੱਡਾ ਟਰੈਕਟਰ ਇਨਾਮ ਵਜੋਂ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ : PAU ਵੱਲੋਂ 24 ਅਤੇ 25 ਮਾਰਚ ਨੂੰ Ludhiana Kisan Mela

ਕ੍ਰਿਸ਼ੀ ਵਿਕਾਸ ਮੇਲੇ ਦੀਆਂ ਵਿਸ਼ੇਸ਼ਤਾਵਾਂ

● ਕ੍ਰਿਸ਼ੀ ਵਿਕਾਸ ਮੇਲਾ 2023 ਤਹਿਤ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਵਾਏ ਜਾਣਗੇ। ਮੇਲੇ ਵਿੱਚ ਕਿਸਾਨ ਇਹ ਬੀਜ ਵਾਜਬ ਕੀਮਤ ’ਤੇ ਖਰੀਦ ਸਕਣਗੇ।

● ਇਸ ਤੋਂ ਇਲਾਵਾ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

● ਇਹ ਮੇਲਾ ਸ਼ੁੱਧ ਖੇਤੀ ਅਤੇ ਫਸਲੀ ਵਿਭਿੰਨਤਾ, ਮੋਟੇ ਅਨਾਜ - ਸਭ ਤੋਂ ਵਧੀਆ ਭੋਜਨ, ਕੁਦਰਤੀ ਖੇਤੀ, ਖੇਤੀ ਨਵੀਨਤਾ ਵਰਗੇ ਵਿਸ਼ਿਆਂ 'ਤੇ ਕੇਂਦਰਿਤ ਹੋਵੇਗਾ।

ਮੇਲੇ ਦੇ ਆਕਰਸ਼ਣ

● ਮੇਲੇ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਪ੍ਰਦਰਸ਼ਨੀ ਲਗਾਈ ਜਾਵੇਗੀ।

● ਕਿਸਾਨਾਂ ਵਿੱਚ ਫਸਲੀ ਮੁਕਾਬਲੇ ਕਰਵਾਏ ਜਾਣਗੇ।

● ਹਾੜ੍ਹੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

● ਮਿੱਟੀ ਅਤੇ ਪਾਣੀ ਦੇ ਨਮੂਨੇ ਮਾਮੂਲੀ ਖਰਚੇ 'ਤੇ ਟੈਸਟ ਕੀਤੇ ਜਾਣਗੇ।

● ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਅਤੇ ਹੱਲ ਬਾਰੇ ਕੁਇਜ਼ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ।

● ਸਾਉਣੀ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਦੇ ਪ੍ਰਮਾਣਿਕ ​​ਬੀਜਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਵਿਕਰੀ ਵੀ ਕੀਤੀ ਜਾਵੇਗੀ।

● ਹਰਿਆਣਵੀ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।

ਇਹ ਵੀ ਪੜ੍ਹੋ : 39th State Level Cattle Fair: ਜੇਤੂ ਨੂੰ ਮਿਲਣਗੇ 50 ਲੱਖ ਰੁਪਏ

ਮੇਲੇ ਵਿੱਚ ਰੋਜ਼ਾਨਾ ਕੱਢਿਆ ਜਾਵੇਗਾ ਲੱਕੀ ਡਰਾਅ

ਮਿਲੀ ਜਾਣਕਾਰੀ ਮੁਤਾਬਕ ਇਸ ਕ੍ਰਿਸ਼ੀ ਵਿਕਾਸ ਮੇਲੇ ਵਿੱਚ ਰੋਜ਼ਾਨਾ ਲੱਕੀ ਡਰਾਅ ਕੱਢਿਆ ਜਾਵੇਗਾ। ਇਸ ਵਿੱਚ ਇੱਕ ਛੋਟਾ ਟਰੈਕਟਰ, ਸੁਪਰ ਸੀਡਰ ਅਤੇ ਪਾਵਰ ਵੀਡਰ ਮਸ਼ੀਨ ਇਨਾਮ ਵੱਜੋਂ ਕੱਢੀ ਜਾਵੇਗੀ। ਮੇਲੇ ਦੇ ਆਖਰੀ ਦਿਨ 12 ਮਾਰਚ 2023 ਨੂੰ ਕਿਸਾਨ ਨੂੰ ਇੱਕ ਵੱਡਾ ਟਰੈਕਟਰ ਜਿੱਤਣ ਦਾ ਮੌਕਾ ਮਿਲੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਹਰਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਟੋਲ ਫਰੀ ਨੰਬਰ 18001802117 'ਤੇ ਕਾਲ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਕਿਸਾਨ ਮੇਲੇ ਲਈ ਰਜਿਸਟਰ

ਮੇਲੇ ਵਿੱਚ ਦਾਖ਼ਲ ਹੋਣ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਲਈ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹਰਿਆਣਾ ਦੀ ਅਧਿਕਾਰਤ ਵੈੱਬਸਾਈਟ https://agriharyana.gov.in/ 'ਤੇ ਜਾ ਕੇ ਰਜਿਸਟਰ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਹਰਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਟੋਲ ਫਰੀ ਨੰਬਰ 'ਤੇ ਕਾਲ ਕਰਕੇ ਇਸ ਨੂੰ ਪ੍ਰਾਪਤ ਕਰ ਸਕਦੇ ਹਨ।

Summary in English: Krishi Vikas Mela 2023: Win tractors and farm implements as daily prizes through lucky draw

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters